ਜਲੰਧਰ :- ਆਬਾਦਪੁਰਾ ’ਚ ਲੁੱਟ-ਖੋਹ ਅਤੇ ਹੋਰ ਮਾਮਲਿਆਂ ’ਚ ਲੋੜੀਂਦੇ ਦੋਸ਼ੀ ਚਿੰਟੂ ਨੂੰ ਗ੍ਰਿਫ਼ਤਾਰ ਕਰਨ ਗਈ ਸੀ. ਆਈ. ਏ. ਸਟਾਫ਼ ਦੀ ਟੀਮ ’ਤੇ ਮੁਲਜ਼ਮ ਧਿਰ ਨੇ ਗੋਲ਼ੀਆਂ ਚਲਾ ਦਿੱਤੀਆਂ। ਕਰਾਸ ਫਾਇਰਿੰਗ ਕਰਦਿਆਂ ਸੀ. ਆਈ. ਏ. ਸਟਾਫ਼ ਨੇ ਚਿੰਟੂ ਸਮੇਤ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਤੇ ਬਦਮਾਸ਼ਾਂ ਵਿਚਾਲੇ ਕਰੀਬ 8 ਗੋਲੀਆਂ ਚੱਲੀਆਂ। ਕਰਾਸ ਫਾਇਰਿੰਗ ’ਚ ਕਿਸੇ ਨੂੰ ਗੋਲ਼ੀ ਲੱਗਣ ਦੀ ਕੋਈ ਸੂਚਨਾ ਨਹੀਂ ਹੈ, ਇਕ ਗੋਲ਼ੀ ਚਿੰਟੂ ਦੇ ਪੱਟ ’ਚ ਲੱਗੀ। ਚਿੰਟੂ ਕੋਲੋਂ ਇਕ ਦੇਸੀ ਪਿਸਤੌਲ ਵੀ ਬਰਾਮਦ ਹੋਇਆ ਹੈ। ਇਸ Encounter ਦੀ CCTV ਫੁਟੇਜ ਵੀ ਸਾਹਮਣੇ ਆਈ ਹੈ।
ਕੁਝ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ, ਅਤੇ ਵੀਰਵਾਰ ਦੇਰ ਸ਼ਾਮ ਆਪਣੇ ਸਾਥੀਆਂ ਸਮੇਤ ਆਬਾਦਪੁਰਾ ’ਚ ਬੈਠਾ ਸੀ। ਸੀ.ਆਈ.ਏ. ਦੀ ਟੀਮ ਨੇ ਤੁਰੰਤ ਹਰਕਤ ’ਚ ਆਉਂਦਿਆਂ ਆਬਾਦਪੁਰਾ ਇਲਾਕੇ ਨੂੰ ਘੇਰ ਲਿਆ, ਜਦ ਪੁਲਸ ਨੇ ਚਿੰਟੂ ਨੂੰ ਆਤਮ-ਸਮਰਪਣ ਕਰਨ ਲਈ ਕਿਹਾ ਤਾਂ ਉਸ ਨੇ ਦੇਸੀ ਪਿਸਤੌਲ ਨਾਲ ਸੀ.ਆਈ.ਏ. ਸਟਾਫ ’ਤੇ ਗੋਲ਼ੀਆਂ ਚਲਾ ਦਿੱਤੀਆਂ।
ਸਵੈ-ਰੱਖਿਆ ’ਚ ਸੀ.ਆਈ.ਏ. ਸਟਾਫ ਨੇ ਵੀ ਕਰਾਸ ਫਾਇਰਿੰਗ ਕੀਤੀ, ਜਿਸ ਤੋਂ ਬਾਅਦ ਪੁਲਸ ਨੇ ਚਿੰਟੂ ਤੇ ਉਸ ਦੇ 3 ਸਾਥੀਆਂ ਨੂੰ ਕਾਬੂ ਕਰ ਲਿਆ ਤੇ ਦੇਸੀ ਪਿਸਤੌਲ ਵੀ ਬਰਾਮਦ ਕਰ ਲਿਆ। ਪੁਲਸ ਨੇ ਚਿੰਟੂ ਤੇ ਉਸ ਦੇ ਸਾਥੀਆਂ ਨੂੰ ਹਿਰਾਸਤ ’ਚ ਲੈ ਕੇ ਸੀ.ਆਈ.ਏ. ਸਟਾਫ਼ ’ਚ ਲਿਆਂਦਾ, ਜਿਨ੍ਹਾਂ ਖ਼ਿਲਾਫ਼ ਦੇਰ ਰਾਤ ਥਾਣਾ ਨੰ. 6 ’ਚ ਕੇਸ ਦਰਜ ਕੀਤਾ ਜਾ ਰਿਹਾ ਹੈ।

















































