ਜਲੰਧਰ – ਅੱਜ ਮਿਤੀ 18-9-2024 ਦਿਨ ਬੁੱਧਵਾਰ ਨੂੰ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਅਤੇ ਜ਼ਿਲ੍ਹਾ ਮਹਿਲਾ ਕਾਂਗਰਸ ਜਲੰਧਰ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਤੇ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ ਤੇ ਜਿਲਾ ਮਹਿਲਾ ਕਾਂਗਰਸ ਜਲੰਧਰ ਸ਼ਹਿਰੀ ਦੀ ਪ੍ਰਧਾਨ ਕੰਚਨ ਠਾਕੁਰ ਨੇ ਕਿਹਾ ਕਿ ਰਵਨੀਤ ਸਿੰਘ ਬਿੱਟੂ ਵਲੋ ਜੋ ਸ਼੍ਰੀ ਰਾਹੁਲ ਗਾਂਧੀ ਦੇ ਖਿਲਾਫ ਬਿਆਨਬਾਜੀ ਕੀਤੀ ਗਈ ਹੈ, ਇਹ ਬਹੁਤ ਹੀ ਮੰਦਭਾਗੀ ਹੈ। ਰਵਨੀਤ ਸਿੰਘ ਬਿੱਟੂ ਨੂੰ ਇਹੋ ਜਿਹੀ ਬਿਆਨਬਾਜੀ ਕਰਨ ਤੋ ਪਹਿਲਾ ਸੋਚਣਾ ਚਾਹੀਦਾ ਹੈ। ਇਕ ਮੰਤਰੀ ਦੀ ਕੁਰਸੀ ਦੇ ਲਾਲਚ ਵਿਚ ਇਥੋ ਤੱਕ ਗਿਰ ਜਾਣਾ ਬਹੁਤ ਹੀ ਗਲਤ ਹੈ। ਲੁਧਿਆਣੇ ਦੇ ਲੋਕਾਂ ਨੇ ਬੁਰੀ ਤਰ੍ਹਾਂ ਨਾਲ ਇਸਨੂੰ ਨਕਾਰਿਆ ਹੈ, ਚਮਚਾਗਿਰੀ ਦੀ ਵੀ ਕੋਈ ਹੱਦ ਹੁੰਦੀ ਹੈ। ਕਾਂਗਰਸ ਪਾਰਟੀ ਨੇ ਤੁਹਾਨੂੰ ਇੰਨਾਂ ਮਾਣ ਬਖਸ਼ਿਆ ਪਰ ਅੱਜ ਜਿਸ ਵਿਅਕਤੀ ਨੇ ਤੁਹਾਨੂੰ ਇੰਨੇ ਅਹੁਦਿਆ ਤੇ ਬਿਠਾਇਆ ਅੱਜ ਉਹ ਵਿਅਕਤੀ ਤੁਹਾਨੂੰ ਗਲਤ ਲਗਣ ਲਗ ਪਿਆ। ਇਸ ਮੌਕੇ ਤੇ ਬਲਦੇਵ ਸਿੰਘ ਦੇਵ ਸਾਬਕਾ ਪ੍ਰਧਾਨ, ਪ੍ਰੇਮ ਨਾਥ ਦਕੋਹਾ, ਹਰੀਸ਼ ਢਲ, ਐਡਵੋਕੇਟ ਗੁਰਜੀਤ ਸਿੰਘ ਕਾਹਲੋ, ਮਨਮੋਹਨ ਸਿੰਘ ਬਿਲਾ ਰੋਹਨ ਚੱਢਾ, ਮਨਦੀਪ ਜਸਲ, ਅਸ਼ਵਨੀ ਜੰਗਰਾਲ, ਸੁਰਿੰਦਰ ਚੌਧਰੀ, ਅਰੁਣ ਸਹਿਗਲ, ਸੁਦੇਸ਼ ਭਗਤ, ਡਾ ਸ਼ਿਵ ਦਿਆਲ ਮਾਲੀ, ਪ੍ਰਭਦਿਆਲ ਭਗਤ, ਸਾਹਿਲ ਸਹਿਦੇਵ, ਬਿਸ਼ਮਬਰ ਕੁਮਾਰ, ਲਛਮਣ ਮਹੇ, ਬ੍ਰਹਮ ਦੇਵ ਸਹੋਤਾ, ਯਸ਼ ਪਾਲ ਸਫਰੀ , ਜਗਮੋਹਨ ਸਿੰਘ ਛਾਬੜਾ, ਅਨਿਲ ਆਬਾਦਪੁਰਾ, ਦੀਪਕ ਟੇਲਾ, ਜਾਬਰ ਖਾਨ, ਡਾ ਜਸਲੀਨ ਸੇਠੀ, ਸੁਰਜੀਤ ਕੌਰ, ਮੀਨੂੰ ਬਗਾ, ਮਧੂ ਰਚਨਾ, ਮਨਦੀਪ ਕੌਰ, ਭਾਵਨਾ, ਚੰਦਰ ਕਾਂਤਾ, ਪਲਵੀ, ਰਣਜੀਤ ਰਾਣੋ, ਆਸ਼ਾ ਅਗਰਵਾਲ ਆਸ਼ਾ ਸਹੋਤਾ ਅਮਨਦੀਪ, ਮਨਪ੍ਰੀਤ ਕੋਰ, ਪ੍ਰਵੀਨ, ਡਾ ਕੁਲਵਿੰਦਰ ਕੌਰ, ਰਾਜ ਰਾਣੀ, ਮਨਜੀਤ ਕੌਰ, ਅਮਨਦੀਪ ਧੰਨੋਵਾਲੀ, ਮਨਜੀਤ ਸਿਮਰਨ, ਅਰੁਣ ਰਤਨ ਕਰਨ ਵਰਮਾ ਭੁਪਿੰਦਰ ਅਨੂੰ, ਹਰਭਜਨ ਸਿੰਘ, ਪ੍ਰੋ ਛਤਰ ਪਾਲ, ਸੁਧੀਰ ਘੁਗੀ, ਮੌਜੂਦ ਸਨ।
- +91 99148 68600
- info@livepunjabnews.com