ਖੇਡਾਂ ਵਤਨ ਪੰਜਾਬ ਦੀਆਂ-2024 : ਜ਼ਿਲ੍ਹਾ ਜਲੰਧਰ ’ਚ ਬਲਾਕ ਪੱਧਰੀ ਖੇਡਾਂ ਸ਼ੁਰੂ

ਜਲੰਧਰ, 3 ਸਤੰਬਰ :-  ‘ਖੇਡਾਂ ਵਤਨ ਪੰਜਾਬ ਦੀਆਂ-2024’ ਤਹਿਤ ਮੰਗਲਵਾਰ ਨੂੰ ਜ਼ਿਲ੍ਹੇ ਵਿੱਚ ਬਲਾਕ ਪੱਧਰੀ ਖੇਡਾਂ ਦਾ ਆਗਾਜ਼ ਹੋਇਆ । ਬਲਾਕ ਪੱਧਰੀ ਟੂਰਨਾਮੈਂਟ ਦੇ ਪਹਿਲੇ ਫੇਜ਼ ਦੇ ਪਹਿਲੇ ਦਿਨ ਅੱਜ ਨੂਰਮਹਿਲ, ਨਕੋਦਰ, ਰੁੜਕਾ ਕਲਾਂ, ਲੋਹੀਆਂ, ਮਹਿਤਪੁਰ, ਸ਼ਾਹਕੋਟ ਅਤੇ ਜਲੰਧਰ ਪੂਰਬੀ ਬਲਾਕਾਂ ਵਿੱਚ ਬਲਾਕ ਪੱਧਰੀ ਖੇਡਾਂ ਦੀ ਸ਼ੁਰੂਆਤ ਕੀਤੀ ਗਈ।
ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਨੇ ਖੇਡਾਂ ਦਾ ਜਾਇਜ਼ਾ ਲੈਂਦਿਆਂ ਖਿਡਾਰੀਆਂ ਨੂੰ ਵੱਧ ਤੋਂ ਵੱਧ ਖੇਡਾਂ ਵਿਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ।


ਬਲਾਕ ਪੱਧਰੀ ਖੇਡਾਂ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਬਲਾਕ ਰੁੜਕਾ ਕਲਾਂ ਦੇ ਫੁੱਟਬਾਲ ਅੰਡਰ-17 ਮੁਕਾਬਲੇ ਵਿੱਚ ਵਾਈ.ਐਫ.ਸੀ ਰੁੜਕਾ ਕਲਾਂ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ। ਜਦਕਿ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬੰਡਾਲਾ ਦੀ ਟੀਮ ਨੇ ਦੂਜਾ ਅਤੇ ਐਸ.ਡੀ.ਐਸ ਸਕੂਲ ਗੰਜ ਗੋਸਾਲ ਦੀ ਟੀਮ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-14 ਅਥਲੈਟਿਕ ਸ਼ਾਟਪੁੱਟ ਈਵੈਂਟ ਵਿਚ ਸਾਗਰ ਰਾਮ ਨੇ ਪਹਿਲਾ, ਰਾਜ ਪ੍ਰੀਤ ਨੇ ਦੂਜਾ ਅਤੇ ਦਿਲਸ਼ਾਨ ਨੇ ਤੀਜਾ ਸਥਾਨ ਹਾਸਲ ਕੀਤਾ।
ਇਸੇ ਤਰ੍ਹਾਂ ਲਾਂਗ ਜੰਪ ਅੰਡਰ -14 ਮੁਕਾਬਲੇ ਵਿੱਚ ਦਿਲਸ਼ਾਨ ਨੇ ਪਹਿਲਾ, ਸੁਰਖਾਬ ਨੇ ਦੂਜਾ ਅਤੇ ਨਵੀਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅਥਲੈਟਿਕਸ ਅੰਡਰ-21, 100 ਮੀਟਰ ਈਵੈਂਟ ਵਿਚ ਤਰਨਦੀਪ ਨੇ ਪਹਿਲਾ, ਹਰਜੋਤ ਸਿੰਘ ਨੇ ਦੂਜਾ ਸਥਾਨ ਅਤੇ ਪ੍ਰਸ਼ੋਤਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 400 ਮੀਟਰ ਈਵੈਂਟ ਵਿਚ ਅੰਕਿਤ ਪਹਿਲੇ ਅਤੇ ਧਰਮਿੰਦਰ ਦੂਜੇ ਸਥਾਨ ’ਤੇ ਰਹੇ। 5000 ਮੀਟਰ ਈਵੈਂਟ ਵਿਚ ਮੁਹੰਮਦ ਸਲੀਮ ਨੇ ਪਹਿਲਾ, ਲਵਪ੍ਰੀਤ ਨੇ ਦੂਜਾ ਅਤੇ ਮੋਹਿਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ -17 ਲਾਂਗ ਜੰਪ ਵਿਚ ਅਜੀਤ ਕੁਮਾਰ ਨੇ ਪਹਿਲਾ, ਗੌਰਵ ਨੇ ਦੂਜਾ ਅਤੇ ਕਰਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ।


