ਪੰਜਾਬ ਸਰਕਾਰ ਵਲੋ ਚਲਾਈ ਗਈ ਮੇਰੀ ਰਸੋਈ ਯੋਜਨਾ ਸੰਬੰਧੀ ਘਟੀਆ ਰਾਜਨੀਤੀ ਕਰ ਰਹੇ ਆਪ ਆਗੂ:  ਰਜਿੰਦਰ ਬੇਰੀ

ਜਲੰਧਰ – ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਰਜਿੰਦਰ ਬੇਰੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋ ਨੀਲੇ ਕਾਰਡ ਧਾਰਕਾਂ ਲਈ ਜੋ ਮੇਰੀ ਰਸੋਈ ਯੋਜਨਾ ਦੇ ਤਹਿਤ ਰਾਸ਼ਨ ਕਿਟਾਂ ਵੰਡਣ ਦਾ ਪ੍ਰੋਗਰਾਮ ਬਣਾਇਆ ਗਿਆ ਹੈ , ਇਸ ਦੇ ਅਧੀਨ ਪੰਜਾਬ ਸਰਕਾਰ ਵਲੋ ਜੋ ਸਵੈ ਘੋਸ਼ਣਾ ਭਰਨ ਲਈ ਕਿਹਾ ਗਿਆ ਹੈ , ਪਰ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਆਪਣੇ ਪੱਧਰ ਤੇ ਆਪਣੀ ਫ਼ੋਟੋ ਲਗਵਾ ਕੇ ਆਪਣੀ ਮਸ਼ਹੂਰੀ ਲਈ ਫਾਰਮ ਜਾਰੀ ਕਰ ਦਿੱਤੇ ਹਨ ਅਤੇ ਡੀਪੂ ਹੋਲਡਰਾਂ ਨੂੰ ਕਿਹਾ ਜਾ ਰਿਹਾ ਹੈ ਕਿ ਨੀਲੇ ਕਾਰਡ ਧਾਰਕ ਦਾ ਫਾਰਮ ਭਰਿਆ ਜਾਵੇ ਅਤੇ ਇਸ ਫਾਰਮ ਵਿੱਚ ਉਸ ਵਿਅਕਤੀ ਦਾ ਆਧਾਰ ਕਾਰਡ ਨੰਬਰ, ਵੋਟਰ ਕਾਰਡ ਨੰਬਰ, ਮੋਬਾਈਲ ਨੰਬਰ ਮੰਗਿਆ ਜਾ ਰਿਹਾ ਹੈ ਜੋ ਕਿ ਸਿਰਫ਼ ਲੋਕਾਂ ਦਾ ਡਾਟਾ ਅਤੇ ਮੋਬਾਈਲ ਨੰਬਰ ਇਕੱਠਾ ਕਰਨ ਦਾ ਕੰਮ ਹੈ, ਇਸ ਤੋ ਇਲਾਵਾ ਹੋਰ ਕੁਝ ਨਹੀ । ਕਿਉਕਿ ਜਿਨਾਂ ਲੋਕਾਂ ਦੇ ਨੀਲੇ ਕਾਰਡ ਪਿਛਲੀਆਂ ਸਰਕਾਰਾਂ ਦੇ ਸਮੇਂ ਬਣੇ ਹਨ ਉਨਾਂ ਦਾ ਡਾਟਾ ਤਾ ਪਹਿਲਾ ਹੀ ਸਰਕਾਰ ਕੋਲ ਉਪਲਬਧ ਹੈ , ਫਿਰ ਦੋਬਾਰਾ ਫਾਰਮ ਰਾਹੀ ਪਰਿਵਾਰ ਦੀ ਜਾਣਕਾਰੀ ਇਕੱਠਾ ਕਰਨ ਦਾ ਕਿ ਮਤਲਬ ਬਣਦਾ ਹੈ , ਇਹ ਸਿਰਫ਼ ਤੇ ਸਿਰਫ਼ ਇਕ ਸਿਆਸੀ ਸਟੰਟ ਹੈ । ਪੰਜਾਬ ਦੀ ਮੌਜੂਦਾ ਸਰਕਾਰ ਨੇ ਪਿਛਲੇ ਸਾਢੇ ਚਾਰ ਸਾਲਾਂ ਵਿੱਚ ਨਾ ਤਾਂ ਕਿਸੇ ਦਾ ਕੋਈ ਨਵਾਂ ਰਾਸ਼ਨ ਕਾਰਡ ਬਣਾਇਆ ਅਤੇ ਨਾ ਹੀ ਨਾਮ ਦਰਜ ਕੀਤਾ, ਲੋਕ ਆਪਣਾ ਨੀਲਾ ਕਾਰਡ ਬਣਵਾਉਣ ਲਈ ਦਫ਼ਤਰਾਂ ਵਿੱਚ ਚੱਕਰ ਮਾਰ ਰਹੇ ਹਨ । ਇਹ ਫਾਰਮ ਭਰਵਾ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ, ਇਹ ਪੰਜਾਬ ਸਰਕਾਰ ਦੀ ਸਕੀਮ ਹੈ, ਇਨਾਂ ਕਿਟਾਂ ਨੂੰ ਜ਼ਿੰਮੇਵਾਰ ਸਰਕਾਰੀ ਅਫ਼ਸਰ ਜਾਂ ਕਣਕ ਦੇ ਨਾਲ ਡੀਪੂ ਹੋਲਡਰ ਹੀ ਵੰਡਣ ਨਾ ਕਿ ਆਮ ਆਦਮੀ ਪਾਰਟੀ ਦੇ ਆਗੂ ਇਨਾਂ ਕਿਟਾਂ ਨੂੰ ਵੰਡਣ । ਆਮ ਆਦਮੀ ਪਾਰਟੀ ਸਿਰਫ਼ ਤੇ ਸਿਰਫ ਫ਼ੋਟੋਸ਼ੈਸ਼ਨ ਅਤੇ ਇਸ਼ਤਿਹਾਰਬਾਜੀ ਉਪਰ ਹੀ ਨਿਰਭਰ ਹੈ । ਰਜਿੰਦਰ ਬੇਰੀ ਨੇ ਕਿਹਾ ਕਿ ਜਲਦ ਹੀ ਡਿਪਟੀ ਕਮਿਸ਼ਨਰ ਜਲੰਧਰ ਨੂੰ ਮਿਲ ਕੇ ਇਹ ਸਾਰਾ ਮਾਮਲਾ ਉਨਾਂ ਦੇ ਧਿਆਨ ਵਿਚ ਲਿਆਂਦਾ ਜਾਵੇਗਾ । ਇਹ ਸਾਰਾ ਸਿਆਸੀ ਸਟੰਟ ਆਉਣ ਵਾਲੀਆ 2027 ਦੀਆ ਚੋਣਾਂ ਨੂੰ ਲੈ ਕੇ ਖੇਡਿਆ ਜਾ ਰਿਹਾ ਹੈ ।

Leave a Comment

Your email address will not be published. Required fields are marked *

Scroll to Top