ਜਸਵਿੰਦਰ ਸਿੰਘ ਮਠਾਰੂ ਬਣੇ ਜ਼ਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਉੱਪ ਪ੍ਰਧਾਨ

ਜਲੰਧਰ (ਬਿਊਰੋ ਰਿਪੋਰਟ)- ਅੱਜ ਜ਼ਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ ਵਲੋ ਜਸਵਿੰਦਰ ਸਿੰਘ ਮਠਾਰੂ ਨੂੰ ਮੀਤ ਪ੍ਰਧਾਨ ਦਾ ਨਿਯੁਕਤੀ ਪੱਤਰ ਦਿੱਤਾ ਗਿਆ। ਜਸਵਿੰਦਰ ਸਿੰਘ ਵਲੋਂ ਇਸ ਨਿਯੁਕਤੀ ਲਈ ਜ਼ਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਜਿੰਦਰ ਬੇਰੀ ਦਾ ਧੰਨਵਾਦ ਕੀਤਾ ਗਿਆ। ਜਸਵਿੰਦਰ ਸਿੰਘ ਨੇ ਕਿਹਾ ਕਿ ਪਾਰਟੀ ਨੇ ਜੋ ਮੇਰੀ ਜਿੰਮੇਵਾਰੀ ਲਗਾਈ ਹੈ ਮੈਂ ਉਸਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗਾ। ਇਸ ਮੌਕੇ ਤੇ ਚੌਧਰੀ ਸੁਰਿੰਦਰ ਸਿੰਘ, ਰਿਸ਼ੀ ਕੇਸ਼ ਵਰਮਾ, ਮਹਿੰਦਰ ਸਿੰਘ ਗੁਲੂ, ਨਵਦੀਪ ਜਰੇਵਾਲ, ਬਲਬੀਰ ਅੰਗੁਰਾਲ, ਅਮਰੀਕ ਕੇ ਪੀ, ਗੁਰਕਿਰਪਾਲ ਭਟੀ, ਅਕਸ਼ਵੰਤ ਖੋਸਲਾ, ਹਰਪ੍ਰੀਤ ਸਿੰਘ ਆਜ਼ਾਦ ਮੌਜੂਦ ਸਨ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top