ਜਲੰਧਰ- ਪਿਛਲੇ ਦਿਨੀਂ ਸੀਆਰਪੀਐਫ ਦੇ ਗਰੁੱਪ ਸੇਂਟਰ ਜਲੰਧਰ ਐਕਸਮੈਨ ਐਸੋਸੀਏਸ਼ਨ ਪੰਜਾਬ ਦੀ ਮਹੀਨਾਵਾਰ ਮੀਟਿੰਗ ਹੋਈ। ਜਿਸ ਵਿਚ ਦੂਰ ਦੁਰਾਡੇ ਤੋਂ ਸ਼ਹੀਦ ਪਰਿਵਾਰ ਅਤੇ ਐਕਸਮੈਨ ਪਹੁੰਚੇ। ਐਸੋਸੀਏਸ਼ਨ ਦੇ ਪ੍ਰਧਾਨ ਸੁਲਿੰਦਰ ਸਿੰਘ ਕੰਡੀ ਨੇ ਗਰੁੱਪ ਸੇਂਟਰ ਦੇ ਡੀਆਈਜੀ ਸ਼੍ਰੀ ਰਾਕੇਸ਼ ਰਾਓ ਨਾਲ ਮੀਟਿੰਗ ਕਰਕੇ ਐਕਸਮੈਨ ਅਤੇ ਸ਼ਹੀਦ ਪਰਿਵਾਰਾਂ ਦੀਆਂ ਮੁਸਕਲਾਂ ਤੋਂ ਜਾਣੂ ਕਰਵਾਇਆ। ਗਰੁੱਪ ਸੇਂਟਰ ਜਲੰਧਰ ਦੇ ਡੀਆਈਜੀ ਸ਼੍ਰੀ ਰਾਕੇਸ਼ ਰਾਓ ਨੇ ਸ਼ਹੀਦ ਪਰਿਵਾਰਾਂ ਅਤੇ ਐਕਸਮੈਨਾ ਦੀ ਭਲਾਈ ਵਾਸਤੇ ਹੋਰ ਨਵੇਂ ਕੰਮਾਂ ਅਤੇ ਸ਼ਹੀਦ ਪਰਿਵਾਰਾਂ ਦੇ ਮੈਡੀਕਲ ਦੀਆਂ ਨਵੀਆਂ ਆਈਆਂ ਸਹੂਲਤਾਂ ਤੋਂ ਜਾਣੂ ਕਰਵਾਇਆ। ਐਸੋਸੀਏਸ਼ਨ ਦੇ ਪ੍ਰਧਾਨ ਨੇ ਇਹ ਸਾਰੀ ਜਾਣਕਾਰੀ ਆਏ ਹੋਏ ਸਾਰੇ ਐਕਸਮੈਨਾ ਅਤੇ ਸ਼ਹੀਦ ਪਰਿਵਾਰਾਂ ਨਾਲ ਸਾਂਝੀ ਕੀਤੀ। ਨਵੇਂ ਉਪਰਾਲਿਆਂ ਲਈ ਹਰ ਮਹੀਨੇ ਇੱਕ ਸ਼ਹੀਦ ਪਰਿਵਾਰ ਦਾ ਸਨਮਾਨ ਕੀਤਾ ਜਾਵੇਗਾ ਅਤੇ ਉਨ੍ਹਾਂ ਦੀਆਂ ਮੁਸਕਲਾਂ ਦਾ ਵੀ ਹੱਲ ਕੀਤਾ ਜਾਵੇਗਾ।

ਇਸ ਮੀਟਿੰਗ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਸ਼ਹੀਦ ਰਾਕੇਸ਼ ਕੁਮਾਰ ਤਲਵਾੜਾ ਦੀ ਧਰਮ ਪਤਨੀ ਸ੍ਰੀਮਤੀ ਸੀਮਾ ਮਿਹਰਾ ਨੂੰ ਸਟੇਜ ਤੇ ਬੁਲਾ ਕੇ ਉਹਨਾਂ ਦਾ ਬੱਚਿਆਂ ਸਮੇਤ ਸਨਮਾਨ ਕੀਤਾ ਗਿਆ। ਸੀਮਾ ਮਿਹਰਾ ਨੇ ਗਰੁੱਪ ਸੇਂਟਰ ਦੇ ਡੀਆਈਜੀ ਅਤੇ ਐਸੋਸੀਏਸ਼ਨ ਦਾ ਧੰਨਵਾਦ ਕੀਤਾ ਜਿਹਨਾਂ ਨੇ ਉਨ੍ਹਾਂ ਦਾ ਮਾਨ ਵਧਾਇਆ। ਦੂਰ ਦੁਰਾਡੇ ਤੋਂ ਆਏ ਐਕਸਮੈਨਾ ਨੇ ਮੀਟਿੰਗ ਵਿੱਚ ਆਪਣੀਆਂ ਮੁਸ਼ਕਿਲਾਂ ਸਾਂਝੀਆਂ ਕੀਤੀਆਂ। ਕੰਟੀਨ ਵਿੱਚ ਅਧੂਰੇ ਸਮਾਨ ਦੀ ਜਾਣਕਾਰੀ ਵੀ ਸਾਂਝੀ ਕੀਤੀ। ਪ੍ਰਧਾਨ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਤੁਹਾਡੀਆਂ ਮੰਗਾਂ ਡੀਆਈਜੀ ਅਤੇ ਸੀਨੀਅਰ ਅਧਿਕਾਰੀਆਂ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ।

