ਸੁਖਪਾਲ ਖਹਿਰਾ:-ਸ਼ਰਾਬ ਨਾਲ਼ ਹੋਈਆ ਮੌਤਾ, ਸਰਕਾਰ ਦੀ ਨਲਾਇਕੀ

ਸੁਨਾਮ:-ਰਵਿਦਾਸਪੁਰਾ ਟਿੱਬੀ ਵਿੱਚ ਜ਼ਹਿਰੀਲੀ ਸ਼ਰਾਬ ਕਾਰਨ ਮੌਤ ਦੇ ਮੂੰਹ ਵਿੱਚ ਗਏ। ਵਿਅਕਤੀਆਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਪੁੱਜੇ। ਸੁਖਪਾਲ ਖਹਿਰਾ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਰਾਜਧਾਨੀ ਕਹੇ ਜਾਣ ਵਾਲੇ ਜ਼ਿਲ੍ਹਾ ਸੰਗਰੂਰ ਵਿੱਚ ਸਰਕਾਰ ਦੀ ਨਲਿਇਕੀ ਕਾਰਨ ਕਰੀਬ 2 ਦਰਜਨ ਗਰੀਬ ਪਰਿਵਾਰਾਂ ਦੇ ਰੋਜ਼ੀ ਰੋਟੀ ਕਮਾਉਣ ਵਾਲਿਆਂ ਦੀਆਂ ਜਾਨਾਂ ਚਲੀਆਂ ਗਈਆਂ।
ਮੰਤਰੀ ਦੇ ਇਲਾਕੇ ਵਿੱਚ ਹੀ ਨਕਲੀ ਸ਼ਰਾਬ ਮਾਫੀਆ ਅਜਿਹਾ ਕੰਮ ਕਰ ਰਿਹਾ,ਜੋ ਕਿ ਸਰਕਾਰ ਦੀ ਮਿਲੀਭੁਗਤ ਬਿਨਾਂ ਸੰਭਵ ਨਹੀਂ।
ਪੁਲਿਸ ਵਲੋਂ ਪਰਚੇ ਦਰਜ ਕਰਕੇ ਸਿਰਫ਼ ਅੱਖਾਂ ਪੂੰਝਣ ਦੀ ਕਾਰਵਾਈ ਕੀਤੀ ਗਈ ਹੈ। ਇਨ੍ਹਾਂ ਪੀੜਤ ਪਰਿਵਾਰਾਂ ਵਿੱਚ ਪੁੱਜ ਕੇ ਕੈਬਨਿਟ ਮੰਤਰੀ ਵਲੋਂ ਆਪਣਾ ਪੱਲਾ ਛੁਡਾਉਣ ਲਈ ਦਿੱਤਾ ਗਿਆ, ਬਿਆਨ ਅਤਿ ਮੰਦਭਾਗਾ ਹੈ। ਇਸ ਹਿਸਾਬ ਨਾਲ ਚਿੱਟਾ ਆਦਿ ਨਸ਼ੇ ਨਾਲ਼ ਮਰਨ ਵਾਲੇ ਹਜ਼ਾਰਾਂ ਪੰਜਾਬੀਆਂ ਨੂੰ ਲਾਵਾਰਿਸ ਹੀ ਸਮਝਿਆ ਜਾਵੇ।ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਪਿਛਲੇ 2 ਸਾਲਾਂ ਤੋਂ ਅਨਿਆਂ ਹੀ ਬੀਜੀਆਂ ਹੈ, ਅਤੇ ਅਨਿਆਂ ਹੀ ਵੱਢਣਗੇ।ਆਮ ਆਦਮੀ ਪਾਰਟੀ ਇਨ੍ਹਾਂ ਕਾਰਖਾਨਿਆਂ ਤੋਂ ਹੀ ਨਾ ਇਹ ਸ਼ਰਾਬ ਸਪਲਾਈ ਕਰਵਾ ਦਿੱਤੀ ਹੋਵੇ।ਸੂਬਾ ਸਰਕਾਰ ਪੀੜਤ ਪਰਿਵਾਰਾਂ ਨੂੰ ਘੱਟੋ -ਘੱਟ 25 -25 ਲੱਖ ਰੁ: ਦੇਵੇ।

Leave a Comment

Your email address will not be published. Required fields are marked *

Scroll to Top