ਅੰਮ੍ਰਿਤਸਰ- ਅੰਮ੍ਰਿਤਸਰ ਦੇ ਮਸ਼ਹੂਰ ਧਾਰਮਿਕ ਤੀਰਥ ਅਸਥਾਨ ਦੁਰਗਿਆਨਾ ਮੰਦਰ ‘ਚ ਹੋਲੀ ਮੌਕੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਮੱਥਾ ਟੇਕਣ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਸੰਗਤਾਂ ਨਾਲ ਮਿਲ ਕੇ ਹੋਲੀ ਦਾ ਤਿਉਹਾਰ ਮਨਾਇਆ। ਮੰਤਰੀ ਧਾਲੀਵਾਲ ਨੇ ਕਿਹਾ ਹੈ ,ਕਿ ਅੱਜ ਅੰਮ੍ਰਿਤਸਰ ਦੀ ਪਵਿੱਤਰ ਅਸਥਾਨ ‘ਤੇ ਪਹੁੰਚੇ ਹਾਂ ,ਅਤੇ ਸਾਰੇ ਅੰਮ੍ਰਿਤਸਰ ਵਾਸੀਆਂ ਨੂੰ ਹੋਲੀ ਦੇ ਤਿਉਹਾਰ ਦੀ ਮੁਬਾਰਕਬਾਦ ਦਿੰਦਾ ਹਾਂ। ਪਰਮਾਤਮਾ ਕਰੇ ਸਾਰਾ ਸਮਾਜ ਚੜ੍ਹਦੀ ਕਲਾ ‘ਚ ਰਹੇ, ਤੰਦਰੁਸਤ ਰਹੇ ਅਤੇ ਇਸ ਤਰ੍ਹਾਂ ਹੀ ਖੁਸ਼ੀਆਂ ਦੇ ਖੇੜੇ ਲੱਗੇ ਰਹਿਣ।
ਇਸ ਤੋਂ ਇਲਾਵਾ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਵੀ ਦੁਰਗਿਆਨਾ ਮੰਦਰ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਸਾਰੇ ਲੋਕਾਂ ਨੂੰ ਹੋਲੀ ਦੇ ਪਵਿੱਤਰ ਤਿਉਹਾਰ ਦੇ ਵਧਾਈ ਦਿੱਤੀ, ਅਤੇ ਲੋਕਾਂ ਨਾਲ ਮਿਲ ਕੇ ਹੋਲੀ ਦਾ ਤਿਉਹਾਰ ਮਨਾਇਆ। ਇਸ ਦੌਰਾਨ ਉਨ੍ਹਾਂ ਲੋਕਾਂ ਨੂੰ ਕਿਹਾ ਹੋਲੀ ਦੇ ਰੰਗਾਂ ਵਾਂਗ ਹਮੇਸ਼ਾ ਹੀ ਖਿਲੇ ਰਹੋ ਅਤੇ ਹੱਸਦੇ ਵੱਸਦੇ ਰਹੋ।

















































