ਹੋਸ਼ਿਆਰਪੁਰ ਵਿੱਚ ਪੁਲਿਸ ਚੋਰਾਂ ਤੇ ਕਸ ਰਹੀ ਸਿਕੰਜਾ

ਹੁਸ਼ਿਆਰਪੁਰ(ਬਿਊਰੋ ਰਿਪੋਰਟ)– ਮਾਨਯੋਗ ਸ਼੍ਰੀ ਸਰਤਾਜ ਸਿੰਘ ਚਾਹਲ ਆਈ.ਪੀ.ਐਸ. ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਜੀ ਵੱਲੋ ਦਿੱਤੇ ਦਿਸ਼ਾ ਨਿਰਦੇਸਾ ਅਤੇ ਸ਼੍ਰੀ ਸਰਬਜੀਤ ਸਿੰਘ ਪੀ.ਪੀ.ਐਸ.ਐਸ. ਪੁਲਿਸ ਕਪਤਾਨ ਹੁਸ਼ਿਆਰਪੁਰ ਦੀ ਰਹਿਨੁਮਾਈ ਹੇਠ ਲੁੱਟਾਂ/ਖੋਹਾਂ/ਚੋਰੀਆਂ ਕਰਨ ਵਾਲੇ ਵਿਅਕਤੀਆ ਦੇ ਖਿਲਾਫ ਮੁਹਿੰਮ ਸੁਰੂ ਕੀਤੀ ਗਈ ਸੀ।

ਇਸ ਮੁਹਿੰਮ ਤਹਿਤ ਸ਼੍ਰੀ ਪਰਮਿੰਦਰ ਸਿੰਘ ਉਪ ਪੁਲਿਸ ਕਪਤਾਨ ਤਫਤੀਸ਼ ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ਾ ਤੇ SI ਜਗਜੀਤ ਸਿੰਘ ਮੁੱਖ ਅਫਸਰ ਥਾਣਾ ਮੇਹਟੀਆਣਾ ਵਲੋਂ ਉਚ ਅਫਸਰਾਂ ਦੀਆਂ ਹਦਾਇਤਾਂ ਦੀ ਇੰਨ- ਬਿੰਨ ਪਾਲਣਾ ਕਰਦੇ ਹੋਏ ਇਹ ਮੁੱਕਦਮਾ ਮੁਦੱਈ ਗੁਰਦੇਵ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਭਟਰਾਣਾ ਥਾਣਾ ਮੇਹਟੀਆਣਾ ਦੀ ਦਰਖਾਸਤ ਤੋਂ ਦਰਜ ਰਜਿਸਟਰ ਹੋਇਆ ਹੈ। ਬਿਆਨ ਕੀਤਾ ਕਿ ਉਹ ਉਕਤ ਪੜੋ ਦੀ ਵਸਨੀਕ ਹੈ ਪਿੰਡ ਵਿਚ ਕਰਿਆਨਾ ਦੀ ਦੁਕਾਨ ਕਰਦਾ ਹੈ । ਮਿਤੀ 12/13-11-23 ਦੀ ਰਾਤ ਨੂੰ ਵਕਤ ਕਰੀਬ 9 ਵਜੇ ਆਪਣੀ ਦੁਕਾਨ ਬੰਦ ਕਰਕੇ ਘਰ ਨੂੰ ਚਲਾ ਗਿਆ ਸੀ ਜਦੋਂ ਮਿਤੀ 13-11-23 ਨੂੰ ਦੁਪਿਹਰ ਜਦੋਂ ਉਹ ਦੁਕਾਨ ਤੇ ਜਾ ਕੇ ਦੁਕਾਨ ਖੋਲਣ ਲੱਗਾ ਤਾਂ ਦੁਕਾਨ ਦਾ ਸ਼ਟਰ ਦਾ ਤਾਲਾ ਟੁੱਟਿਆ ਹੋਇਆ ਸੀ ਤੇ ਦੁਕਾਨ ਅੰਦਰ ਸਮਾਨ ਇਧਰ ਉਧਰ ਖਿਲਰਿਆ ਹੋਇਆ ਸੀ । ਦੁਕਾਨ ਵਿਚੋਂ ਪੈਸਿਆਂ ਵਾਲਾ ਗੱਲਾ ਚੋਰੀ ਹੋ ਚੁੱਕਾ ਸੀ । ਚੈਕ ਕਰਨ ਤੇ ਗੱਲੇ ਵਿਚੋਂ ਕਰੀਬ 13000/ ਰੁ: ਅਤੇ ਕਰੀਬ ਦੋ ਢਾਈ ਸੋ ਰੁਪਏ ਦੀ ਭਾਨ ਚੋਰੀ ਹੋ ਚੁਕੇ ਸਨ।ਜਿਸ ਨੂੰ ਸ਼ੱਕ ਹੈ ਕਿ ਇਹ ਚੋਰੀ 1 ਸੰਜੀਵ ਕੁਮਾਰ ਉਰਫ ਸੰਨੀ ਪੁਤਰ ਸਾਂਤੀ ਸਰੂਪ 2 ਵਿਜੇ ਕੁਮਾਰ ਪੁੱਤਰ ਹਰੀ ਸਿੰਘ 3 ਚਰਨਜੀਤ ਪੁੱਤਰ ਹਰਭਜਨ ਸਿੰਘ ਵਾਸੀਅਨ ਭਟਰਾਣਾ ਥਾਣਾ ਮੇਹਟੀਆਣਾ ਨੇ ਕੀਤੀ ਹੈ। ਜਿਸ ਤੇ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਹੈ। ਦੋਰਾਨੇ ਤਫਤੀਸ਼ ਦੋਸੀ ਮਿਤੀ 13-11-23 ਨੂੰ ਗ੍ਰਿਫਤਾਰ ਕਰਕੇ ਇਨ੍ਹਾਂ ਪਾਸੋਂ ਚੋਰੀ ਸ਼ੁਦਾ 3230 ਰੁ: ਬ੍ਰਾਮਦ ਕੀਤੇ ਜਾ ਚੁਕੇ ਹਨ । ਦੋਸ਼ੀਅਨ ਪਾਸੋ ਹੋਰ ਪੁੱਛ-ਗਿੱਛ ਜਾਰੀ ਹੈ ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top