ਜਲੰਧਰ – ਸੀਆਰਪੀਐਫ ਐਕਸਮੈਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਵੱਲੋਂ ਸ਼ਹੀਦ ਪਰਿਵਾਰਾਂ ਲਈ ਇਕ ਜ਼ਰੂਰੀ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਜੋ ਪਰਿਵਾਰ ਹਲੇ ਤੱਕ ਐਸੋਸੀਏਸ਼ਨ ਦੇ ਮੈਂਬਰ ਨਹੀਂ ਬਣੇ ਉਹ ਸਭ ਤੋਂ ਪਹਿਲਾਂ ਆਪਣੀ ਐਸੋਸੀਏਸ਼ਨ ਤੋਂ ਮੈਂਬਰਸ਼ਿਪ ਕਰਵਾ ਲੈਣ। ਪਹਿਲਾਂ ਐਸੋਸੀਏਸ਼ਨ ਸਾਲ ਵਿੱਚ ਦੋ ਵਾਰ ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਕਰਦੀ ਸੀ ਅਤੇ ਪਰਿਵਾਰਾ ਨਾਲ ਤਾਲਮੇਲ ਹੋ ਜਾਂਦਾ ਸੀ। ਪਰ ਹੁਣ ਐਸੋਸੀਏਸ਼ਨ ਵਲੋਂ ਨਵਾਂ ਫੈਸਲਾ ਲਿਆ ਗਿਆ ਕਿ ਹਰ ਮਹੀਨਾਵਾਰ ਮੀਟਿੰਗ ਵਿੱਚ ਇਕ ਸ਼ਹੀਦ ਪਰਿਵਾਰ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਤਰ੍ਹਾਂ ਇਹਨਾਂ ਪਰਿਵਾਰਾਂ ਨਾਲ ਤਾਲਮੇਲ ਹੋਰ ਵਧਾਇਆ ਜਾਵੇਗਾ ਅਤੇ ਉਨ੍ਹਾਂ ਦੀਆਂ ਮੁਸਕਲਾਂ ਦਾ ਧਿਆਨ ਰੱਖਿਆ ਜਾਵੇਗਾ। ਦੋ ਵੀ ਸਾਡਾ ਸੀਆਰਪੀਐਫ ਦਾ ਸ਼ਹੀਦ ਪਰਿਵਾਰ ਇਸ ਖਬਰ ਨੂੰ ਪੜ੍ਹਦਾ ਹੈ ਉਹ ਇਸ ਖਬਰ ਨੂੰ ਸ਼ਹੀਦ ਪਰਿਵਾਰਾਂ ਤਕ ਪਹੁੰਚਣ ਦੀ ਕਿਰਪਾਲਤਾ ਕਰੇ ਤਾਂ ਦੋ ਅਸੀਂ ਸ਼ਹੀਦ ਪਰਿਵਾਰਾਂ ਨਾਲ ਤਾਲਮੇਲ ਬਣਾ ਕੇ ਉਹਨਾਂ ਨੂੰ ਸੁਰੱਖਿਅਤ ਕਰ ਸਕੀਏ। ਐਸੋਸੀਏਸ਼ਨ ਵੱਲੋਂ ਐਕਸਮੈਨ ਵੀਰਾਂ ਨੂੰ ਬੇਨਤੀ ਹੈ ਜਿਸ ਦੇ ਨੇੜੇ ਕੋਈ ਵੀ ਸ਼ਹੀਦ ਪਰਿਵਾਰ ਹੈ ਤਾਂ ਉਸ ਪਰਿਵਾਰ ਦਾ ਧਿਆਨ ਰੱਖਿਆ ਜਾਵੇ। ਜੋ ਐਕਸਮੈਨ ਵੀਰ ਸ਼ਹੀਦ ਪਰਿਵਾਰ ਦੀ ਮੱਦਦ ਲਈ ਆਪਣੀ ਅਹਿਮ ਭੂਮਿਕਾ ਨਿਭਾ ਕੇ ਅੱਗੇ ਆਵੇਗਾ ਉਸ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। ਧੰਨਵਾਦ।

















































