ਹੁਸ਼ਿਆਰਪੁਰ – ਮਾਨਯੋਗ ਐਸ.ਐਸ.ਪੀ ਸਾਹਿਬ ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ਾ ਦੇ ਅਧਾਰ ਤੇ ਭੋਲੇ ਭਾਲੇ ਲੋਕਾ ਨੂੰ ਬਲੈਕਮੇਲ ਕਰਕੇ ਪੈਸਿਆ ਦੀ ਠੱਗੀ ਮਾਰਨ ਵਾਲੇ ਲੋਕਾ ਦੇ ਖਿਲਾਫ ਸਖਤੀ ਨਾਲ ਕਾਰਵਾਈ ਕਰਦੇ ਹੋਏ ਥਾਣਾ ਸਾਈਬਰ ਕਰਾਈਮ ਹੁਸ਼ਿਆਰਪੁਰ ਵਲੋ ਅਜਿਹੇ ਹੀ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਗਈ ਮਿਤੀ 09- 09-2024 ਨੂੰ ਅਮ੍ਰਿਤਵੀਰ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਚੱਕੋਵਾਲ ਸ਼ੇਖਾ ਡਾਕਖਾਨਾ ਨਨੈਨੋਵਾਲ ਜੱਟਾ ਥਾਣਾ ਬੁਲੋਵਾਲ ਜਿਲ੍ਹਾ ਹੁਸ਼ਿਆਰਪੁਰ ਵਲੋ ਦਿੱਤੀ ਦਰਖਾਸਤ ਦੇ ਅਧਾਰ ਤੇ ਨਾ ਮਾਲੂਮ ਵਿਅਕਤੀ ਤੇ ਖਿਲਾਫ ਮੁਕੱਦਮਾ ਨੰ 07 ਮਿਤੀ 09- 09-2024 भ/प 308(2), 308(3),318(4), 351(2), BNS अडे 66D,67 IT Act 2008 घाटा माप्टीघत वाटीभ ਹੁਸ਼ਿਆਰਪੁਰ ਵਿਖੇ ਦਰਜ ਕੀਤਾ ਗਿਆ ਸੀ ਜਿਸ ਵਿੱਚ ਮੁਦਈ ਵਲੋ ਦੋਸ਼ ਲਗਾਇਆ ਗਿਆ ਸੀ ਕਿ ਕੋਈ ਨਾ ਮਾਲੂਮ ਵਿਅਕਤੀ ਉਸ ਦੀ 15 ਸਾਲ ਦੀ ਭਾਣਜੀ ਜੋ ਕਨੈਡਾ ਰਹਿੰਦੀ ਹੈ। ਜਿਸ ਦੀਆਂ ਅਸ਼ਲੀਲ ਫੋਟੋਆ ਸੋਸ਼ਲ ਮੀਡੀਆ ਤੇ ਪਾਕੇ ਬਦਨਾਮ ਕਰਨ ਦੀ ਧਮਕੀ ਦੇਕੇ ਪਹਿਲਾ ਕਨੈਡਾ ਤੋ ਉਸ ਦੇ ਰਿਸ਼ਤੇਦਾਰ ਪਾਸੋ ਪੈਸੇ ਮੰਗ ਰਿਹਾ ਸੀ ਅਤੇ ਹੁਣ ਮੁਦਈ ਪਾਸੋ ਉਸ ਦੀ ਉਕਤ ਭਾਣਜੀ ਦੀਆਂ ਫੋਟੋਆ ਸੋਸ਼ਲ ਮੀਡੀਆ ਤੇ ਪਾਉਣ ਦੀ ਧਮਕੀ ਦੇਕੇ 05 ਲੱਖ ਰੁਪਏ ਦੀ ਮੰਗ ਕਰ ਰਿਹਾ ਸੀ ਜਿਸ ਦੇ ਅਧਾਰ ਤੇ ਥਾਣਾ ਸਾਈਬਰ ਕਰਾਈਮ ਹੁਸ਼ਿਆਰਪੁਰ ਵਲੋ ਡੀ.ਐਸ.ਪੀ ਜਗੀਰ ਸਿੰਘ/ਐਸ.ਐਚ.ਓ ਥਾਣਾ ਸਾਈਬਰ ਕਰਾਈਮ ਹੁਸ਼ਿਆਰਪੁਰ ਜੀ ਦੀ ਨਿਗਰਾਨੀ ਹੇਠ ਇੰਸ ਸੰਦੀਪ ਕੋਰ ਅਤੇ ਇੰਸ ਬਲਵਿੰਦਰ ਸਿੰਘ ਵਲੋਂ ਥਾਣਾ ਸਾਈਬਰ ਕਰਾਈਮ ਹੁਸ਼ਿਆਰਪੁਰ ਵਲੋ ਟੈਕਨੀਕਲ ਉਪਕਰਣਾ ਦੀ ਮੰਦਦ ਨਾਲ ਅਸਲ ਦੋਸ਼ੀ ਪ੍ਰਦੀਪ ਸਿੰਘ ਉਰਫ ਦੀਪ ਪੁੱਤਰ ਮੱਖਣ ਸਿੰਘ ਵਾਸੀ ਪਿੰਡ ਰਾਜਗੜ ਕੁਬੇ ਥਾਣਾ ਮੋੜ ਮੰਡੀ ਜਿਲ੍ਹਾਂ ਬਠਿੰਡਾ ਨੂੰ ਟ੍ਰੇਸ ਕਰਕੇ ਹਸਲ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ੀ ਉਕਤ ਨੂੰ ਪੇਸ਼ ਅਦਾਲਤ ਕਰਕੇ ਇਸ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਤਾਂ ਜੋ ਦੋਸ਼ੀ ਵਲੋ ਕੀਤੇ ਗਏ ਇਸ ਜੁਰਮ ਦੇ ਸਾਰੇ ਤੱਥ ਸਾਹਮਣੇ ਲਿਆਂਦੇ ਜਾਣ ਸਕਣ।
- +91 99148 68600
- info@livepunjabnews.com