LPN’:ਭਾਜਪਾ ਲੀਡਰ ਮਨਜਿੰਦਰ ਸਿੰਘ ਸਿਰਸਾ:- ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਕਾਫੀ ਸਮੇਂ ਤੋਂ ਜੇਲ੍ਹ ਵਿਚ ਬੰਦ ਹੈ।ਵੱਖ-ਵੱਖ ਜਥੇਬੰਦੀਆਂ ਦੇ ਦਬਾਅ ਨਾਲ ਦਵਿੰਦਰ ਪਾਲ ਸਿੰਘ ਭੁੱਲਰ ਨੂੰ ਰਿਹਾਅ ਕਰਨ ਵਾਸਤੇ ਇੱਕ ਕੇਂਦਰ ਸਰਕਾਰ ਨੇ ਮੀਟਿੰਗ ਬੁਲਾਈ ਹੈ। ਜਿਸ ਵਿਚ ਹੋਰ ਵੀ ਬੰਦੀ ਕੈਂਦੀ ਆਉਂਦੇ ਹਨ। ਪੰਜਾਬ ਦੇ ਜਥੇਬੰਦੀਆਂ ਦੇ ਦਬਾਅ ਨਾਲ ਅਤੇ ਗੁਰੂ ਤੇਗ਼ ਬਹਾਦਰ ਦੀ ਮੇਹਰ ਸਦਕਾ,ਉਮੀਦ ਹੈ
ਕਿ ਬੰਦੀ ਕੈਦੀਆਂ ਨੂੰ ਅਤੇ ਦਵਿੰਦਰ ਪਾਲ ਸਿੰਘ ਭੁੱਲਰ ਨੂੰ ਬਹੁਤ ਜਲਦੀ ਰਿਹਾਅ ਕੀਤਾ ਜਾ ਰਿਹਾ ਹੈ। ਬੀਜੇਪੀ ਲੀਡਰ ਮਨਜਿੰਦਰ ਸਿੰਘ ਸਿਰਸਾ ਪੈ੍ਸ ਨਾਲ ਗੱਲਬਾਤ ਕਰਦਿਆਂ ਦੱਸਿਆ।
ਗੁਰੂ ਤੇਗ਼ ਬਹਾਦਰ ਮਹਾਰਾਜ ਜੀ ਦੀ ਧਰਤੀ ਦੀ ਮੇਹਰ ਨਾਲ ਦਵਿੰਦਰਪਾਲ ਸਿੰਘ ਭੁੱਲਰ ਨੂੰ ਰਿਹਾਈ ਕਰਨ ਦੇ ਹੁਕਮ ਬਹੁਤ ਜਲਦੀ ਆ ਰਹੇ ਹਨ।ਪਿਛਲੀ ਵਾਰੀ ਜਦੋਂ ਕੈਦੀਆਂ ਨੂੰ ਰਿਹਾਅ ਕਰਨਾ ਸੀ।ਉਸ ਸਮੇਂ ਦਿੱਲੀ ਦੀ ਸਰਕਾਰ ਨੇ ਦਵਿੰਦਰ ਪਾਲ ਸਿੰਘ ਭੁੱਲਰ ਦੀ ਰਿਹਾਈ ਤੇ ਰੋਕ ਲਾ ਦਿੱਤੀ ਸੀ।ਹੁਣ ਕੇਂਦਰ ਸਰਕਾਰ ਦੀ ਨਵੀਂ ਪਾਲਿਸੀ ਨਾਲ, ਉਮੀਦ ਹੈ ਕਿ ਦਵਿੰਦਰ ਪਾਲ ਸਿੰਘ ਭੁੱਲਰ ਨੂੰ ਰਿਹਾਅ ਕੀਤਾ ਜਾਵੇਗਾ ਅਤੇ ਕੁਝ ਬੰਦੀ ਕੈਦੀਆਂ ਨੂੰ ਵੀ ਰਿਹਾਅ ਕੀਤਾ ਜਾਵੇਗਾ।

















































