CRPF ਦਾ ਯੋਧਾ ਸ਼ਹੀਦ ਸੁਖਦੇਵ ਸਿੰਘ ਨੇ ਕਿਵੇਂ ਇੱਕਲੇ ਨੇ ਹੀ ਕੀਤਾ ਪਹਾੜੀ ਤੇ ਅੱਤਵਾਦੀਆਂ ਨਾਲ ਮੁਕਾਬਲਾ

ਜਲੰਧਰ (ਸੁਲਿੰਦਰ ਕੰਢੀ) – ਜ਼ਿਲ੍ਹਾ ਅੰਮ੍ਰਿਤਸਰ ਦੇ ਕਸਬਾ ਪੱਟੀ ਦੇ ਨੇੜੇ ਪਿੰਡ ਤੂਤ ਕਲਾ ਦਾ ਯੋਧਾ ਸੁਖਦੇਵ ਸਿੰਘ ਨੇ ਆਪਣੀ ਮੁੱਢਲੀ ਪੜ੍ਹਾਈ ਆਪਣੇ ਪਿੰਡ ਦੇ ਸਕੂਲ ਵਿੱਚ ਪੂਰੀ ਕੀਤੀ। ਪੜ੍ਹਾਈ ਪੂਰੀ ਕਰਨ ਤੋਂ ਬਾਅਦ ਜੁਲਾਈ 1989 ਨੂੰ ਸੀਆਰਪੀਐਫ ਅਟਾਰੀ ਵਿਖੇ ਭਰਤੀ ਹੋ ਗਏ। ਭਰਤੀ ਹੋਣ ਤੋਂ ਬਾਅਦ ਇਹਨਾਂ ਦੀ ਟ੍ਰੇਨਿੰਗ ਪੰਜੌਰ ਗਰੁੱਪ ਸੈਂਟਰ ਵਿੱਚ ਸ਼ੁਰੂ ਹੋਈ। ਸੁਖਦੇਵ ਸਿੰਘ ਰੱਸਾ ਚੜਨ ਤੇ ਕੰਧਾਂ ਟੱਪਣ ਦਾ ਬਹੁਤ ਸ਼ੌਕੀਨ ਸੀ। ਸੁਖਦੇਵ ਸਿੰਘ ਹਮੇਸ਼ਾ ਆਪਣੀ ਪਰੇਡ ਵਿੱਚ ਚੰਗੇ ਨੰਬਰ ਹਾਸਿਲ ਕਰਦਾ ਸੀ। ਇੱਕ ਦਿਨ ਕਮਾਂਡਰ ਨੇ ਖੁਸ਼ ਹੋ ਕੇ ਇਹਨਾਂ ਨੂੰ ਅਵਾਰਡ ਵੀ ਦਿੱਤਾ। ਸੁਖਦੇਵ ਸਿੰਘ ਟ੍ਰੇਨਿੰਗ ਪੂਰੀ ਕਰਨ ਤੋਂ ਬਾਅਦ ਜੰਗਲ ਕੈਂਪ ਤੇ ਚਲੇ ਗਏ। ਜੰਗਲ ਕੈਂਪ ਵਿੱਚ ਸੁਖਦੇਵ ਸਿੰਘ ਨੂੰ ਅਫਸਰਾਂ ਨੇ ਵੱਖੋ ਵੱਖਰੇ ਟਾਸਕ ਦੇ ਦਿੱਤੇ। ਜੰਗਲਾਂ ਦੇ ਵਿੱਚ ਘੁੰਮਣਾ ਕੁੱਦਣਾ ਸੁਖਦੇਵ ਸਿੰਘ ਦਾ ਸ਼ੌਂਕ ਬਣ ਗਿਆ ਸੀ। ਅਫਸਰ ਇਹਨਾਂ ਦੇ ਕੰਮਾਂ ਤੋਂ ਬਹੁਤ ਖੁਸ਼ ਸਨ।

