ਕਾਲੇਵਾਲ ਫੱਤੂ ਵਿਖੇ ਸੇਵਾਦਾਰ ਭਾਈ ਸੁਖਜੀਤ ਸਿੰਘ ਮਿਨਹਾਸ ਜੀ ਮੁੱਖ ਮਹਿਮਾਨ ਵਜੋਂ ਨਿਭਾਈ ਭੂਮਿਕਾ

ਜਲ਼ੰਧਰ (ਪਰਮਜੀਤ ਸਾਬੀ) – ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਨੂੰ ਮਨਾਉਂਦਿਆਂ ਹੋਇਆਂ ਨੋਜਵਾਨ ਸਭਾ ਸਪੋਰਟਸ ਕਲੱਬ ਰਜਿਸਟਰ,ਗ੍ਰਾਂਮ ਪੰਚਾਇਤ, ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਉੱਘੇ ਸਮਾਜਸੇਵੀ ਬਲੱਡ ਮੋਟੀ ਵੇਟਵ ਸਾਡੇ ਵੱਡੇ ਵੀਰ ਸ਼੍ਰੀ ਪ੍ਰਦੀਪ ਬਗਾ ਸਾਬ ਜੀਆਂ ਦੇ ਵੱਡੇ ਸਹਿਯੋਗ ਨਾਲ 20 ਵਾ ਸਵੈਂ ਇੱਛੁਕ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ ਜਿਸ ਵਿੱਚ ਬਹੁਤ ਸਾਰੀਆਂ ਨਾਮਵਰ ਸ਼ਖ਼ਸੀਅਤਾਂ ਦੇ ਨਾਲ ਨਾਲ ਪੰਜਾਬ ਦੇ ਉੱਘੇ ਸਮਾਜਸੇਵੀ ਸੇਵਾਦਾਰ ਭਾਈ ਸੁਖਜੀਤ ਸਿੰਘ ਗੁਰਦੁਆਰਾ ਸ਼ਹੀਦ ਬਾਬਾ ਮੱਤੀਂ ਸਾਹਿਬ ਜੀ ਡਰੋਲੀ ਕਲਾਂ ਆਦਮਪੁਰ ਦੁਆਬਾ ਸੇਵਾਦਾਰ ਭਾਈ ਹਰਜਿੰਦਰ ਪਾਲ, ਸੇਵਾਦਾਰ ਭਾਈ ਸੁਖਵਿੰਦਰ ਸਿੰਘ ਜੀ ਲੱਕੀ ਉਚੇਚੇ ਤੌਰ ਤੇ ਪਹੁੰਚੇ ਅਤੇ ਮੁੱਖ ਮਹਿਮਾਨ ਸੇਵਾਦਾਰ ਭਾਈ ਸੁਖਜੀਤ ਸਿੰਘ ਜੀ ਨੇ ਸਮੂਹ ਪ੍ਰਬੰਧਕਾਂ ਅਤੇ ਸਾਧ ਸੰਗਤਾਂ ਦੀ ਭਰਪੂਰ ਹਾਜ਼ਰੀ ਵਿੱਚ ਰੀਬਨ ਕੱਟ ਬਲੱਡ ਕੈਂਪ ਦਾ ਸ਼ੁੱਭ ਆਰੰਭ ਕੀਤਾ ਅਤੇ ਬਲੱਡ ਦਾਨੀ ਵੀਰਾਂ ਨੂੰ ਸਨਮਾਨ ਚਿੰਨ੍ਹ ਅਤੇ ਸਾਠੀਫਕੇਟ ਦੇ ਕੇ ਸਨਮਾਨਿਤ ਵੀ ਕੀਤਾ ਅਤੇ ਉਨ੍ਹਾਂ ਕਿਹਾ ਕਿ ਖੂਨਦਾਨ ਹੀ ਇੱਕ ਇਹੋ ਜਿਹਾ ਦਾਨ ਜੋਂ ਇੱਕ ਇਨਸਾਨ ਤੋਂ ਦੂਸਰੇ ਇਨਸਾਨ ਲਈ ਪ੍ਰਾਪਤ ਕੀਤਾ ਜਾਂਦਾ ਹੈ ਇਸ ਲਈ ਹਰ ਇੱਕ ਤੰਦਰੁਸਤ ਵਿਅਕਤੀ ਨੂੰ ਤਕਰੀਬਨ ਸਾਲ ਵਿੱਚ ਦੋ ਵਾਰੀ ਤਾਂ ਆਪਣਾਂ ਬੇਸ਼ਕੀਮਤੀ ਖੂਨਦਾਨ ਜਰੂਰ ਹੀ ਕਰਨਾ ਚਾਹੀਦਾ ਹੈ ਜੀ ਸੋਂ ਅੰਤ ਵਿੱਚ
ਸਮੂਹ ਪ੍ਰਬੰਧਕ ਜਨਾ ਨੇ ਸੇਵਾਦਾਰ ਭਾਈ ਸੁਖਜੀਤ ਸਿੰਘ ਜੀ ਅਤੇ ਸਾਥਿਆਂ ਦਾ ਗੁਰੂ ਸਾਹਿਬ ਜੀਆ ਦੀ ਬਖਸ਼ਿਸ਼ ਸਿਰੋਪਾਓ ਅਤੇ ਸਨਮਾਨ ਚਿੰਨ੍ਹ ਦੇ ਕਰਕੇ ਸਨਮਾਨਿਤ ਕੀਤਾ
ਇਸ ਨੇਕ ਦਿਲੀ ਪਿਆਰ ਅਤੇ ਸਤਿਕਾਰ ਲਈ ਸੇਵਾਦਾਰ ਭਾਈ ਸੁਖਜੀਤ ਸਿੰਘ ਜੀ ਮਿਨਹਾਸ ਜੀ ਨੇ ਸਮੂਹ ਪ੍ਰਬੰਧਕਾਂ ਦਾ ਨੋਜਵਾਨਾਂ ਦਾ ਅਤੇ ਹਮੇਸ਼ਾ ਹੀ ਵੱਡੀ ਗਿਣਤੀ ਵਿੱਚ ਸਾਥ ਨਿਭਾਉਣ ਵਾਲੇ ਸਮੁੱਚੇ ਮੀਡੀਆ ਪੱਤਰਕਾਰ ਭਾਈਚਾਰੇ ਦਾ ਤਹਿ ਦਿਲੋਂ ਧੰਨਵਾਦ ਕੀਤਾ

Leave a Comment

Your email address will not be published. Required fields are marked *

Scroll to Top