ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ 134ਵੇਂ ਜਨਮ ਦਿਹਾੜੇ ਨੂੰ 14 ਅਪ੍ਰੈਲ 2025 ਨੂੰ ਇਲਾਕੇ ਦੀਆਂ ਸਮੂਹ ਸੇਵਾਦਾਰ ਬੀਬੀਆਂ ਵੱਲੋਂ ਪ੍ਰੋਗਰਾਮ ਦੇ ਪ੍ਰਬੰਧ ਕਰਨ ਦਾ ਬੀੜਾ ਚੁੱਕਿਆ ਗਿਆ

ਤਲਵਾੜਾ (ਸੋਨੂ ਥਾਪਰ) – ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ 134ਵੇਂ ਜਨਮ ਦਿਹਾੜੇ ਨੂੰ 14 ਅਪ੍ਰੈਲ 2025 ਨੂੰ ਹਰ ਸਾਲ ਦੀ ਤਰ੍ਹਾਂ ਉਤਸਾਹ ਪੂਰਵਕ ਮਨਾਉਣ ਦੇ ਮੱਦੇ ਨਜ਼ਰ ਸ਼੍ਰੀ ਗੁਰੂ ਰਵਿਦਾਸ ਧਾਰਮਿਕ ਸਭਾ ਸੈਕਟਰ ਤਿੰਨ ਤਲਵਾੜਾ ਵੱਲੋਂ ਨਵੇਕਲੀ ਪਹਿਲ  ਦੇ ਤਹਿਤ ਇਸ ਵਾਰੀ ਇਲਾਕੇ ਦੀਆਂ ਸਮੂਹ ਸੇਵਾਦਾਰ ਬੀਬੀਆਂ ਵੱਲੋਂ ਇਸ ਪ੍ਰੋਗਰਾਮ ਦੇ ਪ੍ਰਬੰਧ ਕਰਨ ਦਾ ਬੀੜਾ ਚੁੱਕਿਆ ਗਿਆ। ਅੱਜ ਦੇ ਇਕੱਠ ਵਿੱਚ ਇਸ ਪ੍ਰੋਗਰਾਮ ਦੀ ਵਿਸਤਾਰਿਤ ਰੂਪ ਰੇਖਾ ਉਲੀਕੀ ਗਈ । ਸ਼੍ਰੀਮਤੀ ਮੀਨਾ ਸੰਧੂ, ਸੀਮਾ ਬਾਲੇ ਅਤੇ ਸੁਸ਼ੀਲਾ ਦੇਵੀ  ਵੱਲੋਂ ਪ੍ਰੈਸ ਵਾਰਤਾ ਕਰਦੇ ਹੋਏ ਦੱਸਿਆ ਗਿਆ ਕਿ ਸ੍ਰੀ ਗੁਰੂ ਰਵਿਦਾਸ ਧਾਰਮਿਕ ਸਭਾ ਵੱਲੋਂ ਹਰ ਸਾਲ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਹਾੜਾ ਬਹੁਤ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ  ਹੈ ਅਤੇ ਇਸ ਵਾਰੀ ਇਸ ਪ੍ਰੋਗਰਾਮ ਦਾ ਪ੍ਰਬੰਧ ਬੀਬੀਆਂ ਵੱਲੋਂ ਕੀਤਾ ਜਾਵੇਗਾ, ਜਿਸ ਵਿੱਚ ਬੱਚਿਆਂ ਅਤੇ ਬੀਬੀਆਂ  ਵਕਤਾਵਾਂ ਨੂੰ ਉਚੇਚੇ ਤੌਰ ਤੇ ਪਹਿਲ ਦਿੱਤੀ ਜਾਵੇਗੀ। ਪ੍ਰੋਗਰਾਮ ਵਿੱਚ ਮਾਸਟਰ ਸੋਮ ਰਾਜ ਜੀ ਫਗਵਾੜੇ ਵਾਲੇ ਮੁੱਖ ਬੁਲਾਰੇ ਦੇ ਤੌਰ ਤੇ  ਹਾਜ਼ਰੀ ਲਗਵਾਉਣਗੇ। ਇਸ ਇਕੱਠ ਵਿੱਚ  ਸ਼੍ਰੀ ਰਮੇਸ਼ ਸਹੋਤਾ ਪ੍ਰਧਾਨ ਆਲ ਇੰਡੀਆ ਅੰਬੇਡਕਰ ਮਹਾ ਸਭਾ ਪੰਜਾਬ,  ਉਰਮਲਾ ਦੇਵੀ, ਸੋਨੀਆ, ਅੰਜੂ, ਅਨੀਤਾ, ਬਲਵਿੰਦਰ ਕੌਰ, ਸੁਦੇਸ਼ ਕੌਰ, ਜਸਵਿੰਦਰ ਕੌਰ, ਦੀਪਕਾ, ਰਜਨੀ, ਪਿੰਕੀ, ਨੀਲਮ, ਕਾਜਲ, ਰੇਨੂੰ, ਸ੍ਰੀ ਗੁਰੂ ਰਵਿਦਾਸ ਧਾਰਮਿਕ ਸਭਾ ਦੇ ਮੁੱਖ ਸੇਵਾਦਾਰ ਸ੍ਰੀ ਕਮਲ ਕਿਸ਼ੋਰ, ਵਿਜੇਪਾਲ ਸਿੰਘ, ਰਜਿੰਦਰ ਸਿੰਘ, ਸੁਰੇਸ਼ ਕੁਮਾਰ, ਜਰਨੈਲ ਭਾਟੀਆ, ਜਸਪਾਲ , ਲੈਕਚਰਾਰ ਰਾਹੁਲ, ਸੁਰਿੰਦਰ ਸਿੰਘ ਹਾਜ਼ਰ ਹੋਏ।

Leave a Comment

Your email address will not be published. Required fields are marked *

Scroll to Top