ਹੁਸ਼ਿਆਰਪੁਰ – ਸ੍ਰੀ ਸੁਰੇਦਰਾ ਲਾਬਾ ਆਈ.ਪੀ.ਐਸ/ਐਸ.ਐਸ.ਪੀ ਸਾਹਿਬ ਹੁਸ਼ਿਆਰਪੁਰ ਜੀ ਵਲੋ ਮਾੜੇ ਅਨਸਰਾ /ਵਾਰਦਾਤਾ ਕਰਨ ਵਾਲਿਆਦੇ ਖਿਲਾਫ ਵਿੱਢੀ ਮੁਹਿੰਮ ਤਹਿਤ ਸ੍ਰੀ ਸਰਬਜੀਤ ਸਿੰਘ ਬਾਹੀਆਂ ਐਸ.ਪੀ (ਇੰਨਵੈਟੀਗੇਸ਼ਨ) ਦੀ ਨਿਗਰਾਨੀ ਹੇਠ ਅਤੇ ਸ੍ਰੀ ਪਰਵਿੰਦਰ ਸਿੰਘ ਉਪ ਕਪਤਾਨ ਪੁਲਿਸ ਸਬ. ਡਵੀਜਨ ਗੜ੍ਹਸ਼ੰਕਰ ਜੀ ਦੀ ਯੋਗ ਰਹਿਨੁਮਾਈ ਹੇਠ ਇੰਸ: ਗੁਰਿੰਦਰਜੀਤ ਸਿੰਘ ਮੁੱਖ ਅਫਸਰ ਥਾਣਾ ਗੜ੍ਹਸ਼ੰਕਰ ਨੂੰ ਮਿਤੀ 26-6-24 ਨੂੰ ਉਸ ਸਮੇ ਵੱਡੀ ਕਾਮਯਾਬੀ ਮਿਲੀ ਜਦੋ ASI ਮੰਨਾ ਸਿੰਘ 1503/ਹੁਸ਼ਿ: ਇੰਨ ਚੌਕੀ ਸਮੁੰਦੜਾ ਥਾਣਾ ਗੜ੍ਹਸ਼ੰਕਰ ਨੇ ਸਮੇਤ ਪੁਲਿਸ ਪਾਰਟੀ ਦੌਰਾਨੇ ਗਸ਼ਤ ਵਾ ਚੈਕਿੰਗ ਅੱਡਾ ਸਮੁੰਦੜਾ ਵਿਖੇ ਇੱਕ ਮੋਟਰਸਾਇਕਲ ਨੰਬਰੀ PB-29-T-2834 ਮਾਰਕਾ R15 YAMAHA ਜਿਸ ਪਰ ਦੋ ਨੌਜਵਾਨ ਸਵਾਰ ਸਨ ਪੁਲਿਸ ਪਾਰਟੀ ਦੀ ਮਦਦ ਨਾਲ ਬੜੀ ਹੀ ਮੁਸ਼ਤੈਦੀ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ । ਮੋਟਰਸਾਇਕਲ ਚਾਲਕ ਨੌਜਵਾਨ ਨੇ ਆਪਣਾ ਨਾਮ ਮਨੀਸ਼ ਪੁੱਤਰ ਸੱਤਪਾਲ ਵਾਸੀ ਹਸਨਮੁੰਡਾ ਥਾਣਾ ਕਰਤਾਰਪੁਰ ਜਿਲਾ ਜਲੰਧਰ ਦਿਹਾਤੀ ਅਤੇ ਪਿੱਛੇ ਬੈਠੇ ਨੌਜਵਾਨ ਨੇ ਆਪਣਾ ਨਾਮ ਸ਼ੁਭਮ ਮਿਸ਼ਰਾ ਪੁੱਤਰ ਉਮ ਪ੍ਰਕਾਸ਼ ਵਾਸੀ ਮੇਨ ਬਜਾਰ ਢਿੱਲਵਾ ਥਾਣਾ ਢਿੱਲਵਾ ਜਿਲਾ ਕਪੂਰਥਲਾ ਦੱਸਿਆ। ਜਿਸਤੇ ਨੌਜਵਾਨ ਕੋਲੋ ਪੁੱਛਗਿੱਛ ਕੀਤੀ ਤਾ ਕੋਈ ਢੁੱਕਵਾ ਜਵਾਬ ਨਾ ਮਿਲਿਆ ਦੋਨਾ ਨੌਜਵਾਨਾ ਤੇ ਸ਼ੱਕ ਹੋਣ ਤੇ ਉਹਨਾ ਦੀ ਤਲਾਸ਼ੀ ਸ਼ੁਰੂ ਕੀਤੀ ਤਾ ਸ਼ੁਭਮ ਮਿਸ਼ਰਾ ਉਕਤ ਦੇ ਡੱਬ ਵਿੱਚੋ ਇੱਕ ਦੇਸੀ ਪਿਸਟਲ (ਕੱਟਾ) ਸਮੇਤ ਮੈਗਜੀਨ ਬਿਨਾ ਮਾਰਕਾ ਬ੍ਰਾਮਦ ਹੋਇਆ। ਮੈਗਜੀਨ ਚੈੱਕ ਕਰਨ ਤੇ ਕੋਈ ਵੀ ਰੋਦ ਨਹੀ ਮਿਲਿਆ। ਜਿਹਨਾ ਨੂੰ ਕਾਬੂ ਕਰਕੇ ਮੁੱਕਦਮਾ ਨੰਬਰ 107 ਮਿਤੀ 27-06-2024 ਅ/ਧ 25- 54/59 ਅਸਲਾ ਐਕਟ ਥਾਣਾ ਗੜਸ਼ੰਕਰ ਜਿਲਾ ਹੁਸ਼ਿਆਰਪੁਰ ਦਰਜ ਰਜਿਸਟਰਡ ਕਰਕੇ ਦੋਸ਼ੀਆਨ ਉਕਤਾ ਨੂੰ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ। ਦੋਸ਼ੀਆ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿਛ ਕੀਤੀ ਜਾਵੇਗੀ ਕਿ ਉਕਤ ਦੋਸ਼ੀਆ ਨੇ ਇਹ ਪਿਸਤੋਲ ਕਿਸ ਪਾਸੋ ਖਰੀਦ ਕੀਤਾ ਅਤੇ ਕਿਹੜੀਆ ਵਾਰਦਾਤਾ ਨੂੰ ਇੰਜਾਮ ਦੇਣ ਵਾਲੇ ਸਨ।

















































