ਗਰੀਬ ਨਿਵਾਜ ਪੀਰ ਕੁੱਤਬ ਸ਼ਾਹ ਵਲੀ ਕਾਦਰੀ ਜੀ ਦਰਗਾਹ ਵਿਖੇ ਸਾਲਾਨਾ ਜੋੜ ਮੇਲਾ ਕਰਵਾਇਆ ਜਾਵੇਗਾ

ਗਰੀਬ ਨਿਵਾਜ ਪੀਰ ਕੁੱਤਬ ਸ਼ਾਹ ਵਲੀ ਕਾਦਰੀ ਜੀ ਦਰਗਾਹ ਵਿਖੇ ਸਾਲਾਨਾ ਜੋੜ ਮੇਲਾ 24 ਨਵੰਬਰ 2023 ਦਿਨ ਸ਼ੁੱਕਰਵਾਰ ਨੂੰ ਕਰਵਾਇਆ ਜਾ ਰਿਹਾ ਹੈ।

ਆਦਮਪੁਰ (ਪਰਮਜੀਤ ਸਾਬੀ) ਗਰੀਬ ਨਿਵਾਜ ਪੀਰ ਕੁੱਤਬ ਸ਼ਾਹ ਵਲੀ ਕਾਦਰੀ ਜੀ ਦਰਗਾਹ ਵਿਖੇ ਸਾਲਾਨਾ ਜੋੜ ਮੇਲਾ ਸਮੂਹ ਸੰਗਤ, ਸਰਪੰਚ, ਗ੍ਰਾਮ ਪੰਚਾਇਤ, ਨੰਬਰਦਾਰ, ਸਮੂਹ ਧਾਰਮਿਕ ਸੰਸਥਾਵਾਂ ਕਪੂਰ ਪਿੰਡ ਦੀਆਂ ਅਤੇ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਬੀਬੀ ਸ਼ਰੀਫ਼ਾ ਜੀ ਉਦੇਸੀਆਂ ਵਾਲੇ ਅਤੇ ਉਨ੍ਹਾਂ ਦੀ ਸੰਗਤ ਉਚੇਚੇ ਤੌਰ ਤੇ ਪਹੁੰਚ ਰਹੇ ਹਨ। ਚਾਦਰ ਦੀ ਰਸਮ 23 ਨਵੰਬਰ 2023 ਦਿਨ ਵੀਰਵਾਰ ਨੂੰ ਕਰਵਾਈ ਜਾ ਰਹੀ ਹੈ ਅਤੇ ਕਵਾਲੀਆਂ ਅਤੇ ਸੂਫੀ ਮਹਿਫਲ ਦਾ ਪ੍ਰੋਗਰਾਮ ਸਵੇਰੇ 10:30.ਵਜੇ ਤੋਂ ਸ਼ਾਮ 4:00 ਵਜੇ ਤੱਕ ਕਰਵਾਇਆ ਜਾਏਗਾ ਇਸ ਮੌਕੇ ਚਾਹ ਪਕੌੜਿਆਂ ਦਾ ਲੰਗਰ 10:00 ਤੋਂ 12:00 ਤੱਕ ਵਰਤਾਇਆ ਜਾਏਗਾ ਅਤੇ ਦੁਪਿਹਰ ਦਾ ਲੰਗਰ 2:00 ਤੋਂ 4:00 ਵਜੇ ਤੱਕ ਵਰਤਾਇਆ ਜਾਵੇਗਾ ਅਤੇ ਸਮਾਪਤੀ ਦਾ ਸਮਾਂ ਸ਼ਾਮ 5:00 ਵਜੇ ਤੱਕ ਹੇੈ। ਇਸ ਮੌਕੇ ਮੁੱਖ ਸੇਵਾਦਾਰ ਸੁਰਿੰਦਰ ਸਿੰਘ ਕਾਕਾ ਜੀ ਵਲੋਂ ਸਮੂਹ ਸੰਗਤਾਂ ਨੂੰ ਮੇਲੇ ‘ਚ ਹਾਜ਼ਰੀ ਲਵਾਉਣ ਲਈ ਅਪੀਲ ਕੀਤੀ ਗਈ ਹੈ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top