ਇਸ ਮੀਟਿੰਗ ਵਿੱਚ ਸੀਆਰਪੀਐਫ ਐਸੋਸੀਏਸ਼ਨ ਪੰਜਾਬ ਨੇ ਚੰਡੀਗੜ੍ਹ ਅਤੇ ਮੋਹਾਲੀ ਦੇ ਨਵੇਂ ਪ੍ਰਧਾਨ ਦੀ ਚੋਣ ਕੀਤੀ ਗਈ। ਸੀਆਰਪੀਐਫ਼ ਦੇ ਅਸਿਸਟੈਂਟ ਕਮਾਂਡਰ ਕੁਲਵਿੰਦਰ ਸਿੰਘ ਜੋ 5 ਸਿਗਨਲ ਵਿਚੋਂ ਸੇਵਾ ਮੁਕਤ ਹੋਏ ਹਨ। ਉਹਨਾਂ ਨੂੰ ਚੰਡੀਗੜ੍ਹ ਅਤੇ ਮੋਹਾਲੀ ਦੇ ਪ੍ਰਧਾਨ ਵਜੋਂ ਸੇਵਾਵਾਂ ਦਿੱਤੀਆਂ ਗਈਆਂ ਹਨ। ਕੁਲਵਿੰਦਰ ਸਿੰਘ ਨੇ ਐਸੋਸੀਏਸ਼ਨ ਨੂੰ ਭਰੋਸਾ ਦਿੱਤਾ ਕਿ ਮੈਂ ਸ਼ਹੀਦ ਪਰਿਵਾਰਾਂ ਅਤੇ ਐਕਸਮੈਨਾ ਦੀ ਦਿੱਤੀ ਜ਼ਿੰਮੇਵਾਰੀ ਨੂੰ ਵਧੀਆ ਢੰਗ ਨਾਲ ਨਿਭਾਵਾਂਗਾ। ਉਹਨਾਂ ਮੀਟਿੰਗ ਵਿੱਚ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਹੋਟ ਸਪਰਿੰਗ ਦੇ ਸ਼ਹੀਦ ਬਲਜੀਤ ਸਿੰਘ ਦੀ ਵੀ ਚਰਚਾ ਕੀਤੀ। ਐਸੋਸੀਏਸ਼ਨ ਨੂੰ ਭਰੋਸਾ ਹੈ ਕਿ ਕੁਲਵਿੰਦਰ ਸਿੰਘ ਦੀਆਂ ਪਿਛਲੀਆਂ ਸੇਵਾਵਾਂ ਨੂੰ ਦੇਖ ਕੇ ਉਹ ਆਪਣੀ ਜਿੰਮੇਵਾਰੀ ਚੰਗੇ ਤਰੀਕੇ ਨਾਲ ਨਿਭਾਉਣਗੇ। ਡੀਐਸਪੀ ਸੁਰਿੰਦਰ ਸਿੰਘ ਭਟਨੂਰਾ ਨੇ ਵੀ ਆਪਣੇ ਵਚਨ ਸਾਂਝੇ ਕੀਤੇ। ਇਸ ਮੌਕੇ ਤੇ ਸੁੱਚਾ ਸਿੰਘ ਪ੍ਰਧਾਨ ਕਪੂਰਥਲਾ, ਦਰਸ਼ਨ ਸਿੰਘ ਪ੍ਰਧਾਨ ਫਿਰੋਜ਼ਪੁਰ, ਆਤਮਾ ਸਿੰਘ ਪ੍ਰਧਾਨ ਮੋਗਾ, ਕੁਲਦੀਪ ਸਿੰਘ ਪ੍ਰਧਾਨ ਜਲੰਧਰ, ਛਿੰਦਰਪਾਲ ਸਿੰਘ ਵਾਈਸ ਪ੍ਰਧਾਨ ਮੋਗਾ, ਸ਼ਹੀਦ ਕੁਲਵਿੰਦਰ ਸਿੰਘ ਦੇ ਪਿਤਾ, ਐਕਸਮੈਨ ਮੋਹਨ ਸਿੰਘ ਕਾਲਰਾ, ਸ਼ਾਰਦਾ ਰਾਣੀ, ਸੋਨੀਆਂ ਸ਼ਰਮਾ, ਹਰਮੀਤ ਕੌਰ ਅਤੇ ਰਾਜ ਰਾਣੀ ਹਾਜ਼ਰ ਸਨ।

















































