Crpf ਐਕਸਮੈਨ ਵੈਲਫੇਅਰ ਐਸ਼ੋਸੀਏਸਨ ਪੰਜਾਬ ਨੇ ਆਕਸਫੋਰਡ ਹਸਪਤਾਲ ਦੇ ਡਾਕਟਰ ਗੁਰਬੀਰ ਸਿੰਘ ਗਿੱਲ ਦਾ ਕੀਤਾ ਸਨਮਾਨ

ਜਲੰਧਰ:- ਸੀਆਰਪੀਐਫ ਐਕਸਮੈਨ ਵੈਲਫੇਅਰ ਐਸ਼ੋਸੀਏਸਨ ਪੰਜਾਬ  ਹਰ ਸਾਲ ਸੀਆਰਪੀਐਫ ਦੇ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਦਾ ਗਰੁੱਪ ਸੇਟਰ ਜਲੰਧਰ ਵਿੱਚ ਮਾਨ ਸਨਮਾਨ ਕਰਦੀ ਹੈ। ਇਸ ਸਾਲ ਵੀ 16/03/2025 ਨੂੰ ਗਰੁੱਪ ਸੇਟਰ ਜਲੰਧਰ ਵਿਖੇ ਸ਼ਹੀਦ ਪਰਿਵਾਰ ਸਹਿਯੋਗ ਸੰਮੇਲਨ ਕਰਵਾਇਆ ਗਿਆ। ਜੋ ਸੀਆਰਪੀਐਫ਼ ਦੇ  ਜਵਾਨ ਡਿਊਟੀ ਕਰਦੇ ਸਮੇਂ ਹੀ ਦੁਨੀਆਂ ਨੂੰ ਅਲਵਿਦਾ ਕਰ ਗਏ। ਉਨ੍ਹਾਂ ਦੇ ਪਰਿਵਾਰਾਂ ਦੇ ਮਾਨ ਸਨਮਾਨ ਲਈ ਗਰੁੱਪ ਸੇਟਰ ਜਲੰਧਰ ਦੇ ਡੀਆਈਜੀ ਰਾਕੇਸ਼ ਰਾਉ ਜੀ ਦੇ ਹੁਕਮਾਂ ਅਨੁਸਾਰ ਇਹ ਪੑੋਗਰਾਮ ਕੀਤਾ ਗਿਆ ਸੀ। ਸੀਆਰਪੀਐਫ ਐਸੋਸੀਏਸ਼ਨ ਸਾਲ ਵਿੱਚ ਦੋ ਵਾਰ ਇਹ ਪ੍ਰੋਗਰਾਮ ਕਰਵਾਉਦੀ ਹੈ। ਡਾ. ਗੁਰਬੀਰ ਸਿੰਘ ਗਿੱਲ ਇਹਨਾਂ ਸ਼ਹੀਦ ਪਰਿਵਾਰਾਂ ਦੀ ਮੱਦਦ ਲਈ ਆਪਣਾ ਵੱਡਮੁੱਲਾ ਯੋਗਦਾਨ ਪਾਉਂਦੇ ਹਨ।