ਜੰਗਲ ਕੈਂਪ ਪੂਰਾ ਹੋਣ ਤੇ ਸੁਖਦੇਵ ਸਿੰਘ 104 ਕੋਬਰਾ ਆਰ ਏ ਐਫ ਵਿੱਚ ਚਲੇ ਗਏ। 104 ਕੋਬਰਾ ਆਰ ਏ ਐਫ ਵਿੱਚ ਵੀ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ। ਬਾਅਦ ਵਿੱਚ ਸੁਖਦੇਵ ਸਿੰਘ ਆਪਣੇ ਬੱਚਿਆਂ ਤੇ ਪਤਨੀ ਨੂੰ ਵੀ ਟਾਟਾ ਨਗਰ ਲੈ ਆਏ। ਚਾਰ ਸਾਲ ਰਹਿਣ ਤੋਂ ਬਾਅਦ ਇਹਨਾਂ ਦੀ ਪਤਨੀ ਬਲਵਿੰਦਰ ਕੌਰ ਆਪਣੇ ਬੱਚਿਆਂ ਦੇ ਨਾਲ ਪਿੰਡ ਵਾਪਸ ਆ ਗਏ ਅਤੇ ਸੁਖਦੇਵ ਸਿੰਘ ਦੀ ਪੋਸਟਿੰਗ ਸ੍ਰੀਨਗਰ ਹੋ ਗਈ। ਸ੍ਰੀਨਗਰ ਵਿੱਚ ਵੀ ਸੁਖਦੇਵ ਸਿੰਘ ਨੇ ਆਪਣੀ ਡਿਊਟੀ ਬਹੁਤ ਵਧੀਆ ਨਿਭਾਈ। ਸ੍ਰੀਨਗਰ ਤੋਂ ਬਾਅਦ ਇਹਨਾਂ ਦੀ ਪੋਸਟਿੰਗ 209 ਕੋਬਰਾ ਝਾਰਖੰਡ ਵਿਖੇ ਹੋ ਗਈ। ਇਹਨਾਂ ਦੀ ਬਟਾਲੀਅਨ ਹੈਡ ਕੁਆਟਰ ਰਾਂਚੀ ਸੀ ਅਤੇ ਸੁਖਦੇਵ ਸਿੰਘ ਦੀ ਕੰਪਨੀ ਚਾਏ ਭਾਸ਼ਾ (ਰਾਂਚੀ) ਵਿੱਚ ਡਿਊਟੀ ਕਰ ਰਹੀ ਸੀ। ਸੁਖਦੇਵ ਸਿੰਘ ਦੀ ਕੰਪਨੀ ਹਰ ਰੋਜ਼ ਜੰਗਲ ਵਿੱਚ ਸਰਚ ਕਰਦੀ ਅਤੇ ਦੋ-ਦੋ ਚਾਰ-ਚਾਰ ਦਿਨ ਜੰਗਲਾਂ ਵਿੱਚ ਹੀ ਬਤਾਉਦੀ।

ਤਕਰੀਬਨ ਦੋ ਤਿੰਨ ਦਿਨਾਂ ਬਾਅਦ ਸੁਖਦੇਵ ਸਿੰਘ ਆਪਣੇ ਘਰੇ ਵੀ ਗੱਲ ਕਰਦੇ ਸਨ। ਆਖਰੀ ਵਾਰ 19 ਦਸੰਬਰ ਨੂੰ ਆਪਣੇ ਘਰ ਫੋਨ ਤੇ ਗੱਲ ਕੀਤੀ ਅਤੇ ਦੱਸਿਆ ਕਿ ਅਸੀਂ ਜੰਗਲ ਦੇ ਸਰਚ ਆਪਰੇਸ਼ਨ ਤੇ ਜਾ ਰਹੇ ਹਾਂ ਅਤੇ ਵਾਪਸ ਆਉਣ ਤੇ ਛੁੱਟੀ ਲੈ ਕੇ ਮੈਂ ਘਰ ਆਵਾਂਗਾ। ਉਹਨਾਂ ਦੀ ਪਤਨੀ ਬਲਵਿੰਦਰ ਕੌਰ ਰੁਟੀਨ ਵਿੱਚ ਆਪਣੇ ਬੱਚਿਆਂ ਦੀ ਪੜ੍ਹਾਈ ਪਿੰਡ ਵਿੱਚ ਹੀ ਕਰਵਾ ਰਹੀ ਸੀ। ਉਧਰ ਸੁਖਦੇਵ ਸਿੰਘ ਦੀ ਕੰਪਨੀ ਜੰਗਲ ਵਿੱਚ ਸਰਚ ਆਪਰੇਸ਼ਨ ਬੜੀ ਦਲੇਰੀ ਨਾਲ ਕਰ ਰਹੀ ਸੀ। ਹਰ ਰੋਜ਼ ਕਿਤੇ ਨਾ ਕਿਤੇ ਅੱਤਵਾਦੀਆਂ ਨਾਲ ਮੁੱਠਭੇੜ ਵੀ ਹੁੰਦੀ ਸੀ। ਇਕ ਦਿਨ ਸੁਖਦੇਵ ਸਿੰਘ ਦੀ ਕੰਪਨੀ ਜੰਗਲ ਵਿੱਚ ਪਹਾੜੀ ਦੀ ਟਿੱਕਰੀ ਤੇ ਚੜੀ ਹੋਈ ਸੀ ਤਾਂ ਅਚਾਨਕ ਦੋ ਤਿੰਨ ਹਜ਼ਾਰ ਦੇ ਕਰੀਬ ਨਸਲਵਾਦੀਆਂ ਨੇ ਸੁਖਦੇਵ ਸਿੰਘ ਦੀ ਕੰਪਨੀ ਨੂੰ ਘੇਰਾ ਪਾ ਲਿਆ ਅਤੇ ਸ਼ਾਮ ਦੇ ਟਾਈਮ ਫਾਇਰ ਸ਼ੁਰੂ ਹੋ ਗਏ। ਲਗਾਤਾਰ ਦੋਵਾਂ ਪਾਸੇ ਤੋਂ ਫਾਇਰ ਚੱਲ ਰਹੇ ਸੀ ਅਤੇ ਬਰਸਾਤ ਵੀ ਹੋ ਰਹੀ ਸੀ। ਰਾਤ ਦੇ ਕਰੀਬ 12 ਵਜੇ ਦਾ ਟਾਈਮ ਹੋ ਚੁੱਕਾ ਸੀ ਸੀ ਆਰ ਪੀ ਐਫ ਦੇ ਯੋਧੇ ਬੜੀ ਦਲੇਰੀ ਨਾਲ ਨਸਲਵਾਦੀਆਂ ਨੂੰ ਮੂੰਹ ਤੋੜਵਾਂ ਜਵਾਬ ਦੇ ਰਹੇ ਸਨ। ਨਸਲਵਾਦੀ ਵੀ ਆਪਣੀ ਟੀਮ ਨਾਲ ਅੱਗੇ ਵੱਧ ਰਹੇ ਸਨ ਅਤੇ ਬਹੁਤ ਸਾਰੇ ਨਸਲਵਾਦੀ ਮਰ ਵੀ ਚੁੱਕੇ ਸਨ।

