ਜੰਮੂ ਕਸ਼ਮੀਰ ਚ ਮਾਸੂਮਾਂ ਦੇ ਕਾਤਲ ਹੈਵਾਨੀਅਤ ਦਿਖਾ ਕਿ ਕਾਇਰਤਾ ਵਾਲਾ ਕੰਮ ਕੀਤਾ – ਸਿੱਖ ਚੜ੍ਹਦੀਕਲਾ ਫਰੰਟ

ਜਲੰਧਰ 23ਅਪ੍ਰੈਲ – ਸਿੱਖ ਚੜ੍ਹਦੀਕਲਾ ਫਰੰਟ ਪੰਜਾਬ ਵਲੋਂ ਜੰਮੂ ਕਸ਼ਮੀਰ ਵਿਚ ਅੱਤਵਾਦੀਆਂ ਵਲੋਂ ਮਾਸੂਮ ਸੈਲਾਨੀਆਂ ਦੇ ਬੇਰਹਿਮੀ ਨਾਲ ਕੀਤੇ ਕਤਲਾਂ ਨੂੰ ਹੈਵਾਨੀਅਤ ਵਾਲਾ ਕਾਰਾ ਦਸਦਿਆਂ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ। ਮਾਸੂਮਾਂ ਤੇ ਕਹਿਰ ਵਰਤਾਉਣ ਵਾਲੇ ਇਨਸਾਨ ਨਹੀਂ ਦਰਿੰਦੇ ਜਾਲਮ ਹਨ। ਅਜਿਹਾ ਕਰਕੇ ਅੱਤਵਾਦੀਆਂ ਨੇ ਆਪਣੀ ਮਾਂ ਵਲੋਂ ਦਿਤੇ ਜਨਮ ਨੂੰ ਕਲੰਕਤ ਕਰ ਕੇ ਰੱਖ ਰੱਖ ਦਿਤਾ। ਇਹ ਵਿਚਾਰ ਪ੍ਰੈਸ ਦੇ ਨਾ ਇਕ ਸਾਂਝੇ ਮਤੇ ਰਾਹੀਂ ਮੈਂਬਰ ਰਣਜੀਤ ਸਿੰਘ ਰਾਣਾ ਨੇ ਆਪਣੇ ਸਾਥੀਆਂ ਵਲੋਂ ਸਾਂਝੇ ਤੌਰ ਤੇ ਦਿਤਾ। ਸ੍ਰ: ਰਾਣਾ ਨੇ ਕਿਹਾ ਮਾਸੂਮ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਹਮਲਾਵਰਾ ਨੇ ਮਨੁੱਖਤਾ ਤੇ ਇਨਸਾਨੀਅਤ ਦਾ ਘਰੋਂ ਘਾਣ ਕੀਤਾ। ਅਜਿਹੇ ਦਰਿੰਦਿਆ ਨੂੰ ਸਰਕਾਰ ਫੜ ਕੇ ਫਾਂਸੀ ਦੀ ਸਜ਼ਾ ਸੁਣਾਉਣੀ ਚਾਹੀਦੀ ਹੈ। ਮਾਨਵਤਾ ਦਾ ਘਾਣ ਕਰਨ ਵਾਲੇ ਬੁਜਦਿਲ ਤੇ ਕਾਇਰ ਕਿਸਮ ਦੇ ਲੋਕ ਹਨ। ਅੱਜ ਉਹਨਾਂ ਨਾਲ ਮਨਦੀਪ ਸਿੰਘ ਮਿੱਠੂ, ਮਨਦੀਪ ਸਿੰਘ ਬੱਲੂ, ਬਾਬਾ ਸੁਖਵਿੰਦਰ ਸਿੰਘ, ਮਨਪ੍ਰੀਤ ਸਿੰਘ ਗਾਬਾ, ਕਮਲਪ੍ਰੀਤ ਸਿੰਘ ਵਿੱਟੀ, ਜਗਜੀਤ ਸਿੰਘ ਸੋਨੂੰ ਸੰਧਰ, ਅਕਾਸ਼ਦੀਪ ਸਿੰਘ, ਜਸਬੀਰ ਸਿੰਘ ਵਾਲੀਆਂ, ਬਲਜੀਤ ਸਿੰਘ ਆਹਲੂਵਾਲੀਆ, ਦਿਲਬਾਗ ਸਿੰਘ, ਅਜਮੇਰ ਸਿੰਘ ਬਾਦਲ, ਵਰਿਆਮ ਸਿੰਘ ਬਸਤੀ ਮਿੱਠੂ, ਜਸਬੀਰ ਸਿੰਘ ਲਾਡੀ, ਦਵਿੰਦਰ ਸਿੰਘ ਬੜਿੰਗ, ਗੁਰਦੇਵ ਸਿੰਘ ਹੈਪੀ, ਕੁਲਵਿੰਦਰ ਸਿੰਘ, ਇੰਦਰਪਾਲ ਸਿੰਘ ਸੈਰੀ ਬਹਿਲ, ਕੁਲਦੀਪ ਸਿੰਘ ਪਾਇਲਟ, ਅਮਰਜੀਤ ਸਿੰਘ ਮੰਗਾ, ਜਗਜੀਤ ਸਿੰਘ ਖ਼ਾਲਸਾ, ਸਤਿੰਦਰ ਸਿੰਘ ਪੀਤਾ, ਬਲਜੀਤ ਸਿੰਘ ਲਾਇਲ ਵਲੋਂ ਮਾਸੂਮ ਦੇ ਕਾਤਲਾਂ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ।

Leave a Comment

Your email address will not be published. Required fields are marked *

Scroll to Top