ਜਲ਼ੰਧਰ (ਪਰਮਜੀਤ ਸਾਬੀ) – ਸਰਦਾਰ ਭੁਪਿੰਦਰ ਸਿੰਘ ਜੀ ਦੀ ਯੋਗ ਅਗਵਾਈ ਅਤੇ ਉਪਕਾਰ ਐਜੂਕੇਸ਼ਨ ਐਂਡ ਚੈਰੀਟੇਬਲ ਟਰੱਸਟ ( ਰਜਿ ) ਗੜਸ਼ੰਕਰ ਵੱਲੋਂ ਮਾਨਵਤਾ ਦੀ ਸੇਵਾ ਤਹਿਤ ਮੇਲਾਂ ਖੂਨਦਾਨੀਆਂ ਦਾ ਸਲਾਨਾ ਬਲੱਡ ਡੋਨੇਸ਼ਨ ਮੈਗਾ ਕੈਂਪ ਲਗਾਇਆ ਗਿਆ
ਜਿਸ ਦਾ ਸ਼ੁੱਭ ਉਦਘਾਟਨ ਸ਼੍ਰੀ ਅਨੰਦਪੁਰ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨਾਂ ਦੀ ਨਿਰੰਤਰ ਸੇਵਾ ਕਰਦੇ ਹੋਏ ਸੰਤ ਬਾਬਾ ਲਾਭ ਸਿੰਘ ਜੀ, ਸੰਤ ਬਾਬਾ ਭਾਗ ਸਿੰਘ ਜੀ ਤੋਂ ਵਰਸੋਏ ਸੰਤ ਬਾਬਾ ਸਤਨਾਮ ਸਿੰਘ ਜੀ ਕਾਰ ਸੇਵਾ ਸ਼੍ਰੀ ਅਨੰਦਪੁਰ ਸਾਹਿਬ ਰੋਡ ਬਣਾਉਣ ਵਾਲਿਆਂ ਦੇ ਨਾਲ ਨਾਲ ਸੇਵਾਦਾਰ ਭਾਈ ਸੁਖਜੀਤ ਸਿੰਘ ਜੀ ਮਿਨਹਾਸ ਡਰੋਲੀ ਜੀ ਹੁਣਾਂ ਮੋਮਬੱਤੀਆਂ ਨੂੰ ਜਗਾ ਕੇ ਆਪਸੀ ਭਾਈਚਾਰਕ ਸਾਂਝ ਨੂੰ ਦਰਸਾਉਂਦਿਆਂ ਹੋਰ ਹੋਰ ਵੀ ਉਘੀਆਂ ਅਤੇ ਨਾਮਵਰ ਸਖਸ਼ੀਅਤਾਂ ਦੇ ਨਾਲ਼ ਕੀਤਾ ਭਾਈ ਸੁਖਜੀਤ ਸਿੰਘ ਮਿਨਹਾਸ ਡਰੋਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਦਸਿਆ ਕਿ ਜਿਵੇਂ ਬਾਈ ਜੀ ਹੁਣਾਂ ਵੱਲੋਂ ਬਲੱਡ ਦਾਨੀਆਂ ਲਈ ਪ੍ਰਬੰਧ ਕੀਤੇ ਗਏ ਹਨ ਉਸ ਹਿਸਾਬ ਨਾਲ ਤਿੰਨ ਸੌ ਤੋਂ ਵੱਧ ਬਲੱਡ ਯੂਨਿਟ ਇਕੱਤਰ ਕੀਤਾ ਗਿਆ ਸੋਂ ਅੰਤ ਵਿੱਚ ਸੇਵਾਦਾਰ ਭਾਈ ਸੁਖਜੀਤ ਸਿੰਘ ਮਿਨਹਾਸ ਜੀ ਨੇ ਦਸਵੰਧ ਗਰੀਬਾਂ ਲਈ ਰਜਿ ਐਨ ਜੀ ਓ ਪੰਜਾਬ ਨੂੰ ਸਨਮਾਨਿਤ ਕਰਨ ਤੇ ਉਪਕਾਰ ਐਜੂਕੇਸ਼ਨ ਐਂਡ ਚੈਰੀਟੇਬਲ ਰਜਿ ਦੇ ਸਮੂਹ ਔਹਦੇਦਾਰਾਂ ਸਹਿਬਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ

















