ਜੰਗਲਾਂ ਦੀ ਜਿਆਦਾ ਜਾਣਕਾਰੀ ਨਾ ਰੱਖਦੇ ਹੋਣ ਕਾਰਨ ਕੰਪਨੀ ਦੇ ਕੁਝ ਜਵਾਨ ਰਸਤਾ ਭਟਕ ਗਏ ਅਤੇ ਕੁਝ ਜਵਾਨਾਂ ਨੇ ਜੰਗ ਜਾਰੀ ਰੱਖੀ, ਜਿਨਾਂ ਵਿੱਚੋਂ ਸੁਖਦੇਵ ਸਿੰਘ ਵੀ ਇੱਕ ਸੀ। 12 ਵਜੇ ਤੋਂ ਲੈ ਕੇ ਸਵੇਰ ਦੇ ਚੜਾਅ ਤੱਕ ਸੁਖਦੇਵ ਸਿੰਘ ਨੇ ਇਕੱਲੇ ਹੀ ਨਸਲਵਾਦੀਆਂ ਨੂੰ ਪਹਾੜੀ ਦੇ ਉੱਪਰ ਨਹੀਂ ਚੜ੍ਹਨ ਦਿੱਤਾ। ਦਿਨ ਦੇ ਚੜਾਵ ਹੋਣ ਤੇ ਸੀ ਆਰ ਪੀ ਐਫ ਦੀਆਂ ਹੋਰ ਕੰਪਨੀਆਂ ਵੀ ਪਿੱਛੇ ਪਹੁੰਚ ਗਈਆਂ। ਸੁਖਦੇਵ ਸਿੰਘ ਨੇ ਆਪਣੀ ਬਟਾਲੀਅਨ ਦੇ ਹੈਡ ਕੁਆਰਟਰ ਨੂੰ ਸਾਰੀ ਜਾਣਕਾਰੀ ਦੇ ਦਿੱਤੀ ਸੀ। ਆਰ ਏ ਐਫ ਦੇ ਜਵਾਨਾਂ ਨੇ ਨਸਲੀਆ ਨੂੰ ਖਦੇੜ ਦਿੱਤਾ ਅਤੇ ਕੁਝ ਨੂੰ ਮਾਰ ਮੁਕਾਇਆ।

