ਔਰਤਾਂ ਨੂੰ ਗਰਮੀਆਂ ਵਿੱਚ ਕਿੰਨੇ ਲੀਟਰ ਪਾਣੀ ਪੀਣਾ ਚਾਹੀਦਾ ਹੈ

ਜਲੰਧਰ LPN:-ਹਰ ਇਨਸਾਨ ਦੇ ਸਰੀਰ ਵਿੱਚ ਲਗਭਗ 70% ਹਿੱਸਾ ਪਾਣੀ ਤੋਂ ਬਣਿਆ ਹੋਇਆ ਹੈ। ਅਸੀਂ ਅੰਦਾਜ਼ਾ ਲਗਾ ਸਕਦੇ ਹਾਂ, ਕਿ ਇਨਸਾਨ ਦੀ ਜ਼ਿੰਦਗੀ ਦਾ ਪਾਣੀ ਦਾ ਬਹੁਤ ਮਹੱਤਵ ਹੈ ।ਡਾਕਟਰ ਵੀ ਬਹੁਤ ਸਲਾਹ ਦਿੰਦੇ ਹਨ ,ਕਿ ਵੱਧ ਤੋਂ ਵੱਧ ਪਾਣੀ ਪੀਓ। ਕਿਉਂਕਿ ਗਰਮੀ ਵਿੱਚ ਲੋਕ ਅਕਸਰ ਡੀ ਹਾਈਡਰੇਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ। ਪਾਣੀ ਪੀਣ ਦੇ ਸਰੀਰ ਵਿੱਚ ਬਹੁਤ ਜਿਆਦਾ ਫਾਇਦੇ ਮਿਲਦੇ ਹਨ। ਹਰ ਇਨਸਾਨ ਨੂੰ ਤਿਨ ਲੀਟਰ ਪਾਣੀ ਪੀਣਾ ਚਾਹੀਦਾ ਹੈ। ਇਸ ਦੇ ਨਾਲ ਸਰੀਰ ਵਿੱਚ ਜੁੜੀ ਹਰ ਸਮੱਸਿਆ ਦੂਰ ਹੋ ਜਾਂਦੀ ਹੈ। ਦੇਖਿਆ ਜਾਵੇ ਤਾਂ ਔਰਤਾਂ ਬਹੁਤ ਹੀ ਘੱਟ ਪਾਣੀ ਪੀਂਦੀਆਂ ਹਨ। ਜਿਸ ਕਾਰਨ ਗੈਸ ਐਸੀਡਿਟੀ ਕਾਬਜ਼ ਦੀ ਸ਼ਿਕਾਇਤ ਹੋ ਜਾਂਦੀ ਹੈ। ਅਤੇ ਸਰੀਰ ਨੂੰ ਐਕਟਿਵ ਅਤੇ ਠੀਕ ਢੰਗ ਦੇ ਨਾਲ ਕੰਮ ਕਰਨ ਦੇ ਲਈ ਪਾਣੀ ਦੀ ਬਹੁਤ ਜਿਆਦਾ ਭੂਮਿਕਾ ਹੈ ।ਹਰ ਇਕ ਇਨਸਾਨ ਨੂੰ ਰੋਜਾਨਾ 2.7 ਲੀਟਰ ਪਾਣੀ ਪੀਣਾ ਚਾਹੀਦਾ ਹੈ। ਜਿਸ ਸਬੰਧੀ ਸ਼ਿਕਾਇਤ ਨਹੀਂ ਹੁੰਦੀ ।ਜੇ ਨਹੀਂ ਕਰੋਗੇ ,ਤਾਂ ਡੀਹਾਈਡਰੇਸ਼ਨ ਦਾ ਸ਼ਿਕਾਰ ਹੋ ਸਕਦੇ ਹੋ ।ਦਿਨ ਵਿੱਚ ਘੱਟੋ ਘੱਟ ਸੱਤ ਅੱਠ ਗਲਾਸ ਪਾਣੀ ਪੀਣਾ ਬੇਹਦ ਜਰੂਰੀ ਹੈ। ਹਰ ਇਨਸਾਨ ਦੇ ਸਰੀਰ ਵਿੱਚ ਪਾਣੀ ਦੀ ਜਰੂਰਤ ਅਲੱਗ ਹੋ ਸਕਦੀ ਹੈ। ਪੋਸਟਿਕ ਆਹਾਰ ਅਤੇ ਵਿਗਿਆਨ ਅਤੇ ਸਿਹਤ ਮੰਦ ਮਹਿਲਾਵਾਂ ਲਈ ਹਰ ਰੋਜ਼ 6 ਗਲਾਸ ਪਾਣੀ ਪੀਣਾ ਚਾਹੀਦਾ ਹੈ। ਅਤੇ ਪੁਰਸ਼ਾਂ ਨੂੰ ਲਗਭਗ 7-8 ਗਲਾਸ ਪਾਣੀ ਪੀਣਾ ਚਾਹੀਦਾ ਹੈ। ਅਗਰ ਕੋਈ ਵਿਅਕਤੀ ਪੂਰਾ ਦਿਨ ਧੁੱਪ ਵਿੱਚ ਕੰਮ ਕਰਦਾ ਹੈ ।ਅਤੇ ਸਰੀਰ ਦੀ ਖਪਤ ਜਿਆਦਾ ਹੁੰਦੀ ਹੈ, ਇਸ ਲਈ ਸਰੀਰ ਦੀ ਜਰੂਰਤ ਦੇ ਹਿਸਾਬ ਦੇ ਨਾਲ ਪਾਣੀ ਪੀਣਾ ਚਾਹੀਦਾ ਹੈ। ਪਾਣੀ ਸਿਹਤ ਦੇ ਲਈ ਬਹੁਤ ਫਾਇਦੇਮੰਦ ਹੈ।

Leave a Comment

Your email address will not be published. Required fields are marked *

Scroll to Top