ਜਲੰਧਰ ਪੁਲਿਸ ਨੇ ਦੋ ਵਿਅਕਤੀਆਂ ਤੋਂ 5 ਕਿਲੋ ਚਰਸ ਅਤੇ ਇਕਵੰਜਾ ਹਜਾਰ ਡਰੱਗ ਰਕਮ ਕੀਤੀ ਬਰਾਮਦ

ਜਲੰਧਰ – ਜਿਲ੍ਹਾ ਜਲੰਧਰ ਦਿਹਾਤੀ ਦੇ ਸਪੈਸ਼ਲ ਬ੍ਰਾਂਚ ਜਲੰਧਰ ਦਿਹਾਤੀ ਦੀ ਪੁਲਿਸ ਵੱਲੋ 02 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋ 05 ਕਿਲੋਗ੍ਰਾਮ ਚਰਸ ਅਤੇ 51 ਹਜਾਰ ਡਰੱਗ ਰਕਮ ਸਮਤੇ 01 ਐਕਟੀਵਾ ਸਕੂਟਰ ਬ੍ਰਾਮਦ ਕਰਕੇ ਸਫਲਤਾ ਹਾਸਿਲ ਕੀਤੀ।

ਡਾ. ਅੰਕੁਰ ਗੁਪਤਾ, ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ/ ਨਸ਼ਾ ਤਸਕਰਾਂ/ ਲੁੱਟਾ ਖੋਹਾ ਕਰਨ ਵਾਲਿਆ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀਮਤੀ ਜਸਰੂਪ ਕੌਰ,ਬਾਠ ਆਈ.ਪੀ.ਐਸ. ਪੁਲਿਸ ਕਪਤਾਨ ਇੰਨਵੈਸਟੀਗੇਸ਼ਨ ਜਲੰਧਰ ਦਿਹਾਤੀ, ਸ੍ਰੀ ਮਨਪ੍ਰੀਤ ਸਿੰਘ ਢਿੱਲੋ, ਪੁਲਿਸ ਕਪਤਾਨ, ਸਪੈਸ਼ਲ ਬ੍ਰਾਂਚ ਜਲੰਧਰ ਦਿਹਾਤੀ ਦੀ ਅਗਵਾਈ ਹੇਠ ਇੰਸਪੈਕਟਰ ਸੁਖਦੇਵ ਸਿੰਘ, ਇੰਚਾਰਜ ਸਪੈਸ਼ਲ ਸਟਾਫ ਜਲੰਧਰ ਦਿਹਾਤੀ ਦੀ ਪੁਲਿਸ ਵੱਲੋਂ 02 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋ 05 ਕਿਲੋਗ੍ਰਾਮ ਚਰਸ ਅਤੇ 51 ਹਜਾਰ ਡਰੱਗ ਰਕਮ ਸਮੇਤ ਐਕਟਿਵਾ ਸਕੂਟਰ ਬ੍ਰਾਮਦ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਡਾ. ਅੰਕੁਰ ਗੁਪਤਾ, ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਇੰਸਪੈਕਟਰ ਸੁਖਦੇਵ ਸਿੰਘ ਇੰਚਾਰਜ ਸਪੈਸ਼ਲ ਸਟਾਫ ਜਲੰਧਰ ਦਿਹਾਤੀ ਸਮੇਤ ਪੁਲਿਸ ਪਾਰਟੀ ਪੁਲ ਨਹਿਰ ਜਲੰਧਰ ਰੋਡ ਨਜਦੀਕ ਕਮਲ ਹਸਪਤਾਲ ਨਕੋਦਰ ਮੌਜੂਦ ਸੀ ਕਿ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਸੰਦੀਪ ਕੁਮਾਰ ਉਰਫ ਸੋਨੂੰ ਪੁੱਤਰ ਲੇਖ ਰਾਜ ਵਾਸੀ ਮੁਹੱਲਾ ਗੁਰੂ ਤੇਗ ਬਹਾਦਰ ਨਗਰ ਨਕੋਦਰ ਅਤੇ ਗੁਰਦਿਆਲ ਸਿੰਘ ਉਰਫ ਬੱਗਾ ਪੁੱਤਰ ਕਰਨੈਲ ਸਿੰਘ ਵਾਸੀ ਇੰਦਰਾ ਕਲੋਨੀ ਨਕੋਦਰ ਨਸ਼ੀਲੇ ਪਦਾਰਥ ਵੇਚਣ ਦਾ ਧੰਦਾ ਕਰਦੇ ਹਨ। ਜਿਹਨ ਪਾਸ ਐਕਟਿਵਾ ਨੰਬਰ PB-08-CZ-7874 ਰੰਗ ਕਾਲਾ ਹੈ। ਜੋ ਇਸ ਐਕਟਿਵਾ ਸਕੂਟਰ ਪਰ ਸਵਾਰ ਹੋ ਕੇ ਪਿੰਡ ਮਾਲੜੀ ਨੂੰ ਚਰਸ ਦੀ ਖੇਪ ਲੈ ਕੇ ਵੇਚਣ ਜਾ ਰਹੇ ਹਨ।