ਜਲੰਧਰ (ਦਲਜੀਤ ਕਲਸੀ) – ਸ੍ਰੀ 108 ਸੰਤ ਰਾਮਦਾਸ ਜੀ ਮਸਤ ਬਾਬਾ ਭਗਤ ਰਾਮ ਜੀ ਅਤੇ ਬ੍ਰਹਮਲੀਨ ਸੰਤ ਬਾਵਾ ਦਾਸ ਜੀ ਦੀ ਚਲਾਈ ਰੀਤੀ ਅਨੁਸਾਰ ਸਲਾਨਾ ਜੋੜ ਮੇਲਾ ਪਿੰਡ ਤੱਗੜ ਵਡਾਲਾ ਜਿਲਾ ਹੁਸ਼ਿਆਰਪੁਰ ਵਿਖੇ ਬਾਬਾ ਬਲਕਾਰ ਸਿੰਘ ਜੀ ਦੀ ਦੇਖਰੇਖ ਹੇਠ ਬੜੀ ਸ਼ਰਧਾ ਪ੍ਰੇਮ ਭਾਵਨਾ ਨਾਲ ਮਨਾਇਆ ਗਿਆ। ਜਿਸ ਵਿੱਚ ਸਭ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਆਏ ਹੋਏ ਕੀਰਤਨੀ ਜਥੇ ਨੇ ਸੰਗਤਾਂ ਨੂੰ ਰਸ ਭਿੰਨਾ ਕੀਰਤਨ ਸਰਵਣ ਕਰਾਇਆ। ਬੜੇ ਹੀ ਸੁਚੱਜੇ ਸੁਲਝੇ ਧਾਰਮਿਕ ਗਾਇਕ ਬਲਵਿੰਦਰ ਬਿੱਟੂ ਜੀ ਨੇ ਆਪਣੀ ਕਲਾ ਅਤੇ ਗਾਇਕੀ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਧੰਨ ਧੰਨ ਬਾਬਾ ਦੀਪ ਸਿੰਘ ਜੀ ਅਤੇ ਅਨੇਕ ਸਿੰਘਾਂ ਸੇਵਾਦਾਰਾਂ ਦੀ ਸ਼ਹਾਦਤ ਨੂੰ ਸਮਰਪਿਤ 7 ਵਾ ਵਿਸ਼ਾਲ ਖੂਨ ਦਾਨ ਕੈਂਪ ਨੌਜਵਾਨ ਸਭਾ ਦੁਆਬਾ ਬਲੱਡ ਬੈਂਕ ਜਲੰਧਰ ਦੀ ਦੇਖਰੇਖ ਹੇਠ ਪਿੰਡ ਤੱਗੜ ਵੱਲੋਂ 35 ਯੂਨਿਟ ਖੂਨ ਦਾਨ ਕੀਤਾ ਜੋ ਕਿ ਬਹੁਤ ਹੀ ਵਧੀਆ ਤੇ ਉੱਤਮ ਦਾਨ ਹੈ। ਜਿਸ ਨਾਲ ਕਈ ਜਿੰਦਗੀਆਂ ਮੌਤ ਦੇ ਮੂੰਹ ਤੋਂ ਬਚਾਈਆਂ ਜਾ ਸਕਣਗੀਆਂ। ਇਸੇ ਕਰਕੇ ਹੀ ਖੂਨਦਾਨ ਨੂੰ ਮਹਾਨ ਦਾਨ ਕਿਹਾ ਜਾਂਦਾ ਹੈ।

ਡੇਰਾ 108 ਸੰਤ ਪ੍ਰੀਤਮ ਦਾਸ ਜੀ ਰਾਏਪੁਰ ਰਸੂਲਪੁਰ ਤੂੰ ਬਾਬਾ ਜੌੜੇ ਨਿਰਮਲ ਦਾਸ ਜੀ ਪ੍ਰਧਾਨ ਸਾਧੂ ਸੰਪਰਦਾ ਸੁਸਾਇਟੀ ਰਜਿਸਟਰ ਪੰਜਾਬ ਵੱਲੋਂ 4 ਅਪ੍ਰੈਲ ਨੂੰ ਦਮੜੀ ਯਾਤਰਾ ਸ੍ਰੀ ਹਰਿਦੁਆਰ ਸਾਹਿਬ ਜਾਣੀ ਹੈ। ਉਸ ਦੀ ਰੂਪਰੇਖਾ ਜਲੰਧਰ ਤੋਂ ਸ੍ਰੀ ਹਰਿਦੁਆਰ ਤੱਕ ਰੇਲ ਗੱਡੀ ਰਾਹੀਂ ਟਿਕਟਾਂ ਅਤੇ ਹਰ ਕੀ ਪੌੜੀ ਤੱਕ ਵਿਸਤਾਰ ਪੂਰਬਕ ਵੇਰਵੇ ਸਹਿਤ ਸੰਗਤਾਂ ਨੂੰ ਚਾਨਣਾ ਪਾਇਆ ਤਾਂ ਜੋ ਕਿਸੇ ਵੀ ਯਾਤਰੀ ਸੰਗਤ ਨੂੰ ਕਠਿਨਾਈ ਨਾ ਆਵੇ। ਬਾਬਾ ਬਲਕਾਰ ਸਿੰਘ ਜੀ ਵੱਲੋਂ ਵੱਖ ਵੱਖ ਡੇਰਿਆਂ ਤੋਂ ਆਏ ਮਹਾਂਪੁਰਸ਼ ਸਾਧੂ ਸੰਤ ਜਨ ਉਹਨਾਂ ਦੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਕੀਤਾ ਅਤੇ ਇਸੇ ਤਰ੍ਹਾਂ ਹੀ ਹਰ ਸਾਲ ਸੰਗਤਾਂ ਸਮੇਤ ਪਹੁੰਚਣ ਦੀ ਬੇਨਤੀ ਕੀਤੀ। ਸਾਰੀਆਂ ਹੀ ਆਈਆਂ ਹੋਈਆਂ ਸੰਗਤਾਂ ਨੂੰ ਪਹਿਲਾਂ ਚਾਹ ਪਕੌੜੇ ਦੇ ਨਾਲ ਅਤੇ ਬਾਅਦ ਵਿੱਚ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ ।

















































