ਹੁਸ਼ਿਆਰਪੁਰ – ਜਿਲਾ ਹੁਸ਼ਿਆਰਪੁਰ ਦੇ ਮਾਨਯੋਗ ਸੀਨੀਅਰ ਪੁਲਿਸ ਕਪਤਾਨ ਸ਼੍ਰੀ ਸੁਰਿੰਦਰ ਲਾਂਬਾ IPS ਜੀ ਨੇ ਜਿਲ੍ਹੇ ਅੰਦਰ ਮਾੜੇ ਅਨਸਰਾਂ ਅਤੇ ਨਸ਼ਾ ਤਸਕਰਾ ਉਪਰ ਕਾਬੂ ਪਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਹੋਈ ਹੈ। ਜਿਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਸਰਬਜੀਤ ਸਿੰਘ ਬਾਹੀਆ PPS, ਪੁਲਿਸ ਕਪਤਾਨ ਤਫਤੀਸ਼ ਹੁਸ਼ਿਆਰਪੁਰ ਜੀ ਦੀ ਸੁਪਰਵੀਜਨ ਅਧੀਨ ਸ੍ਰੀ ਜਗਦੀਸ਼ ਰਾਜ PPS, ਉਪ ਕਪਤਾਨ ਪੁਲਿਸ, ਸਬ ਡਵੀਜ਼ਨ ਦਸੂਹਾ ਜੀ ਦੀ ਨਿਗਰਾਨੀ ਹੇਠ, ਐਸ.ਆਈ ਹਰਪ੍ਰੇਮ ਸਿੰਘ, ਮੁੱਖ ਅਫਸਰ ਥਾਣਾ ਦਸੂਹਾ ਦੀ ਅਗਵਾਈ ਹੇਠ ਥਾਣਾ ਦਸੂਹਾ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਹੈ।
ਜਦੋ ASI ਰਾਜਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਬਾ ਚੈਕਿੰਗ ਸ਼ੱਕੀ ਪੁਰਸ਼ਾ ਦੇ ਸਬੰਧ ਵਿੱਚ ਧੁੱਸੀ ਬੰਨ ਪਿੰਡ ਬੋਦਲਾ ਨੂੰ ਜਾ ਰਹੇ ਸੀ ਤਾ ਸੜਕ ਦੇ ਸੱਜੇ ਪਾਸੇ ਕੱਚਚੇ ਰਸਤੇ ਵਿੱਚ ਇੱਕ ਸਕੂਟਰੀ ਮਾਰਕਾ ਯੁਪੀਟਰ ਨੰਬਰ PB 07 BX 1724 ਖੜੀ ਸੀ । ਜਿਸ ਪਰ ਇੱਕ ਮੋਨਾ ਵਿਅਕਤੀ ਬੈਠਾ ਅਤੇ ਲਾਗੇ ਇੱਕ ਔਰਤ ਖੜੀ ਦਿਖਾਈ ਦਿੱਤੀ । ਜੋ ਪੁਲਿਸ ਪਾਰਟੀ ਦੇ ਦੇਖਦੇ ਔਰਤ ਨੇ ਹੱਥਾ ਵਿੱਚ ਆਪਣੀ ਚੁੰਨੀ ਵਿੱਚ ਲਪੇਟਿਆ ਵਜਨਦਾਰ ਲਿਫਾਫਾ ਸੁੱਟ ਦਿੱਤਾ । ਜਿਹਨਾ ਨੂੰ ਸ਼ੱਕ ਦੀ ਬਿਨਾਹ ਕਾਬੂ ਕਰਕੇ ਨਾਮ ਪਤਾ ਪੁੱਛਿਆ ਜੋ ਨੌਜਵਾਨ ਨੇ ਆਪਣਾ ਨਾਮ ਹਰਦੀਪ ਸਿੰਘ ਉਰਫ ਦੀਪ ਪੁੱਤਰ ਸੁਮਿਤਰ ਸਿੰਘ ਵਾਸੀ ਪਿੰਡ ਪਤਿਆਲ ਥਾਣਾ ਭੋਗਪੁਰ ਹਾਲ ਵਾਸੀ ਆਈ.ਟੀ.ਆਈ ਰੋਡ ਕਹਿਰਵਾਲੀ ਦਸੂਹਾ ਅਤੇ ਅਰੋਤ ਨੇ ਹਰਪ੍ਰੀਤ ਕੋਰ ਉਰਫ ਪ੍ਰੀਤੀ ਪਤਨੀ ਨਰਵੀਰ ਸਿੰਘ ਵਾਸੀ ਬੇਰਛਾ ਥਾਣਾ ਦਸੂਹਾ ਦੱਸਿਆ ।ਜੋ ਇਹਨਾ ਵਲੋ ਸੁੱਟੇ ਹੋਏ ਮੋਮੀ ਲਿਫਾਫੇ ਦੀ ਤਲਾਸ਼ੀ ਕਰਨ ਤੇ ਉਸ ਵਿੱਚੋ 70 ਗ੍ਰਾਮ ਹੈਰੋਈਨ ਬ੍ਰਾਮਦ ਹੋਈ । ਜਿਸ ਤੇ ਹਰਦੀਪ ਸਿੰਘ ਉਰਫ ਦੀਪ ਅਤੇ ਹਰਪ੍ਰੀਤ ਕੋਰ ਉਰਫ ਪ੍ਰੀਤੀ ਉਕਤਾਨ ਖਿਲਾਫ ਮੁੱਕਦਮਾ ਨੰਬਰ 161 ਮਿਤੀ 02-08-2024 ਅ/ਧ 21-61-85 NDPS Act ਤਹਿਤ ਦਰਜ ਰਜਿਸਟਰ ਕੀਤਾ ਗਿਆ ਹੈ । ਦੋਸ਼ੀਆਨ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਜਿਹਨਾ ਪਾਸੋ ਇਹਨਾ ਦੇ ਬੈਕਵਾਰਡ ਅਤੇ ਫਾਰਵਾਰਡ ਲਿੰਕ ਬਾਰੇ ਪਤਾਜੋਈ ਕੀਤੀ ਜਾ ਰਹੀ ਹੈ। ਮੁੱਕਦਮਾ ਦੀ ਤਫਤੀਸ਼ ਜਾਰੀ ਹੈ।

















































