ਆਬਕਾਰੀ ਲਾਇਸੈਂਸ ਧਾਰਕਾਂ ਨਾਲ ਕੀਤੀ ਮੀਟਿੰਗ

ਜਲੰਧਰ, 3 ਜੂਨ : ਸਹਾਇਕ ਆਬਕਾਰੀ ਕਮਿਸ਼ਨਰ, ਜਲੰਧਰ ਵੈਸਟ ਰੇਂਜ ਨਵਜੀਤ ਸਿੰਘ ਵਲੋਂ ਜੀ.ਐਸ.ਟੀ. ਭਵਨ ਜਲੰਧਰ ਵਿਖੇ ਆਬਕਾਰੀ ਰੇਂਜ, ਵੈਸਟ ਵਿੱਚ ਪੈਂਦੇ ਵੱਖ-ਵੱਖ ਹੋਟਲ, ਬਾਰਜ਼, ਰੈਸਟੋਰੈਂਟਜ਼ ਆਦਿ ਦੇ ਆਬਕਾਰੀ ਲਾਇਸੈਂਸ ਧਾਰਕਾਂ ਨਾਲ ਮੀਟਿੰਗ ਕੀਤੀ ਗਈ।

ਇਸ ਮੌਕੇ ਉਨ੍ਹਾਂ ਲਾਇਸੈਂਸ ਧਾਰਕਾਂ ਨੂੰ ਆਬਕਾਰੀ ਨੀਤੀ 2026-27 ਦੀਆਂ ਸ਼ਰਤਾਂ ਤੋਂ ਜਾਣੂ ਕਰਵਾਉਂਦੇ ਹੋਏ, ਆਬਕਾਰੀ ਨੀਤੀ ਅਤੇ ਆਬਕਾਰੀ ਰੂਲਾਂ ਦੀ ਪਾਲਣਾ ਯਕੀਨੀ ਬਣਾਉਣ ਦੀ ਹਦਾਇਤ ਕੀਤੀ।

ਸਹਾਇਕ ਆਬਕਾਰੀ ਕਮਿਸ਼ਨਰ ਨੇ ਕਿਹਾ ਕਿ ਵਿਭਾਗੀ ਕੰਮਾਂ ਵਿੱਚ ਕਿਸੇ ਵੀ ਪ੍ਰਕਾਰ ਦੀ ਮੁਸ਼ਕਿਲ ਪੇਸ਼ ਆਉਣ ‘ਤੇ ਸਿੱਧੇ ਤੌਰ ‘ਤੇ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਜਾਵੇ।

ਮੀਟਿੰਗ ਵਿੱਚ ਸੁਨੀਲ ਗੁਪਤਾ, ਆਬਕਾਰੀ ਅਫਸਰ ਵੈਸਟ-ਏ, ਜਸਪ੍ਰੀਤ ਸਿੰਘ ਆਬਕਾਰੀ ਅਫਸਰ ਵੈਸਟ-ਬੀ ਅਤੇ ਜਸਪਾਲ ਸਿੰਘ, ਸਾਹਿਲ ਰੰਗਾ ਅਤੇ ਆਬਕਾਰੀ ਨਿਰੀਖਕ ਵੀ ਮੌਜੂਦ ਸਨ।

Leave a Comment

Your email address will not be published. Required fields are marked *

Scroll to Top