ਜਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਵੱਲੋਂ ਸ਼ਹੀਦ ਭਗਤ ਸਿੰਘ ਦਾ ਫੁੱਲ ਮਾਲਾਵਾਂ ਭੇਟ ਕਰਕੇ ਮਨਾਇਆ ਜਨਮ ਦਿਨ

ਜਲੰਧਰ:- ਅੱਜ ਮਿਤੀ 28-9-2024 ਨੂੰ ਸ਼ਹੀਦ ਸ. ਭਗਤ ਸਿੰਘ ਜੀ ਦੇ ਜਨਮ ਦਿਨ ਦੇ ਮੌਕੇ ਤੇ ਜਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਵਲੋ ਸ਼ਹੀਦ ਸ ਭਗਤ ਸਿੰਘ ਜੀ ਦੀ ਪ੍ਰਤਿਮਾ ਤੇ ਫੁੱਲ ਮਾਲਾਵਾਂ ਭੇਂਟ ਕੀਤੀਆਂ ਗਈਆਂ। ਇਸ ਮੌਕੇ ਤੇ ਜਿਲਾਂ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ ਨੇ ਕਿਹਾ ਕਿ ਸਾਨੂੰ ਸ਼ਹੀਦ ਸ ਭਗਤ ਸਿੰਘ ਜਿਹੇ ਸ਼ਹੀਦਾਂ ਨੂੰ, ਜਿਨ੍ਹਾਂ ਦੀ ਕੁਰਬਾਨੀ ਦੀ ਬਦੌਲਤ ਅੱਜ ਸਾਡੇ ਦੇਸ਼ ਦੇ ਲੋਕ ਖੁਸ਼ਹਾਲ ਜਿੰਦਗੀ ਜੀਅ ਰਹੇ ਹਨ। ਸਾਨੂੰ ਅਤੇ ਖਾਸਕਰ ਅੱਜ ਦੀ ਨੌਜਵਾਨ ਪੀੜੀ ਨੂੰ ਇਨ੍ਹਾਂ ਸ਼ਹੀਦਾਂ ਦੀ ਕੁਰਬਾਨੀ ਨੂੰ ਹਮੇਸ਼ਾ ਯਾਦ ਰਖਣਾ ਚਾਹੀਦਾ ਹੈ। ਇਸ ਮੌਕੇ ਤੇ ਬਲਦੇਵ ਸਿੰਘ ਦੇਵ ਬਲਰਾਜ ਠਾਕੁਰ ਸਾਬਕਾ ਪ੍ਰਧਾਨ, ਰਾਜੇਸ਼ ਜਿੰਦਲ ਟੋਨੂੰ, ਨਰੇਸ਼ ਵਰਮਾ ਸਕਤਰ ਪੰਜਾਬ ਕਾਂਗਰਸ ਮਨਮੋਹਨ ਸਿੰਘ ਬਿਲਾ, ਐਡਵੋਕੇਟ ਗੁਰਜੀਤ ਸਿੰਘ ਕਾਹਲੋ ਰਾਜੂ ਅੰਬੇਡਕਰ, ਰੋਹਨ ਚੱਢਾ, ਬ੍ਰਹਮ ਦੇਵ ਸਹੋਤਾ, ਵਿਕਾਸ ਸੰਗਰ, ਬਿਸ਼ਮਬਰ ਕੁਮਾਰ, ਨਰਿੰਦਰ ਪਹਿਲਵਾਨ, ਲਛਮਣ ਮਹੇ, ਯਸ਼ ਪਾਲ ਮੈਂਡਲੇ, ਅਸ਼ਵਨੀ ਸ਼ਰਮਾ ਟੀਟੂ, ਮਨਦੀਪ ਸਿੰਘ, ਵਿਕਰਮ ਸ਼ਰਮਾ, ਵਿਕਰਮ ਭੰਡਾਰੀ, ਸੂਰਜ ਪ੍ਰਕਾਸ਼ ਲਾਡੀ, ਅਕਸ਼ਵੰਤ ਖੋਸਲਾ, ਅਮਨਦੀਪ ਧੰਨੋਵਾਲੀ, ਅਤੁਲ ਚਢਾ ਅਸ਼ਵਨੀ ਸੋਧੀ ਯਸ਼ ਪਾਲ ਸਫਰੀ, ਟੋਨੀ ਸ਼ਾਰਧਾ, ਸੁਧੀਰ ਘੁਗੀ, ਪ੍ਰਭ ਦਿਆਲ ਭਗਤ, ਭਾਰਤ ਭੂਸ਼ਨ, ਸੁਧੀਰ ਘੁਗੀ, ਮਨਜੀਤ ਸਿੰਘ ਸਿਮਰਨ, ਅਰੁਨ ਸਹਿਗਲ, ਆਲਮ, ਯਸ਼ਵੀਰ, ਮੀਨੂੰ ਬਗਾ, ਅੰਜਲੀ ਸਹੋਤਾ, ਰਜਨੀ, ਮੌਜੂਦ ਸਨ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top