ਉਧਰ ਪਹਾੜੀ ਉੱਤੇ ਸੁਖਦੇਵ ਸਿੰਘ ਇਕੱਲਾ ਹੀ ਨਸਲਵਾਦੀਆਂ ਨੂੰ ਮੂੰਹ ਤੋੜਵਾਂ ਜਵਾਬ ਦੇ ਰਿਹਾ ਸੀ ਅਤੇ ਭਾਰਤ ਮਾਂ ਜਿੰਦਾਬਾਦ…ਸੀ ਆਰ ਪੀ ਐਫ ਜਿੰਦਾਬਾਦ….ਦੇ ਨਾਅਰੇ ਵੀ ਲਗਾ ਰਿਹਾ ਸੀ  ਇੱਕ ਨਸਲਵਾਦੀਆਂ ਦੇ ਗਰੁੱਪ ਨੇ ਸੁਖਦੇਵ ਸਿੰਘ ਨੂੰ ਪਹਾੜੀ ਤੇ ਘੇਰ ਲਿਆ। ਪਰ ਸੁਖਦੇਵ ਸਿੰਘ ਨੇ ਹੌਂਸਲੇ ਨਾਲ ਉਹਨਾਂ ਤੇ ਫਿਰ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਅਤੇ ਨਸਲਵਾਦੀਆਂ ਦੇ ਛੱਕੇ ਛੁਡਵਾ ਦਿੱਤੇ। ਪਰ ਨਸਲਵਾਦੀਆਂ ਦੇ ਇੱਕ ਬਰਾਸਟ ਨੇ ਸੁਖਦੇਵ ਸਿੰਘ ਨੂੰ ਢੇਰੀ ਕਰ ਦਿੱਤਾ। ਸੁਖਦੇਵ ਸਿੰਘ ਨੇ ਧਰਤੀ ਤੇ ਡਿਗਿਆ ਹੋਣ ਕਰਕੇ ਵੀ ਮੁਕਾਬਲਾ ਜਾਰੀ ਰੱਖਿਆ।

ਨਸਲਵਾਦੀਆਂ ਦੀ ਗਿਣਤੀ ਜਿਆਦਾ ਹੋਣ ਕਰਕੇ ਸੁਖਦੇਵ ਸਿੰਘ ਦੇ ਬਹੁਤ ਸਾਰੀਆਂ ਗੋਲੀਆਂ ਲੱਗੀਆਂ ਅਤੇ ਸੁਖਦੇਵ ਸਿੰਘ 22 ਦਸੰਬਰ 2011 ਨੂੰ ਸਵੇਰੇ ਸ਼ਹੀਦੀ ਪਾ ਗਏ। ਪਿੱਛੇ ਤੋਂ ਆਈ ਹੋਰ ਫੋਰਸ ਨੇ ਸਾਰੇ ਨਸਲਵਾਦੀਆਂ ਨੂੰ ਘੇਰ ਲਿਆ ਅਤੇ ਕੁਝ ਨੂੰ ਮਾਰ ਦਿੱਤਾ। ਸ਼ਹੀਦ ਸੁਖਦੇਵ ਸਿੰਘ ਦੀ ਮ੍ਰਿਤਕ ਦੇਹ ਨੂੰ  ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਸਾਰੇ ਅਫਸਰ ਵੀ ਉਥੇ ਪਹੁੰਚ ਗਏ।

ਸਵੇਰੇ 7 ਵਜੇ ਦੇ ਕਰੀਬ ਸ਼ਹੀਦ ਸੁਖਦੇਵ ਸਿੰਘ ਦੇ ਘਰ ਫੋਨ ਕੀਤਾ ਅਤੇ ਉਹਨਾਂ ਨੂੰ ਸ਼ਹੀਦੀ ਦੀ ਮੰਦਭਾਗੀ ਖਬਰ ਦਿੱਤੀ।  ਇਸ ਖਬਰ ਨਾਲ ਘਰ ਵਿੱਚ ਮਾਤਮ ਛਾ ਗਿਆ ਅਤੇ ਚੀਕ ਚਿਹਾੜਾ ਪੈ ਗਿਆ। ਸ਼ਹੀਦ ਸੁਖਦੇਵ ਸਿੰਘ ਦੀ ਪਤਨੀ ਬਲਵਿੰਦਰ ਕੌਰ ਆਪਣੇ ਹੋਸ਼ ਖੋ ਬੈਠੀ। ਪਰਿਵਾਰ ਨੇ ਬਲਵਿੰਦਰ ਕੋਰ ਅਤੇ ਬੱਚਿਆਂ ਨੂੰ ਸੰਭਾਲਿਆ। ਬਲਵਿੰਦਰ ਕੌਰ ਬੱਚਿਆਂ ਨੂੰ ਆਪਣੀ ਗਲਵੱਕੜੀ ਵਿੱਚ ਲੈ ਕੇ ਰੋ ਰਹੀ ਸੀ। ਚੌਥੇ ਦਿਨ ਸ਼ਹੀਦ ਸੁਖਦੇਵ ਸਿੰਘ ਦੀ ਮ੍ਰਿਤਕ ਦੇਹ ਉਹਨਾਂ ਦੇ ਪਿੰਡ ਤੂਤ ਕਲਾਂ ਵਿਖੇ ਪਹੁੰਚ ਗਈ। ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਸੀ ਅਤੇ ਨਾਲ ਹੀ ਸੀ ਆਰ ਪੀਲਐਫ ਦੇ ਅਫਸਰ ਵੀ ਪਹੁੰਚ ਗਏ। ਪਿੰਡ ਦੇ ਭਾਈਚਾਰੇ ਅਤੇ ਸੀ ਆਰ ਪੀ ਐਫ ਦੇ ਜਵਾਨਾਂ ਨੇ ਸ਼ਹੀਦ ਸੁਖਦੇਵ ਸਿੰਘ ਅਮਰ ਰਹੇ ਦੇ ਨਾਅਰੇ ਵੀ ਲਗਾਏ।