ਜੇਕਰ ਇਹਨਾਂ ਨੂੰ ਮਾਲੜੀ ਗੇਟ ਪਾਸ ਨਾਕਾਬੰਦੀ ਕੀਤੀ ਜਾਵੇ ਤਾਂ ਚਰਸ ਦੀ ਭਾਰੀ ਖੇਪ ਨਾਲ ਕਾਬੂ ਆ ਸਕਦੇ ਹਨ। ਜਿਸ ਤੇ ਇੰਸਪੈਕਟਰ ਸੁਖਦੇਵ ਸਿੰਘ ਇੰਚਾਰਜ ਸਪੈਸ਼ਲ ਸਟਾਫ ਜਲੰਧਰ ਦਿਹਾਤੀ ਸਮੇਤ ਪੁਲਿਸ ਪਾਰਟੀ ਨੇ ਨਜਦੀਕ ਮਾਲੜੀ ਗੇਟ ਨਕੋਦਰ ਨਾਕਾਬੰਦੀ ਕੀਤੀ ਜਿਥੇ ਐਕਟਿਵਾ ਨੰਬਰ PB- 08-CZ-7874 ਰੰਗ ਕਾਲਾ ਪਰ ਦੋ 02 ਨੌਜਵਾਨਾ ਜਿਹਨਾਂ ਦਾ ਨਾਮ ਸੰਦੀਪ ਕੁਮਾਰ ਉਰਫ ਸੋਨੂੰ ਪੁੱਤਰ ਲੇਖ ਰਾਜ ਵਾਸੀ ਮੁਹੱਲਾ ਗੁਰੂ ਤੇਗ ਬਹਾਦਰ ਨਗਰ ਨਕੋਦਰ ਅਤੇ ਗੁਰਦਿਆਲ ਸਿੰਘ ਉਰਫ ਬੰਗਾ ਪੁੱਤਰ ਕਰਨੈਲ ਸਿੰਘ ਵਾਸੀ ਇੰਦਰਾ ਕਲੋਨੀ ਨਕੋਦਰ ਨੂੰ ਕਾਬੂ ਕਰਕੇ ਉਹਨਾਂ ਪਾਸੋ 05 ਕਿਲੋਗ੍ਰਾਮ ਚਰਸ ਅਤੇ 51 ਹਜਾਰ ਰੁਪਏ ਡਰੱਗ ਰਕਮ ਅਤੇ ਉਕਤ ਐਕਟਿਵਾ मबूटव घूभर रीडी। निम के भुवँरभा रुवत 42 भिडी 18-04-2024 भ/प 20 (C)27(A)-61-85 NDPS ACT ਥਾਣਾ ਸਿਟੀ ਨਕੋਦਰ ਦਰਜ ਰਜਿਸਟਰ ਕੀਤਾ ਹੈ।ਮੁਕੱਦਮਾ ਦੀ ਤਫਤੀਸ਼ ਇੰਸਪੈਕਟਰ ਸੁਖਦੇਵ ਸਿੰਘ ਇੰਚਾਰਜ ਸਪੈਸ਼ਲ ਸਟਾਫ ਜਲੰਧਰ ਦਿਹਾਤੀ ਨੇ ਅਮਲ ਵਿੱਚ ਲਿਆਂਦੀ। ਦੋਰਾਨੇ ਪੁੱਛਗਿੱਛ ਦੋਸ਼ੀਆ ਨੇ ਦੱਸਿਆ ਕਿ ਇਹ ਉਕਤ ਚਰਸ ਮੇਰਠ ਤੋ 02 ਲੱਖ ਰੁਪਏ ਕਿੱਲੋ ਦੇ ਹਿਸਾਬ ਨਾਲ ਲੈ ਕੇ ਆਉਂਦੇ ਹਨ ਅਤੇ ਮਹਿੰਗੇ ਭਾਅ ਤੇ ਵੇਚਦੇ ਸੀ ਅਤੇ ਇਹ ਚਰਸ ਇਹਨਾਂ ਨੇ ਨਕੋਦਰ ਦੇ ਏਰੀਆ ਅਤੇ ਆਸ ਪਾਸ ਦੇ ਏਰੀਆ ਵਿੱਚ ਵੇਚਣੀ ਸੀ। ਜੋ ਆਦਿ ਮੁਜਰਮਾਨ ਹਨ।ਇਹਨਾਂ ਨੂੰ ਪੇਸ਼ ਅਦਾਲਤ ਕਰਕੇ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ।ਰਿਮਾਂਡ ਦੋਰਾਨ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹ ਚਰਸ ਉਕਤ ਦੋਸ਼ੀ ਕਿਥੋਂ ਲੈ ਕੇ ਆਉਂਦੇ ਹਨ ਅਤੇ ਕਿਸ ਕਿਸ ਨੂੰ ਸਪਲਾਈ ਕਰਦੇ ਹਨ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top