ਚੰਡੀਗੜ੍ਹ – ਸੈਣੀ ਯੂਥ ਫੈਡਰੇਸ਼ਨ ਦੇ ਆਲ ਇੰਡੀਆ ਪ੍ਰਧਾਨ ਨਰਿੰਦਰ ਸਿੰਘ ਸੈਣੀ ਨੇ ਸੈਣੀ ਭਵਨ ਵਿਖੇ ਮੀਟਿੰਗ ਬੁਲਾਈ ਗਈ। ਜਿਸ ਵਿਚ ਹਰਿਆਣਾ ਸੈਣੀ ਸਮਾਜ ਅਤੇ ਸੈਣੀ ਯੂਥ ਫੈਡਰੇਸ਼ਨ ਪੰਜਾਬ ਦੇ ਅਹੁਦੇਦਾਰ ਬੁਲਾਏ ਗਏ।ਇਸ ਮੀਟਿੰਗ ਦੀ ਕਾਰਗੁਜ਼ਾਰੀ ਗੁਰਜਿੰਦਰ ਸਿੰਘ ਮੰਝਪੁਰ ਨੇ ਸ਼ੁਰੂ ਕੀਤੀ। ਹਰਿਆਣਾ ਅਤੇ ਪੰਜਾਬ ਦੇ ਬੁਲਾਰਿਆਂ ਨੇ ਆਪਣੇ ਅਲੱਗ ਅਲੱਗ ਸੁਝਾਅ ਦਿੱਤੇ। ਪੰਜਾਬ ਪ੍ਰਧਾਨ ਅਮਰਜੀਤ ਸਿੰਘ ਢੱਡੇਕਟਵਾਲ ਨੇ ਸਭ ਤੋਂ ਪਹਿਲਾਂ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਜੋ ਪੰਜਾਬ ਸਰਕਾਰ ਨੇ ਸੈਣੀ ਵੈਲਫੇਅਰ ਬੋਰਡ ਬਣਾਇਆ ਹੈ। ਸਾਰਿਆਂ ਨੇ ਤਾੜੀਆਂ ਨਾਲ ਉਨ੍ਹਾਂ ਦਾ ਸੁਆਗਤ ਕੀਤਾ। ਬੋਰਡ ਦੇ ਚੇਅਰਮੈਨ ਰਾਮ ਕੁਮਾਰ ਮੁਰਾਰੀ ਨੂੰ ਵੀ ਵਧਾਈ ਦਿੱਤੀ ਜਿਨ੍ਹਾਂ ਨੂੰ ਪੰਜਾਬ ਸੈਣੀ ਬਰਾਦਰੀ ਦੇ ਵੈਲਫੇਅਰ ਬੋਰਡ ਦੇ ਚੇਅਰਮੈਨ ਬਣਾਇਆ।
ਸੈਣੀ ਪੰਜਾਬ ਕੋਲ ਕਮੇਟੀ ਦੇ ਮੈਂਬਰ ਕੰਵਲਪ੍ਰੀਤ ਸਿੰਘ ਸਾਕਸ਼ੀ, ਤਰਲੋਚਨ ਸਿੰਘ ਸੈਣੀ, ਡਾਕਟਰ ਜਸਵਿੰਦਰ ਸਿੰਘ ਸੈਣੀ, ਸੁਲਿੰਦਰ ਸਿੰਘ ਕੰਡੀ ਪੰਜਾਬ ਪ੍ਰਧਾਨ ਸੀਆਰਪੀਐਫ਼ ਅਤੇ ਹੋਰ ਜ਼ਿਲ੍ਹਿਆਂ ਤੋਂ ਆਏ ਹੋਏ ਅਲੱਗ ਅਲੱਗ ਅਹੁਦੇਦਾਰਾ ਨੇ ਆਪਣੇ ਵਿਚਾਰ ਸਾਂਝੇ ਕੀਤੇ। ਰਾਮ ਕੁਮਾਰ ਮੁਰਾਰੀ ਨੇ ਭਰੋਸਾ ਦਿੱਤਾ ਕਿ ਸਾਡੇ ਸਮਾਜ ਨੂੰ ਆ ਰਹੀਆਂ ਮੁਸਕਲਾਂ ਦਾ ਸਰਕਾਰ ਕੋਲੋ ਹੱਲ ਕਰਵਾਉਣਗੇ। ਕੋਰ ਕਮੇਟੀ ਮੈਂਬਰਾਂ ਅਤੇ ਅਹੁਦੇਦਾਰਾ ਨੇ ਨੈਸ਼ਨਲ ਪ੍ਰਧਾਨ ਨਰਿੰਦਰ ਸਿੰਘ ਸੈਣੀ ਦਾ ਧੰਨਵਾਦ ਕੀਤਾ ਜਿਹਨਾਂ ਨੇ ਆਪਣੀ ਮਿਹਨਤ ਨਾਲ ਸੈਣੀ ਯੂਥ ਫੈਡਰੇਸ਼ਨ ਪੰਜਾਬ ਨੂੰ ਅੱਗੇ ਵਧਾਇਆ ਅਤੇ ਸਰਕਾਰ ਦੀ ਮੱਦਦ ਨਾਲ ਵੈਲਫੇਅਰ ਬੋਰਡ ਬਣਾਇਆ। ਨਰਿੰਦਰ ਸਿੰਘ ਸੈਣੀ ਨੇ ਭਰੋਸਾ ਦਿਵਾਇਆ ਕਿ ਆਉਣ ਵਾਲੇ ਇਲੈਕਸ਼ਨ ਤੇ ਸੈਣੀ ਸਮਾਜ ਦੇ ਆਗੂਆਂ ਨੂੰ ਟਿਕਟਾਂ ਵੀ ਦਿਵਾਈਆਂ ਜਾਣਗੀਆਂ। ਤਰਲੋਚਨ ਸਿੰਘ ਬਿੱਟੂ ਨੇ ਨਰਿੰਦਰ ਸਿੰਘ ਸੈਣੀ ਨੂੰ ਪੂਰਨ ਭਰੋਸਾ ਦਿੱਤਾ ਕਿ ਅਸੀਂ ਹਰ ਤਰੀਕੇ ਨਾਲ ਤੁਹਾਡੀ ਮਦਦ ਕਰਨ ਨੂੰ ਤਿਆਰ ਹਾਂ। ਅਮਰਜੀਤ ਸਿੰਘ ਢੱਡੇਕਟਵਾਲ, ਗੁਰਜਿੰਦਰ ਸਿੰਘ ਮੰਝਪੁਰ, ਸੁਲਿਦਰ ਸਿੰਘ ਕੰਡੀ, ਕੰਵਲਪ੍ਰੀਤ ਸਿੰਘ ਸਾਕਸ਼ੀ ਅਤੇ ਬਠਿੰਡੇ ਦੇ ਪ੍ਰਧਾਨ ਨੇ ਗਰਮਜੋਸ਼ੀ ਨਾਲ ਤਰਲੋਚਨ ਸਿੰਘ ਬਿੱਟੂ ਦੇ ਵਚਨਾਂ ਨੂੰ ਹੋਰ ਮਜ਼ਬੂਤ ਕੀਤਾ।
ਆਏ ਹੋਏ ਸੈਣੀ ਸਮਾਜ ਦੇ ਹਰਿਆਣਾ ਅਤੇ ਪੰਜਾਬ ਦੇ ਸਾਰੇ ਮੈਂਬਰਾਂ ਨੇ ਗਰਮ ਜੋਸ਼ੀ ਨਾਲ ਨਾਅਰੇ ਵੀ ਲਗਾਏ ਅਤੇ ਇਹ ਨਾਅਰਾ ਵੀ ਲਗਾਇਆ ਕਿ ਅਸੀਂ ਸਭ ਇੱਕ ਹਾਂ। ਹਰਿਆਣੇ ਤੋਂ ਆਏ ਹੋਏ ਸਾਰੇ ਅਹੁਦੇਦਾਰਾਂ ਨੇ ਪੰਜਾਬ ਯੂਥ ਫਰੈਂਡਸ਼ਨ ਨੂੰ ਹਰਿਆਣਾ ਵਾਸਤੇ ਨਿਉਤਾ ਦਿੱਤਾ ਅਤੇ ਹਰਿਆਣਾ ਦੇ ਸੀਐਮ ਨਾਇਬ ਸਿੰਘ ਸੈਣੀ ਨੂੰ ਮਿਲਣ ਦੀ ਗੱਲ ਵੀ ਸਾਂਝੀ ਕੀਤੀ। ਹਰਿਆਣਾ ਦੇ ਅਹੁਦੇਦਾਰਾਂ ਨੇ ਇਹ ਵੀ ਭਰੋਸਾ ਦਵਾਇਆ ਕਿ ਜਿਸ ਤਰ੍ਹਾਂ ਹਰਿਆਣੇ ਵਿੱਚ ਸੈਣੀ ਸਮਾਜ ਨੂੰ ਅੱਗੇ ਲਿਜਾਇਆ ਗਿਆ ਹੈ ਇਸ ਤਰ੍ਹਾਂ ਅਸੀਂ ਪੰਜਾਬ ਵਿੱਚ ਆਉਣ ਵਾਲੇ ਇਲੈਕਸ਼ਨਾਂ ਵਿੱਚ ਅੱਗੇ ਲੈ ਕੇ ਜਾਵਾਂਗੇ। ਸੈਣੀ ਯੂਥ ਫੈਡਰੇਸ਼ਨ ਦੇ ਆਲ ਇੰਡੀਆ ਪ੍ਰਧਾਨ ਨਰਿੰਦਰ ਸਿੰਘ ਸੈਣੀ ਨੇ ਆਏ ਹੋਏ ਲੋਕਾਂ ਦਾ ਧੰਨਵਾਦ ਕੀਤਾ।

















































