CRPF Exmen welfare Association ਪੰਜਾਬ ਦੀ ਟੀਮ ਪਹੁੰਚੀ ਸ਼ਹੀਦ ਸਰਵਣ ਦਾਸ ਦੇ ਪਿੰਡ ਕਿੱਤਨਾ

ਜਲੰਧਰ:- ਸੀਆਰਪੀਐਫ ਐਕਸਮੈਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੀ ਟੀਮ ਹੋਟ ਸਪਰਿੰਗ ਦੇ ਪੰਜਾਬ ਦੇ ਪਹਿਲੇ ਸ਼ਹੀਦ, ਸ਼ਹੀਦ ਸਰਵਣ ਦਾਸ ਦੇ ਪਿੰਡ ਕਿਤਨਾ ਪਹੁੰਚੇ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਬਣਾਏ ਗਏ ਸ਼ਹੀਦ ਦੇ ਬੁੱਤ ਨੂੰ ਸਲਾਮ ਕਰਕੇ ਸ਼ਰਧਾ ਦੇ ਫੁੱਲ ਭੇਟ ਕੀਤੇ। ਉਸ ਜਗ੍ਹਾਂ ਦੀ ਦੇਖਭਾਲ ਕਰਨ ਵਾਲੇ ਵੀਰਾਂ ਨੂੰ ਮਿਲੇ ਅਤੇ ਸ਼ਹੀਦ ਪਰਿਵਾਰਾਂ ਦੀ ਚਰਚਾ ਵੀ ਕੀਤੀ।

ਐਸੋਸੀਏਸ਼ਨ ਦੇ ਪ੍ਰਧਾਨ ਸੁਲਿੰਦਰ ਸਿੰਘ ਕੰਡੀ ਨੇ ਸ਼ਹੀਦ ਸਰਵਣ ਦਾਸ ਦੇ ਪਰਿਵਾਰ ਦੀ ਸਲਾਂਘਾ ਕੀਤੀ ਜਿਨ੍ਹਾਂ ਨੇ ਸ਼ਹੀਦ ਦੀਆਂ ਯਾਦਾਂ ਨੂੰ ਸਾਂਭ ਕੇ ਰੱਖਿਆ। ਉਹਨਾਂ ਦੇ ਬਚਪਨ ਦਾ ਉਹ ਸਥਾਨ ਜਿੱਥੇ ਸ਼ਹੀਦ ਸਰਵਣ ਦਾਸ ਦਾ ਜਨਮ ਹੋਇਆ ਸੀ ਅੱਜ ਕੱਲ ਉਸ ਜਗ੍ਹਾ ਤੇ ਹੋਟ ਸਪਰਿੰਗ ਦੀ ਤਰਜ ਤੇ ਸਮਾਰਕ ਬਣਾਇਆ ਗਿਆ। ਉਹਨਾਂ ਉਸ ਜਗ੍ਹਾ ਦੇ ਦਰਸ਼ਨ ਕੀਤੇ ਅਤੇ ਸਲੂਟ ਵੀ ਕੀਤਾ। ਸਾਰੇ ਸ਼ਹੀਦ ਪਰਿਵਾਰਾਂ ਨੂੰ ਪ੍ਰਧਾਨ ਸੁਲਿੰਦਰ ਸਿੰਘ ਕੰਡੀ ਵੱਲੋਂ ਬੇਨਤੀ ਕੀਤੀ ਗਈ ਕਿ ਇਸੇ ਤਰ੍ਹਾਂ ਸਾਰੇ ਸ਼ਹੀਦਾਂ ਦੀਆਂ ਯਾਦਾਂ ਨੂੰ ਸਾਂਭ ਕੇ ਰੱਖਣਾ ਚਾਹੀਦਾ ਹੈ ਅਤੇ ਸ਼ਹੀਦ ਹੀ ਕੌਮ ਦਾ ਸਰਮਾਇਆ ਹਨ।

Leave a Comment

Your email address will not be published. Required fields are marked *

Scroll to Top