ਸ਼੍ਰੀਨਗਰ ਵਿੱਚ ਅੱਤਵਾਦੀ ਨੇ ਫਲ ਵਿਕਰੇਤਾ ਸਿੱਖ ਦਾ ਗੋਲੀਆਂ ਮਾਰ ਕੀਤਾ ਕਤਲ

ਨੈਸ਼ਨਲ ਡੈਸਕ-  ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਸ਼੍ਰੀਨਗਰ ਤੋਂ, ਜਿੱਥੇ ਫਲ ਵਿਕਰੇਤਾ ਸਿੱਖ ਨਾਗਰਿਕ ਦਾ ਅੱਤਵਾਦੀਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ। ਹੁਣ ਤੱਕ ਦੀ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਸਾਰੀ ਵਾਰਦਾਤ ਸ਼ਾਲ ਕਾਡਲ ਇਲਾਕੇ ‘ਚ ਹੋਈ ਹੈ। ਪੁਲਸ ਅਧਿਕਾਰੀਆਂ ਦਾ ਇਸ ਘਟਨਾ ਬਾਰੇ ਇਹ ਕਹਿਣਾ ਹੈ ਕਿ ਮ੍ਰਿਤਕ ਸਿੱਖ ਦੀ ਪਛਾਣ ਅੰਮ੍ਰਿਤਪਾਲ ਸਿੰਘ ਵਜੋਂ ਹੋਈ ਹੈ, ਜੋ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦਾ ਵਾਸੀ ਸੀ। ਇਕ ਹੋਰ ਵਿਅਕਤੀ ਦੇ ਇਸ ਹਮਲੇ ‘ਚ ਗੰਭੀਰ ਰੂਪ ‘ਚ ਜ਼ਖ਼ਮੀ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਉਸ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਹੈ।  ਪੁਲਸ ਅਤੇ ਫ਼ੌਜ ਨੇ ਪੂਰਾ ਇਲਾਕਾ ਹੋਇਆ ਹੈ ਤਾਂ ਜੋ ਹਮਲਾਵਰਾਂ ਨੂੰ ਪਕੜਿਆ ਜਾ ਸਕੇ। ਅਧਿਕਾਰੀਆਂ ਵੱਲੋਂ ਮਾਮਲੇ ਦੀ ਹੋਰ ਜਾਣਕਾਰੀ ਲਈ ਜਾਂਚ ਕੀਤੀ ਜਾ ਰਹੀ ਹੈ। 

Leave a Comment

Your email address will not be published. Required fields are marked *

Scroll to Top