ਆਪ ਦੀ ਜਾਣਕਾਰੀ ਲਈ ਇਹ ਗੱਲ ਸਾਂਝੀ ਕਰਦੇ ਹਾਂ ਕਿ ਡਾ. ਗੁਰਬੀਰ ਸਿੰਘ ਗਿੱਲ ਦਾ ਪਰਿਵਾਰ ਦਾ ਪਿਛੋਕੜ ਵੀ ਸ਼ਹੀਦਾਂ ਨਾਲ ਜੁੜਿਆ ਹੋਇਆ ਹੈ। ਡਾ. ਗਿੱਲ ਦੇ ਪੜਦਾਦਾ ਸ਼ਹੀਦ ਸ. ਬੰਤਾ ਸਿੰਘ ਜਿਸ ਦੇ ਨਾਮ ਤੇ ਪਠਾਨਕੋਟ ਬਾਈਪਾਸ ਵਾਲਾ ਚੌਕ ਬਣਾਇਆ ਗਿਆ ਹੈ, ਅੰਗਰੇਜ਼ਾਂ ਦੇ ਸਮੇਂ ਸ. ਬੰਤਾ ਸਿੰਘ ਨੂੰ ਵੀ ਫਾਂਸੀ ਦਿੱਤੀ ਗਈ ਸੀ ਅਤੇ ਇਹਨਾਂ ਦੇ ਹੋਰ 15 ਮੈਬਰ ਵੀ ਸ਼ਹੀਦ ਕੀਤੇ ਗਏ ਸੀ। ਡਾ. ਗਿੱਲ ਸ਼ਹੀਦਾਂ ਦੇ ਪਰਿਵਾਰਾਂ ਦੇ ਦਰਦ ਬਹੁਤ ਚੰਗੀ ਤਰ੍ਹਾਂ ਜਾਣਦੇ ਹਨ। ਐਸੋਸੀਏਸ਼ਨ ਦੇ ਪ੍ਰਧਾਨ ਸੁਲਿੰਦਰ ਸਿੰਘ ਕੰਡੀ ਨੇ ਡਾ. ਗੁਰਬੀਰ ਸਿੰਘ ਗਿੱਲ ਨੂੰ ਗੋਲਡਨ ਟੈਪਲ ਦਾ ਯਾਦਗਾਰੀ ਚਿੰਨ੍ਹ ਦੇ ਕੇ ਧੰਨਵਾਦ ਕੀਤਾ ਅਤੇ ਉਨ੍ਹਾਂ ਦਾ ਸ਼ੁਕਰਾਨਾ ਵੀ ਕੀਤਾ ਜੋ ਹਰ ਸਾਲ ਸ਼ਹੀਦ ਪਰਿਵਾਰਾਂ ਦੇ ਸਹਿਯੋਗ ਲਈ ਸੀਆਰਪੀਐਫ ਐਸੋਸੀਏਸ਼ਨ ਪੰਜਾਬ ਦੇ ਇਸ ਸਮਾਗਮ ਵਿੱਚ ਜਾਂਦੇ ਹਨ। ਆਪ ਦੀ ਜਾਣਕਾਰੀ ਲਈ ਇਹ ਵੀ ਇਕ ਗੱਲ ਸਾਂਝੀ ਕਰਦੇ ਹਾਂ ਕਿ ਡਾ. ਗੁਰਬੀਰ ਸਿੰਘ ਗਿੱਲ ਇੱਕ ਬਹੁਤ ਹੀ ਇਮਾਨਦਾਰ ਅਤੇ ਸੂਝਵਾਨ ਡਾਕਟਰ ਹਨ। ਜਿਹਨਾਂ ਨੇ ਲੋਕਾਂ ਦੀ ਭਲਾਈ ਲਈ ਇਕ ਚੈਰੀਟੇਬਲ ਹਸਪਤਾਲ ਵੀ ਖੋਲਿਆ ਹੋਇਆ ਹੈ। ਸੀਆਰਪੀਐਫ ਐਸੋਸੀਏਸ਼ਨ ਇਹਨਾਂ ਤੇ ਬਹੁਤ ਹੀ ਭਰੋਸਾ ਕਰਦੀ ਹੈ ਜੇ ਸਮੇ ਸਮੇ ਤੇ ਐਕਸਮੈਨ ਅਤੇ ਸ਼ਹੀਦ ਪਰਿਵਾਰਾਂ ਨੂੰ ਮੈਡੀਕਲ ਸਹੂਲਤਾਂ ਤੋਂ ਜਾਣੂ ਕਰਵਾਉਦੇ ਹਨ ਅਤੇ ਇਲਾਜ ਵੀ ਕਰਦੇ ਹਨ।

Leave a Comment

Your email address will not be published. Required fields are marked *

Scroll to Top