ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ ਪਿਛਲੇ ਦਿਨੀਂ ਪਹੁੰਚੇ ਪੰਜਾਬ ਪ੍ਰਧਾਨ ਸੁਲਿੰਦਰ ਸਿੰਘ ਕੰਡੀ ਦੇ ਗ੍ਰਹਿ ਅਸਥਾਨ

ਜਲੰਧਰ – ਪਿਛਲੇ ਦਿਨੀਂ ਆਮ ਪਾਰਟੀ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ ਆਪਣੇ ਕਾਫਲੇ ਨਾਲ ਸੀਆਰਪੀਏਫ਼ ਐਕਸਮੈਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਸੁਲਿੰਦਰ ਸਿੰਘ ਕੰਡੀ ਦੇ ਘਰ ਪਹੁੰਚੇ। ਪ੍ਰਧਾਨ ਕੰਡੀ, ਜ਼ਿਲ੍ਹਾ ਹੁਸ਼ਿਆਰਪੁਰ ਦੇ ਪ੍ਰਧਾਨ ਜਸਵੀਰ ਸਿੰਘ ਭੱਟੀ ਅਤੇ ਪਰਿਵਾਰ ਵੱਲੋਂ ਮੰਤਰੀ ਹਰਦੀਪ ਸਿੰਘ ਮੁੰਡੀਆ ਦੇ ਪਹੁੰਚਣ ਤੇ ਆਢ ਗੁਆਂਢ ਨਾਲ ਮਿਲ ਕੇ ਵਧੀਆ ਢੰਗ ਨਾਲ ਜੀ ਆਇਆ ਕੀਤਾ। ਰਾਮਾਂ ਮੰਡੀ ਦੇ ਐਕਸ ਕੌਂਸਲਰ ਸ਼ਮਸ਼ੇਰ ਸਿੰਘ ਖਹਿਰਾ ਅਤੇ ਹੋਰ ਸੱਜਣ ਮਿੱਤਰ ਵੀ ਕੈਬਨਿਟ ਮੰਤਰੀ ਨੂੰ ਮਿਲਣ ਪ੍ਰਧਾਨ ਕੰਡੀ ਦੇ ਘਰ ਪਹੁੰਚੇ। ਪ੍ਰਧਾਨ ਕੰਡੀ ਨੇ ਆਪਣੀ ਐਸੋਸੀਏਸ਼ਨ ਦੇ ਸ਼ਹੀਦ ਪਰਿਵਾਰਾਂ ਨੂੰ ਆ ਰਹੀਆਂ ਮੁਸਕਲਾਂ ਵੀ ਕੈਬਨਿਟ ਮੰਤਰੀ ਨਾਲ ਸਾਂਝੀਆਂ ਕੀਤੀਆਂ ਅਤੇ ਮੰਤਰੀ ਨੇ ਭਰੋਸਾ ਦਿੱਤਾ ਕਿ ਜਲਦ ਸੀਐਮ ਸਾਬ ਨਾਲ ਗੱਲ ਕਰ ਕੇ ਇਹਨਾਂ ਮੁਸ਼ਕਿਲਾਂ ਦਾ ਹੱਲ ਕੀਤਾ ਜਾਵੇਗਾ। ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ ਨੇ ਬਹੁਤ ਮਾਣ ਨਾਲ ਇਹ ਗੱਲ ਆਖੀ ਕਿ ਉਹ ਵੀ ਆਰਮੀ ਦੇ ਜਵਾਨ ਦਾ ਬੇਟਾ ਹੈ। ਮੁੰਡੀਆ ਦੇ ਪਿਤਾ ਆਰਮੀ ਵਿਚ ਆਪਣੀਆ ਸੇਵਾਵਾਂ ਦੇ ਚੁੱਕੇ ਹਨ ਅਤੇ ਉਨ੍ਹਾਂ 65 ਤੇ 71 ਦੀ ਲੜਾਈ ਵੀ ਲੜੀ। ਉਹਨਾਂ ਕਿਹਾ ਕਿ ਸ਼ਹੀਦ ਪਰਿਵਾਰਾਂ ਅਤੇ ਐਕਸਮੈਨਾ ਲਈ ਜਿਥੋਂ ਕਿਤੇ ਫਾਇਦੇ ਹੁੰਦੇ ਹੋਣਗੇ ਉਹ ਸਰਕਾਰਾਂ ਕੋਲੋਂ ਕਰਵਾਉਣਗੇ। ਸੀਆਰਪੀਐਫ ਐਸੋਸੀਏਸ਼ਨ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪ੍ਰਧਾਨ ਜਸਵੀਰ ਸਿੰਘ ਭੱਟੀ ਨੇ ਐਕਸਮੈਨਾ ਦੀਆਂ ਸਹੂਲਤਾਂ ਅਤੇ ਸੀਆਰਪੀਐਫ ਦਾ ਬੋਰਡ ਬਣਾਉਣ ਦੀ ਗੱਲ ਕੀਤੀ। ਕੈਬਨਿਟ ਮੰਤਰੀ ਨੇ ਭਰੋਸਾ ਦਿੱਤਾ ਕਿ ਸੇਂਟਰ ਗੌਰਮਿੰਟ ਨਾਲ ਗੱਲ ਕਰ ਕੇ ਸੀਜੀਐਚਐਸ ਦੀਆਂ ਅਧੂਰੀਆਂ ਪਈਆਂ ਡਿਸਪੈਂਸਰੀਆਂ ਨੂੰ ਵੀ ਬਹੁਤ ਜਲਦ ਬਣਾਉਣ ਦੀ ਕੋਸ਼ਿਸ਼ ਕਰਨਗੇ। ਮੰਤਰੀ ਹਰਦੀਪ ਸਿੰਘ ਮੁੰਡੀਆ ਕਰੀਬ ਦੋ ਘੰਟੇ ਇਹਨਾਂ ਵਿਸ਼ਿਆਂ ਤੇ ਚਰਚਾ ਕਰਦੇ ਰਹੇ ਅਤੇ ਪੂਰਨ ਭਰੋਸਾ ਦਿੱਤਾ। ਪ੍ਰਧਾਨ ਸੁਲਿੰਦਰ ਸਿੰਘ ਕੰਡੀ, ਜਸਵੀਰ ਸਿੰਘ ਭੱਟੀ ਅਤੇ ਐਕਸ ਕੌਂਸਲਰ ਸ਼ਮਸ਼ੇਰ ਸਿੰਘ ਖਹਿਰਾ ਨੇ ਮੰਤਰੀ ਹਰਦੀਪ ਸਿੰਘ ਮੁੰਡੀਆ ਦਾ ਧੰਨਵਾਦ ਕੀਤਾ।

Leave a Comment

Your email address will not be published. Required fields are marked *

Scroll to Top