ਸਾਰੇ ਪਿੰਡ ਦਾ ਇਕੱਠ ਅਤੇ ਸੀ ਆਰ ਪੀ ਐਫ ਦੇ ਜਵਾਨ ਸ਼ਹੀਦ ਸੁਖਦੇਵ ਸਿੰਘ ਨੂੰ ਸ਼ਮਸ਼ਾਨ ਘਾਟ ਲੈ ਆਏ, ਜਿੱਥੇ ਸੀ ਆਰ ਪੀ ਐਫ ਦੀ ਪਰੰਪਰਾ ਅਨੁਸਾਰ ਫਾਇਰ ਕਰਕੇ ਸ਼ਹੀਦ ਸੁਖਦੇਵ ਸਿੰਘ ਨੂੰ ਸਲਾਮੀ ਭੇਟ ਕੀਤੀ ਅਤੇ ਉਹਨਾਂ ਦੇ ਪਿਤਾ ਨੇ ਉਹਨਾਂ ਨੂੰ ਅਗਨੀ ਭੇਟ ਕਰ ਦਿੱਤਾ। ਸੀ ਆਰ ਪੀ ਐਫ ਦੇ ਉੱਚ ਅਧਿਕਾਰੀਆਂ ਸ਼ਹੀਦ ਸੁਖਦੇਵ ਸਿੰਘ ਦੀ ਪਤਨੀ ਬਲਵਿੰਦਰ ਕੌਰ ਨੂੰ ਮਿਲੇ ਅਤੇ ਉਹਨਾਂ ਨੂੰ ਭਰੋਸਾ ਦਿੱਤਾ ਕਿ ਸੀ ਆਰ ਪੀ ਐਫ ਹਮੇਸ਼ਾ ਤੁਹਾਡੇ ਨਾਲ ਹੈ। ਤੁਹਾਡੇ ਬੱਚਿਆਂ ਅਤੇ ਤੁਹਾਡਾ ਧਿਆਨ ਰੱਖਣਾ ਸਾਡਾ ਫਰਜ ਹੈ। ਸ਼ਹੀਦ ਸੁਖਦੇਵ ਸਿੰਘ ਦੇ ਬੇਟੇ ਨੂੰ ਸਰਕਾਰੀ ਨੌਕਰੀ ਦਿੱਤੀ ਗਈ। ਸ਼ਹੀਦ ਸੁਖਦੇਵ ਸਿੰਘ ਦੀ ਪਤਨੀ ਬਲਵਿੰਦਰ ਕੌਰ ਨੇ 2014 ਵਿੱਚ ਸੀ ਆਰ ਪੀ ਐਫ ਐਸੋਸੀਏਸ਼ਨ ਜੁਆਇਨ ਕੀਤੀ ਅਤੇ ਆਪਣੀ ਸਾਰੀ ਗੱਲਬਾਤ ਦੱਸੀ। ਐਸ਼ੋਸ਼ੀਏਸ਼ਨ ਸ਼ਹੀਦਾਂ ਦਾ ਸਤਿਕਾਰ ਕਰਦੀ ਹੈ ਅਤੇ ਸਾਲ ਵਿੱਚ ਦੋ ਵਾਰ ਸ਼ਹੀਦਾਂ ਨੂੰ ਸਨਮਾਨਿਤ ਵੀ ਕਰਦੀ ਹੈ। ਜੈ ਹਿੰਦ।

Leave a Comment

Your email address will not be published. Required fields are marked *

Scroll to Top