ਹੁਸ਼ਿਆਰਪੁਰ – ਮਾਨਯੋਗ ਸ੍ਰੀ ਸੁਰੇਂਦਰ ਲਾਂਬਾ IPS, ਸੀਨੀਅਰ ਪੁਲਿਸ ਕਪਤਾਨ ਹੁਸਿਆਰਪੁਰ ਜੀ ਦੀ ਹਦਾਇਤ ਅਤੇ ਸ੍ਰੀ ਅਮਰਨਾਥ PPS ਉਪ ਪੁਲਿਸ ਕਪਤਾਨ ਸਬ ਡਵੀਜਨ ਸਿਟੀ ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਾ ਤਸਕਰਾ ਨੂੰ ਨੱਥ ਪਾਉਣ ਲਈ ਅਤੇ ਚੋਰੀ ਅਤੇ ਲੁੱਟਾ ਖੋਹਾ ਦੀ ਵਾਰਦਾਤਾ ਕਰਨ ਵਾਲਿਆ ਨੂੰ ਨੱਥ ਪਾਉਣ ਲਈ ਵਿੱਢੀ ਮੁਹਿੰਮ ਤਹਿਤ ਇੰਸ: ਬਲਵਿੰਦਰ ਸਿੰਘ ਜੋੜਾ ਮੁੱਖ ਅਫਸਰ ਥਾਣਾ ਮਾਡਲ ਟਾਊਨ ਹੁਸਿਆਰਪੁਰ ਦੀ ਨਿਗਰਾਨੀ ਹੇਠ ਏ ਐਸ ਆਈ ਬਲਵੀਰ ਸਿੰਘ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਸਮੇਤ ਸਾਥੀ ਕਰਮਚਾਰੀਆ ਵਲੋਂ ਮਿਤੀ 12-6-2024 ਨੂੰ ਐਕਟਿਵਾ ਨੰਬਰ PB-07-BE-4554 ਚੋਰੀ ਕਰਨ ਵਾਲੇ ਗੁਰਪ੍ਰੀਤ ਸਿੰਘ ਉਰਫ ਯੋਨੀ ਪੁੱਤਰ ਸੁਖਵਿੰਦਰ ਚੰਦ ਵਾਸੀ ਭੂੰਗਰਨੀ ਥਾਣਾ ਮੇਹਟੀਆਣਾ ਜਿਲਾ ਹੁਸ਼ਿਆਰਪੁਰ ਅਤੇ ਯਸੀਕਾ ਪੁੱਤਰੀ ਮਨਜੀਤ ਸਿੰਘ ਵਾਸੀ ਪੰਡੋਰੀ ਕੱਦ ਥਾਣਾ ਮੇਹਟੀਆਣਾ ਜਿਲਾ ਹੁਸ਼ਿਆਰਪੁਰ ਖਿਲਾਫ ਮੁੱਕਦਮਾ ਨੰਬਰ 152 ਮਿਤੀ 25-06-2024ਅਧ: 379 ਭ:ਦ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਦਰਜ ਰਜਿਸਟਰ ਕੀਤਾ ਗਿਆ ਅਤੇ ਚੋਰੀ ਹੋਈ ਐਕਟਿਵਾ ਨੂੰ ਰਿਕਵਰ ਕੀਤਾ ਗਿਆ । ਦੌਰਾਨੇ ਤਫਤੀਸ਼ ਮੁੱਕਦਮਾ ਉਕਤ ਦੀ ਦੋਸ਼ਣ ਯਸ਼ੀਕਾ ਪੁੱਤਰੀ ਮਨਜੀਤ ਸਿੰਘ ਵਾਸੀ ਪੰਡੋਰੀ ਕੱਦ ਥਾਣਾ ਮੋਹਟੀਆਣਾ ਜਿਲਾ ਹੁਸ਼ਿਆਰਪੁਰ ਨੂੰ ਮਿਤੀ 25-06-2024 ਨੂੰ ਅਤੇ ਗੁਰਪ੍ਰੀਤ ਸਿੰਘ ਉਰਫ ਯੋਨੀ ਪੁੱਤਰ ਸੁਖਵਿੰਦਰ ਚੰਦ ਵਾਸੀ ਭੁੰਗਰਨੀ ਥਾਣਾ ਮੇਹਟੀਆਣਾ ਜਿਲਾ ਹੁਸ਼ਿਆਰਪੁਰ ਨੂੰ ਗ੍ਰਿਫਤਾਰ ਕਰਕੇ ਚੋਰੀ ਕੀਤੀਆ ਹੋਰ ਐਕਟਿਵਾ ਮੋਟਰਸਾਈਕਲ ਬਾਰੇ ਵੀ ਪੁੱਛਗਿੱਛ ਕੀਤੀ ਜਾ ਰਹੀ ਅਤੇ ਦੋਸ਼ੀਆ ਦਾ ਪੁਲਿਸ ਰਿਮਾਡ ਹਾਸਿਲ ਕਰਕੇ ਹੋਰ ਚੋਰੀਆ ਬਾਰੇ ਪੁੱਛਗਿੱਛ ਕੀਤੀ ਜਾਵੇਗੀ । ਇੱਕ ਹੋਰ ਵਾਰਦਾਤ ਨੂੰ ਮੁੱਖ ਸਿਪਾਹੀ ਵਿਸਾਲ ਸ਼ਰਮਾ ਸਮੇਤ ਸਾਥੀ ਕਰਮਚਾਰੀਆ ਵਲੋ ਮਿਤੀ 08/06/2024 ਨੂੰ ਚੋਰੀ ਹੋਏ ਮੋਟਰਸਾਈਕਲ ਨੰਬਰ PB 07 BP 1972 ਮਾਰਕਾ ਸਪੋਲਡਰ ਰੰਗ ਕਾਲਾ ਨੂੰ ਟਰੇਸ ਕੀਤਾ ਗਿਆ ਅਤੇ ਚੋਰੀ ਕਰਨ ਵਾਲੇ ਸੰਦੀਪ ਕੁਮਾਰ ਪੁੱਤਰ ਰਮੇਸ ਕੁਮਾਰ ਵਾਸੀ ਲਹਿੰਲੀ ਖੁਰਦ ਥਾਣਾਂ ਚੱਬੇਵਾਲ ਜਿਲ੍ਹਾ ਹੁਸ਼ਿਆਰਪੁਰ ਖਿਲਾਫ ਮੁੱਕਦਮਾ ਨੰਬਰ 153 ਮਿਤੀ 25-06-2024 ਅ:ਧ: 379 ਭ:ਦ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਦਰਜ ਰਜਿਸਟਰ ਕੀਤਾ ਗਿਆ ਅਤੇ 02 ਮੋਟਰਸਾਈਕਲ ਸਪਲੈਡਰ ਬਿਨਾ ਨੰਬਰੀ ਰੰਗ ਕਾਲਾ ਨੂੰ ਰਿਕਵਰ ਕੀਤੇ ਗਏ । ਦੋਰਾਨੇ ਤਫਤੀਸ਼ ਮੁੱਕਦਮਾ ਉਕਤ ਦੇ ਦੋਸ਼ੀ ਸੰਦੀਪ ਕੁਮਾਰ ਉਕਤ ਨੂੰ ਗ੍ਰਿਫਤਾਰ ਕਰਕੇ ਚੋਰੀ ਕੀਤੇ ਹੋਰ ਮੋਟਰਸਾਈਕਲ ਬਾਰੇ ਵੀ ਪੁੱਛਗਿੱਛ ਕੀਤੀ ਜਾ ਰਹੀ ਅਤੇ ਦੋਸ਼ੀ ਦਾ ਪੁਲਿਸ ਰਿਮਾਡ ਹਾਸਿਲ ਕਰਕੇ ਹੋਰ ਚੋਰੀਆ ਬਾਰੇ ਪੁੱਛਗਿੱਛ ਕੀਤੀ ਜਾਵੇਗੀ ।
ਮਿਤੀ 26-06-2024 ਨੂੰ ASI ਗੁਰਦੀਪ ਸਿੰਘ 968 ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਨੇ ਸਮੇਤ ਸਾਥੀ ਕ੍ਰਮਚਾਰੀਆ ਦੇ ਦੌਰਾਨੇ ਗਸ਼ਤ ਟੀ-ਪੁਆਇਟ ਭਗਤ ਨਗਰ ਹੁਸ਼ਿਆਰਪੁਰ ਤੋ ਇੱਕ ਵਿਅਕਤੀ ਆਪਣੀ ਸਕੂਟਰ ਐਕਟਿਵਾ ਰੰਗ ਕਾਲਾ ਨੰਬਰੀ PB 07-BB-1594 ਦਾ ਸਾਇਡ ਸਟੈਡ ਲਗਾ ਕੇ ਐਕਟਿਵਾ ਤੇ ਬੈਟਾ ਦਿਖਾਈ ਦਿੱਤਾ ਜਿਸਦਾ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਨਵਦੀਪ ਕੁਮਾਰ ਉਰਫ ਕਾਲੀ ਪੁੱਤਰ ਗੁਲਜਾਰਾ ਰਾਮ ਵਾਸੀ ਗਲੀ ਨੰਬਰ 01 ਮੁਹੱਲਾ ਜਗੀਰਪੁਰ ਥਾਣਾ ਸਿਟੀ ਹੁਸ਼ਿਆਰਪੁਰ ਦੱਸਿਆ ਜਿਸ ਨੂੰ ਸ਼ੱਕ ਦੀ ਬਿਨਾਹ ਤੇ ਤਲਾਸ਼ੀ ਕਰਨ ਪਰ ਉਸ ਪਾਸੋ 65 ਗ੍ਰਾਮ ਨਸ਼ੀਲਾ ਪਦਾਰਥ ਬ੍ਰਾਮਦ ਹੋਣ ਤੇ ੳਸ ਦੇ ਖਿਲਾਫ ਮੁੱਕਦਮਾ ਨੰਬਰ 154 ਮਿਤੀ 26-06-2024 ਅ:ਧ: 22-61-85 ਐਨ ਡੀ ਪੀ ਐਸ ਐਕਟ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਦਰਜ ਰਜਿਸਟਰ ਕੀਤਾ ਅਤੇ ASI ਪਰਮਜੀਤ ਸਿੰਘ ਚੋਕੀ ਇੰਚਾਰਜ ਪੁਰਹੀਰਾ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਨੇ ਸਮੇਤ ਸਾਥੀ ਕ੍ਰਮਚਾਰੀਆ ਦੇ ਦੌਰਾਨੇ ਗਸ਼ਤ ਫਗਵਾੜਾ ਰੋਡ ਤੋ ਸਕੀਮ ਨੰਬਰ 2 ਰਹੀਮਪੁਰ ਭਗਤ ਨਗਰ ਹੁਸ਼ਿਆਰਪੁਰ ਤੋਂ ਇੱਕ ਵਿਅਕਤੀ ਵਿਜੇ ਕੁਮਾਰ ਪੁੱਤਰ ਸੁਖਵਿੰਦਰ ਸਿੰਘ ਵਾਸੀ ਗਲੀ ਨੰਬਰ 02 ਮੁਹੱਲਾ ਸੁੰਦਰ ਨਗਰ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਨੂੰ ਸੱਕ ਦੀ ਬਿਨਾਹ ਤੇ ਰੋਕ ਕੇ ਤਲਾਸ਼ੀ ਕਰਨ ਪਰ ਉਸ ਪਾਸੋ 43 ਗ੍ਰਾਮ ਨਸ਼ੀਲਾ ਪਦਾਰਥ ਬ੍ਰਾਮਦ ਹੋਣ ਤੇ ਉਸ ਦੇ ਖਿਲਾਫ ਮੁੱਕਦਮਾ ਨੰਬਰ 155 ਮਿਤੀ 26-06-2024 :: 22-61-85 ਐਨ ਡੀ ਪੀ ਐਸ ਐਕਟ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਦਰਜ ਰਜਿਸਟਰ ਕੀਤਾ। ਦੋਸ਼ੀਆ ਨੂੰ ਪੇਸ਼ ਅਦਾਲਤ ਕਰਕੇ ਉਹਨਾ ਦਾ ਰਿਮਾਡ ਹਾਸਿਲ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹ ਨਸ਼ਾ ਕਿਸ ਪਾਸੇ ਖਰੀਦ ਕਰਦੇ ਹਨ ਅਤੇ ਕਿਸ ਕਿਸ ਨੂੰ ਵੇਚਦੇ ਹਨ।

















