ਇਸੇ ਤਰ੍ਹਾਂ ਬਲਾਕ ਲੋਹੀਆਂ ਦੇ ਖੋਹ-ਖੋਹ ਅੰਡਰ 14 ਲੜਕੇ ਮੁਕਾਬਲੇ ਵਿਚ ਜਲੰਧਰ ਪਬਲਿਕ ਸਕੂਲ ਲੋਹੀਆਂ ਖਾਸ ਦੀ ਟੀਮ ਨੇ ਪਹਿਲਾ, ਸੰਤ ਅਵਤਾਰ ਸਿੰਘ ਯਾਦਗਾਰੀ ਸੀਨੀਅਰ ਸੈਕੰਡਰੀ ਸਕੂਲ ਸੀਚੇਵਾਲ ਦੀ ਟੀਮ ਨੇ ਦੂਜਾ ਅਤੇ ਅਕਾਲ ਅਕੈਡਮੀ ਕਾਨਵੈਂਟ ਸਕੂਲ ਲੋਹੀਆਂ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-14 ਲੜਕੀਆਂ ਖੋਹ-ਖੋਹ ਵਿਚ ਸੰਤ ਅਵਤਾਰ ਸਿੰਘ ਯਾਦਗਾਰੀ ਸੀਨੀਅਰ ਸੈਕੰਡਰੀ ਸਕੂਲ ਸੀਚੇਵਾਲ ਦੀ ਟੀਮ ਪਹਿਲੇ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਿਹਾਲੂਵਾਲ ਦੀ ਟੀਮ ਦੂਜੇ ਅਤੇ ਏ.ਜੀ.ਸੀ.ਐਸ ਸਿਧੂਪੁਰ ਲੋਹੀਆਂ ਖਾਸ ਦੀ ਟੀਮ ਤੀਜੇ ਸਥਾਨ ’ਤੇ ਰਹੀ।
ਖੋਹ-ਖੋਹ ਲੜਕੇ ਅੰਡਰ-17 ਵਿਚੋਂ ਜਲੰਧਰ ਪਬਲਿਕ ਸਕੂਲ ਦੀ ਲੋਹੀਆਂ ਖਾਸ ਦੀ ਟੀਮ ਨੇ ਪਹਿਲਾ, ਸੰਤ ਅਵਤਾਰ ਸਿੰਘ ਯਾਦਗਾਰੀ ਸੀਨੀਅਰ ਸੈਕੰਡਰੀ ਸਕੂਲ ਸੀਚੇਵਾਲ ਦੀ ਟੀਮ ਨੇ ਦੂਜਾ ਅਤੇ ਬਾਬੇਕਿ ਇੰਟਰਨੈਸ਼ਨਲ ਸਕੂਲ ਲੋਹੀਆਂ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਬੱਡੀ ਅੰਡਰ 17 ਲੜਕੇ ਵਿਚੋਂ ਸੰਤ ਅਵਤਾਰ ਸਿੰਘ ਯਾਦਗਾਰੀ ਸੀਨੀਅਰ ਸੈਕੰਡਰੀ ਸਕੂਲ ਸੀਚੇਵਾਲ ਨੇ ਪਹਿਲਾ, ਜਲੰਧਰ ਪਬਲਿਕ ਸਕੂਲ ਲੋਹੀਆਂ ਖਾਸ ਨੇ ਦੂਜਾ ਅਤੇ ਫੁੱਲਵਾੜੀ ਪਬਲਿਕ ਸਕੂਲ ਲੋਹੀਆਂ ਖਾਸ ਨੇ ਤੀਜਾ ਸਥਾਨ ਪ੍ਰਾਪਤ ਕੀਤਾ।


ਜ਼ਿਲ੍ਹਾ ਖੇਡ ਅਫ਼ਸਰ ਨੇ ਅੱਗੇ ਦੱਸਿਆ ਕਿ ਬਲਾਕ ਜਲੰਧਰ ਪੂਰਬੀ ਦੇ ਅੰਡਰ 51-60 ਵਰਗ ਵਿਚ ਹੀਰਾ ਲਾਲਾ ਨੇ 400 ਮੀਟਰ ਅਤੇ 800 ਮੀਟਰ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਅੰਜਲੀ ਕੁਮਾਰੀ ਨੇ ਐਥਲੈਟਿਕਸ 100 ਮੀਟਰ ਅੰਡਰ 21-30 ਵਰਗ ਵਿੱਚ, ਸ਼ਵੇਤਾ ਨੇ 200 ਮੀਟਰ ਵਿਚ, ਰਘਵਿੰਦਰ ਭਾਟੀਆਂ ਨੇ ਅੰਡਰ-41-50 ਵਰਗ ਵਿੱਚ 100 ਮੀਟਰ ਵਿੱਚ ਅਤੇ ਮਨਜੀਤ ਸਿੰਘ ਨੇ ਅੰਡਰ 61-70 ਵਰਗ ਵਿੱਚ 100 ਮੀਟਰ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ।
ਬਲਾਕ ਮਹਿਤਪੁਰ ਦੇ ਖੇਡ ਮੁਕਾਬਲਿਆਂ ਵਿੱਚ ਅੰਡਰ-14 ਲੜਕਿਆਂ ਵਿਚ ਮਹਿਤਪੁਰ ਫੁੱਟਬਾਲ ਕਲੱਬ ਦੀ ਟੀਮ ਨੇ ਪਹਿਲਾ ਅਤੇ ਕਾਨਵੈਂਟ ਸਕੂਲ ਉਮਰਾਵਾਲ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

Leave a Comment

Your email address will not be published. Required fields are marked *

Scroll to Top