MLA ਜੀਵਨ ਜੋਤ ਨੇ ਮੋਦੀ ਸਰਕਾਰ ਤੇ ਵਿੰਨ੍ਹਿਆ ਨਿਸ਼ਾਨਾ,

ਅੰਮ੍ਰਿਤਸਰ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਈ.ਡੀ. ਵੱਲੋਂ ਦਿੱਲੀ ਸ਼ਰਾਬ ਨੀਤੀ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਸ ਦੌਰਾਨ ਆਮ ਆਦਮੀ ਪਾਰਟੀ ਦੀ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਜੀਵਨ ਜੋਤ ਕੌਰ ਦਾ ਟਵੀਟ ਰਾਹੀਂ ਬਿਆਨ ਸਾਹਮਣੇ ਆਇਆ ਹੈ। ਵਿਧਾਇਕਾ ਨੇ ਲਿਖਿਆ ਕਿ ”ਮੋਦੀ ਅਤੇ ਅਮਿਤ ਸ਼ਾਹ ਸਿਰਫ਼ ਜਿੱਤਣਾ ਹੀ ਨਹੀਂ ਚਾਹੁੰਦੇ…ਉਹ ਕਿਸੇ ਵੀ ਕੀਮਤ ‘ਤੇ 400 ਸੀਟਾਂ ਚਾਹੁੰਦੇ ਹਨ, ਤਾਂ ਜੋ ਉਹ ਸੰਵਿਧਾਨ ਵਿਚ ਸੋਧ ਕਰ ਸਕਣ ਅਤੇ ਇਹ ਯਕੀਨੀ ਬਣਾ ਸਕਣ ਕਿ ਚੋਣਾਂ ਕਦੇ ਨਾ ਹੋਣ। 2024 ਦੀਆਂ ਚੋਣਾਂ ਭਾਰਤੀਆਂ ਲਈ ਭਾਰਤ ਨੂੰ ਬਚਾਉਣ ਲਈ ਆਖਰੀ ਚੋਣ ਹੈ।”

ਹਾਲਾਂਕਿ ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਟਵੀਟ ਰਾਹੀਂ ਬਿਆਨ ਸਾਹਮਣੇ ਆਇਆ ਸੀ। ਉਨ੍ਹਾਂ ਕਿਹਾ ਹੈ ਕਿ “ਅਰਵਿੰਦ ਕੇਜਰੀਵਾਲ ਨੂੰ ਤਾਂ ਗ੍ਰਿਫ਼ਤਾਰ ਕਰ ਲਵੋਗੇ, ਪਰ ਉਸ ਦੀ ਸੋਚ ਨੂੰ ਕਿਵੇਂ ਕੈਦ ਕਰੋਗੇ?” ਅਰਵਿੰਦ ਕੇਜਰੀਵਾਲ ਇਕ ਵਿਅਕਤੀ ਨਹੀਂ ਇਕ ਸੋਚ ਹੈ ਅਤੇ ਅਸੀਂ ਚੱਟਾਨ ਵਾਂਗ ਆਪਣੇ ਨੇਤਾ ਨਾਲ ਖੜ੍ਹੇ ਹਾਂ, ਇਨਕਲਾਬ ਜ਼ਿੰਦਾਬਾਦ।”

Leave a Comment

Your email address will not be published. Required fields are marked *

Scroll to Top