ਪੰਜਾਬ ਸਰਕਾਰ ਦੀਆ ਹਦਾਇਤਾ ਅਨੁਸਾਰ ਚੋਰੀ ਅਤੇ ਲੁੱਟਾਂ ਖੋਹਾ ਕਰਨ ਵਾਲੇ ਵਿਅਕਤੀਆਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਚਾਲੂ ਕੀਤੀ ਗਈ ਹੈ। ਜਿਸ ਅਧੀਨ ਸ਼੍ਰੀ ਸੁਰੇਂਦਰ ਲਾਂਬਾ IPS ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਜੀ ਵੱਲੋ ਦਿੱਤੇ ਦਿਸ਼ਾ ਨਿਰਦੇਸ਼ਾ ਦੀ ਰਹਿਨੁਮਾਈ ਹੇਠ ਸ੍ਰੀ ਜਸਪ੍ਰੀਤ ਸਿੰਘ ਪੀ.ਪੀ.ਐਸ ਉਪ ਕਤਪਾਨ ਪੁਲਿਸ ਸ.ਡ ਗੜਸ਼ੰਕਰ ਜੀ ਦੀਆ ਹਦਾਇਤਾ ਅਨੁਸਾਰ ਐਸ.ਆਈ ਰਮਨ ਕੁਮਾਰ ਮੁੱਖ ਅਫਸਰ ਥਾਣਾ ਮਾਹਿਲਪੁਰ ਦੀ ਦੇਖ ਰੇਖ ਹੇਠ ਮਿਤੀ 27.09.2024 ਨੂੰ ASI ਦਿਲਬਾਗ ਸਿੰਘ ਪਾਸ ਉਂਕਾਰ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਵਾਰਡ ਨੰਬਰ 01 ਗਲੀ ਬਾਬੂ ਗੰਗਾ ਦਾਸ ਥਾਣਾ ਮਾਹਿਲਪੁਰ ਨੇ ਬਿਆਨ ਲਿਖਵਾਇਆ ਸੀ ਕਿ ਉਹ ਆਪਣੀ ਪਤਨੀ ਦੀ ਦਵਾਈ ਲੈਣ ਬੰਗਿਆ ਸ਼ਹਿਰ ਨੂੰ ਚਲੇ ਗਿਆ ਸੀ। ਜਦੋਂ ਦੁਪਿਹਰ ਨੂੰ ਵਾਪਸ ਘਰ ਆਇਆ ਤਾ ਦੇਖਿਆ ਕਿ ਘਰ ਦੇ ਅੰਦਰ ਕਮਰਿਆਂ ਦੇ ਵਿਚ ਸਮਾਨ ਖਿਲਰਿਆ ਪਿਆ ਸੀ ਅਤੇ ਘਰ ਵਿੱਚ ਪਏ 20,000 ਰੁਪਏ ਭਾਰਤੀ ਕਰੰਸੀ, ਦੋ ਸੋਨੇ ਦੇ ਲੇਡੀਜ ਸੈੱਟ, 04 ਲੇਡੀਜ ਸੋਨੇ ਦੀਆਂ ਮੁੰਦਰੀਆਂ, 02 ਜੈਂਟਸ ਮੁੰਦਰੀਆਂ ਸੋਨਾ, ਕੰਨਾ ਦੇ 04 ਸੋਨੇ ਦੇ ਝੁੰਮਕੇ, 02 ਸੈਂਟ ਸੋਨੇ ਦੀਆਂ ਵਾਲੀਆਂ, 03 ਜੋੜੇ ਚਾਂਦੀ ਦੀਆਂ ਝਾਜਰਾਂ, 01 ਸੋਨੇ ਦੀ ਘੜੀ, ਇੱਕ ਬੱਚੇ ਦਾ ਚਾਂਦੀ ਦਾ ਕੰਗਣਾਂ ਦਾ ਸੈੱਟ ਅਤੇ ਇੱਕ ਕੜਾ ਚਾਂਦੀ ਕੋਈ ਨਾ ਮਾਲੂਮ ਵਿਅਕਤੀ ਚੋਰੀ ਕਰਕੇ ਲੈ ਗਏ ਹਨ। ਜਿਸਤੇ ਮੁੱਕਦਮਾ ਨੰਬਰ 178 ਮਿਤੀ 27.09.2024 ਅ/ਧ 305,3(5) ਬੀ. ਅੇਨ. ਐਸ ਥਾਣਾ ਮਾਹਿਲਪੁਰ ਦਰਜ ਰਜਿਸਟਰ ਕਰਨ ਤੋਂ ਬਾਅਦ ਚੋਰੀ ਹੋਣ ਤੋ ਕਰੀਬ 05 ਘੰਟਿਆ ਵਿੱਚ ਹੀ ਦੋਸ਼ੀਆ ਨੂੰ ਟਰੇਸ ਕਰਕੇ ਨਰਿੰਦਰ ਸਿੰਘ ਉਰਫ ਨਿੰਦਰ ਪੁੱਤਰ ਰਣਜੀਤ ਸਿੰਘ ਵਾਸੀ ਬੱਸੀ ਮੁਸਤਫਾ ਥਾਣਾ ਸਦਰ ਹੁਸ਼ਿਆਰਪੁਰ ਅਤੇ ਅਮਰੀਕ ਸਿੰਘ ਉਰਫ ਗੋਰਾ ਪੁੱਤਰ ਬਲਬੀਰ ਚੰਦ ਵਾਸੀ ਇਲਾਹਾਬਾਦ ਥਾਣਾ ਸਦਰ ਹੁਸ਼ਿਆਰਪੁਰ ਨੂੰ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ ਹੈ। ਜਿਹਨਾ ਨੂੰ ਅੱਜ ਪੇਸ਼ ਅਦਾਲਤ ਕਰਕੇ ਇਹਨਾ ਦਾ ਰਿਮਾਡ ਹਾਸਲ ਕਰਕੇ ਇਹਨਾ ਪਾਸੋ ਚੋਰੀ ਕੀਤੇ ਗਹਿਣਿਆ ਅਤੇ ਪੈਸਿਆ ਸੰਬੰਧੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
- +91 99148 68600
- info@livepunjabnews.com