ਮੋਰਨਿੰਗ ਵਾਕ ਐਸੋਸੀਏਸ਼ਨ ਵੱਲੋਂ ਖਾਲਸਾ ਕਾਲਜ ਦੇ ਬੱਚਿਆਂ ਨੂੰ ਈਦ ਦੀ ਦਿੱਤੀ ਵਧਾਈ

ਜਲੰਧਰ (ਬਿਊਰੋ ਰਿਪੋਰਟ) – ਅੱਜ ਦਿਨ ਵੀਰਵਾਰ ਨੂੰ ਐਕਸ ਐਮ. ਐਲ. ਏ. ਰਜਿੰਦਰ ਬੇਰੀ ਨੇ ਖਾਲਸਾ ਕਾਲਜ ਦੇ ਬੱਚਿਆਂ ਨੂੰ ਈਦ ਮੁਬਾਰਕ ਦੀ ਵਧਾਈ ਦਿੱਤੀ ਅਤੇ ਸੈਰ ਕਰਨ ਵਾਲੇ ਸਾਰੇ ਲੋਕਾਂ ਨੂੰ ਗਲੇ ਮਿਲ ਕੇ ਭਾਈਚਾਰੇ ਦਾ ਸੰਦੇਸ਼ ਦਿੱਤਾ। ਰਜਿੰਦਰ ਬੇਰੀ ਨੇ ਸਾਰੇ ਬੱਚਿਆਂ ਨਾਲ ਗੱਲ ਬਾਤ ਕੀਤੀ ਅਤੇ ਉਨ੍ਹਾਂ ਦੀ ਪੜ੍ਹਾਈ ਦਾ ਹਾਲ ਚਾਲ ਵੀ ਪੁੱਛਿਆ। ਨਾਲ ਹੀ ਇਹ ਵਾਅਦਾ ਕੀਤਾ ਕਿ ਕੋਈ ਵੀ ਮੁਸ਼ਕਲ ਆਉਣ ਤੇ ਅਸੀ ਤੁਹਾਡੇ ਨਾਲ ਖੜ੍ਹੇ ਹਾਂ। ਮੋਰਨਿੰਗ ਵਾਕ ਐਸੋਸੀਏਸ਼ਨ ਨੇ ਸਾਰੇ ਬੱਚਿਆਂ ਨਾਲ ਆਪਣੀ ਖੁਸ਼ੀ ਜ਼ਾਹਰ ਕੀਤੀ ਅਤੇ ਈਦ ਦੀ ਵਧਾਈ ਦਿੱਤੀ। ਇਸ ਮੌਕੇ ਤੇ ਪ੍ਰਭਦਿਆਲ ਭਗਤ (ਸਾਬਕਾ ਕੌਸਲਰ), ਅਰਬਨ ਸਟੇਟ ਮੰਦਰ ਦੇ ਪ੍ਰਧਾਨ ਮਹਿੰਦਰ ਪਰਤਾਪ ਸਿੰਘ ਕੂੱਕੂ, ਦਲਿਤ ਮਹਾ ਸਭਾ ਦੇ ਪ੍ਰਧਾਨ ਰਾਮ ਮੂਰਤੀ, ਪ੍ਰਧਾਨ ਸੁਲਿੰਦਰ ਸਿੰਘ ਕੰਡੀ ਆਦਿ ਹਾਜ਼ਰ ਰਹੇ।

Leave a Comment

Your email address will not be published. Required fields are marked *

Scroll to Top