ਜਲੰਧਰ (ਪਰਮਜੀਤ ਸਾਬੀ) – ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋ 13 ਫ਼ਰਵਰੀ ਦਿੱਲੀ ਕੂਚ ਵਾਸਤੇ ਦੁਆਬਾ ਸਮੇਤ ਪੂਰੇ ਪੰਜਾਬ ਵਿੱਚ ਤਿਆਰੀਆਂ ਮੁਕੰਮਲ —-ਸਭਰਾ
ਅੱਜ ਮਿਤੀ 8 ਫ਼ਰਵਰੀ ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋ 13 ਫ਼ਰਵਰੀ ਨੂੰ ਦਿੱਲੀ ਕੂਚ ਦੇ ਮਿਥੇ ਹੋਏ ਪ੍ਰੋਗਰਾਮ ਦੀਆਂ ਤਿਆਰੀਆਂ ਨੂੰ ਬੱਲ ਦੇਣ ਵਾਸਤੇ ਸ਼ਾਹਕੋਟ ਅਤੇ ਲੋਹੀਆਂ ਇਲਾਕੇ ਵਿੱਚ ਵਿਸ਼ਾਲ ਟਰੈਕਟਰ ਮਾਰਚ ਕੀਤਾ ਗਿਆ ਜਿਸ ਵਿੱਚ ਸੈਕੜੇ ਕਿਸਾਨ ਮਜ਼ਦੂਰ ਆਪਣੇ ਟਰੈਕਟਰਾਂ ਸਮੇਤ ਇਸ ਮਾਰਚ ਦਾ ਹਿੱਸਾ ਬਣੇ। ਇਸ ਵਿਸ਼ਾਲ ਟਰੈਕਟਰ ਮਾਰਚ ਦੀ ਅਗਵਾਈ ਕਰਦੇ ਹੋਏ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਨੇ ਕਿਹਾ ਕਿ 13 ਫ਼ਰਵਰੀ ਨੂੰ ਪੂਰਾ ਦੇਸ਼ ਇਕ ਜੁੱਟ ਹੋ ਕੇ ਸਰਕਾਰ ਤੋਂ ਪਿਛਲੇ ਦਿੱਲੀ ਅੰਦੋਲਨ ਵਿੱਚ ਕੀਤੇ ਹੋਏ ਝੂਠੇ ਵਾਅਦਿਆਂ ਦਾ ਹਿਸਾਬ ਮੰਗੇਗਾ ਅਤੇ 13 ਫ਼ਰਵਰੀ ਨੂੰ ਇਕ ਵਾਰ ਫਿਰ ਤੋਂ ਕਿਸਾਨਾਂ ਮਜ਼ਦੂਰਾਂ ਵੱਲੋ ਦਿੱਲੀ ਦੀਆਂ ਸੜਕਾਂ ਤੇ ਇਤਿਹਾਸ ਰਚਿਆ ਜਾਵੇਗਾ।ਉਹਨਾਂ ਅੱਗੇ ਕਿਹਾ ਕਿ ਜੇਕਰ ਅਸੀਂ ਦੇਸ਼ ਨੂੰ ਨਸ਼ਾ ਮੁਕਤ ਕਰਨਾ ਹੈ , ਮਜ਼ਦੂਰਾਂ ਨੂੰ 200 ਦਿਨ ਰੋਜ਼ਗਾਰ ਦਿਵਾਉਣਾ ਹੈ , ਮਜ਼ਦੂਰ ਨੂੰ 800 ਰੂ ਦਿਹਾੜੀ ਦਵਾਉਣੀ ਹੈ ,ਬੇ ਰੋਜ਼ਗਾਰੀ ਦੂਰ ਕਰਨੀ ਹੈ ,ਕਿਸਾਨਾਂ ਅਤੇ ਮਜ਼ਦੂਰਾਂ ਵਾਸਤੇ ਘੱਟੋ ਘੱਟ 10 ਹਜ਼ਾਰ ਰੂ : ਬੁਡਾਪਾ ਪੈਂਸ਼ਨ ਲੈਣੀ ਹੈ ,ਫਸਲਾਂ ਦੇ ਲਾਹੇਵੰਦ ਭਾਅ ਲੈਣੇ ਹਨ ,ਭਾਰਤ ਨੂੰ WTO ਦੀਆਂ ਨੀਤੀਆਂ ਤੋਂ ਬਾਹਰ ਕਰਨਾਂ ਹੈ ,ਕਿਸਾਨਾਂ ਮਜ਼ਦੂਰਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਵਾਉਣੀਆਂ ਹਨ ,ਦਿੱਲੀ ਅੰਦੋਲਨ ਦੇ ਸ਼ਹੀਦਾਂ ਨੂੰ ਇਨਸਾਫ਼ ਦਿਵਾਉਣਾ ਹੈ , ਅਬਾਦਕਾਰਾਂ ਨੂੰ ਪੱਕੇ ਮਾਲਕੀ ਹੱਕ ਦਿਵਾਉਣੇ ਹਨ,ਕਿਸਾਨਾਂ ਮਜ਼ਦੂਰਾਂ ਨੂੰ ਕਰਜ਼ਾ ਮੁਕਤ ਕਰਨਾ ਹੈ , ਡਾ ਸਵਾਮੀਨਾਥਨ ਕਮਿਸ਼ਨ ਰਿਪੋਰਟ ਅਨੁਸਾਰ ਫਸਲਾਂ ਦੇ ਭਾਅ ਲੈਣੇ ਹਨ,ਸਾਰੀਆਂ ਫਸਲਾਂ ਤੇ ਸਰਕਾਰੀ ਖਰੀਦ ਦਾ ਕਨੂੰਨ ਬਣਾਉਣਾ ਹੈ , ਦਿੱਲੀ ਅੰਦੋਲਨ ਦੌਰਾਨ ਕਿਸਾਨਾਂ ਮਜ਼ਦੂਰਾਂ ਤੇ ਹੋਏ ਪਰਚੇ ਰੱਦ ਕਰਵਾਉਣੇ ਹਨ, ਦਿੱਲੀ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾ ਮਜ਼ਦੂਰਾ ਦੇ ਮੁਆਵਜ਼ੇ ਅਤੇ ਪਰਿਵਾਰ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ ਦਿਵਾਉਣੀ ਹੈ , ਲਖੀਮਪੁਰ ਖੀਰੀ ਮਾਮਲੇ ਤੇ ਇਨਸਾਫ਼ ਲੈਣਾ ਹੈ ਤਾਂ ਹਰ ਹਾਲਤ ਵਿੱਚ ਸਾਨੂੰ ਦਿੱਲੀ ਮੋਰਚੇ ਦਾ ਆਗਾਜ਼ ਕਰਨਾ ਪਵੇਗਾ । ਇਸ ਮੋਕੇ ਤੇ ਹੋਰਨਾ ਤੋਂ ਇਲਾਵਾ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ,ਸੂਬਾ ਆਗੂ ਸਲਵਿੰਦਰ ਸਿੰਘ ਜਾਣੀਆਂ ,ਜਿਲਾ ਪ੍ਰਧਾਨ ਗੁਰਮੇਲ ਸਿੰਘ ਰੇੜਵਾਂ ,ਜਿਲਾ ਸਕੱਤਰ ਜਰਨੈਲ ਸਿੰਘ ਰਾਮੇ ,ਜਿਲਾ ਪ੍ਰੈੱਸ ਸਕੱਤਰ ਹਰਪ੍ਰੀਤ ਸਿੰਘ ਕੋਟਲੀ ਗਾਜਰਾਂ,ਜਿਲਾ ਖਜਾਨਚੀ ਜਗਦੀਸ਼ ਪਾਲ ਸਿੰਘ ਚੱਕ ਬਾਹਮਣੀਆਂ ,ਖਜਾਨਚੀ ਲਵਪ੍ਰੀਤ ਸਿੰਘ ਕੋਟਲੀ ਗਾਜਰਾਂ ,ਕਿਸ਼ਨ ਦੇਵ ਮਿਆਣੀ,ਸਤਨਾਮ
ਸਿੰਘ ਰਾਈਵਾਲ,ਦਲਬੀਰ ਸਿੰਘ ਕੰਗ,ਮੱਖਣ ਸਿੰਘ ਨੱਲ,ਤਰਲੋਕ ਸਿੰਘ ਗੱਟੀ ਪੀਰ ਬਖ਼ਸ਼,ਸਿਮਰੂ ਪੂਨੀਆਂ ,ਮੇਜਰ ਸਿੰਘ ਜਾਫਰਵਾਲ ,ਮਨਦੀਪ ਸਿੰਘ ਮੀਏਵਾਲ ,ਸੁਰਿੰਦਰ ਸਿੰਘ ਇਨੋਵਾਲ,ਜਗਤਾਰ ਸਿੰਘ ਚੱਕ ਵਡਾਲਾ,ਬਚਿੱਤਰ ਸਿੰਘ ਕਿਲੀ,ਰਣਯੌਧ ਸਿੰਘ ਜਾਣੀਆਂ ,ਅਤੇ ਹੋਰ ਵੀ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਹਾਜ਼ਰ ਸਨ।

















































