ਯਾਤਰੀ ਨੇ ਚਲਦੀ ਟਰੇਨ ਤੋ ਟੀ. ਟੀ. ਈ . ਨੂੰ ਧੱਕਾ ਮਾਰ ਕੇ ਬਾਹਰ ਸੁੱਟਿਆ, ਮੌਕੇ ਤੇ ਹੋਈ ਮੌਤ

ਨੈਸ਼ਨਲ ਡੈਸਕ- ਕੇਰਲ ਦੇ ਤ੍ਰਿਸ਼ੂਰ ਜ਼ਿਲ੍ਹੇ ‘ਚ ਬਿਨਾ ਟਿਕਟ ਦੇ ਸਫ਼ਰ ਕਰ ਰਹੇ ਇਕ ਯਾਤਰੀ ਨੇ ਟੀ.ਟੀ.ਈ. ਵੱਲੋਂ ਟਿਕਟ ਨਾ ਹੋਣ ‘ਤੇ ਇਤਰਾਜ਼ ਜਤਾਏ ਜਾਣ ਤੋਂ ਬਾਅਦ ਉਸ ਨੂੰ ਚੱਲਦੀ ਟਰੇਨ ‘ਚੋਂ ਧੱਕਾ ਦੇ ਕੇ ਬਾਹਰ ਸੁੱਟ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ।

ਪੁਲਸ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਇਹ ਘਟਨਾ ਮੰਗਲਵਾਰ ਸ਼ਾਮ ਸਮੇਂ ਤ੍ਰਿਸ਼ੂਰ ਮੈਡੀਕਲ ਕਾਲਜ, ਵੇਲੱਪਾਇਆ ਇਲਾਕੇ ‘ਚ ਹੋਈ। ਪੁਲਸ ਅਧਿਕਾਰੀਆਂ ਨੇ ਦੱਸਿਆ ਹੈ , ਕਿ ਜਦੋਂ ਟੀ.ਟੀ.ਈ. ਨੇ ਉਸ ਯਾਤਰੀ ਕੋਲੋਂ ਟਿਕਟ ਮੰਗੀ ਤਾਂ ਉਸ ਨੇ ਟੀ.ਟੀ.ਈ. ਨੂੰ ਧੱਕਾ ਦੇ ਦਿੱਤਾ, ਜਿਸ ਕਾਰਨ ਉਹ ਚੱਲਦੀ ਟਰੇਨ ‘ਚੋਂ ਹੇਠਾਂ ਡਿੱਗ ਗਿਆ। ਇਹ ਟਰੇਨ ਇਰਨਾਕੁਲਮ ਤੋਂ ਪਟਨਾ ਜਾ ਰਹੀ ਸੀ।

ਪੁਲਸ ਨੇ ਮਾਮਲੇ ਦੀ ਜਾਣਕਾਰੀ ਮਿਲਦਿਆਂ ਹੀ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ। ਉਹ ਇਕ ਪ੍ਰਵਾਸੀ ਮਜ਼ਦੂਰ ਹੈ। ਪੁਲਸ ਅਧਿਕਾਰੀਆਂ ਨੇ ਕਿਹਾ ਕਿ ਧੱਕਾ ਮਾਰ ਕੇ ਸੁੱਟਿਆ ਗਿਆ ਟੀ.ਟੀ.ਈ. ਦੂਜੇ ਪਾਸਿਓਂ ਆ ਰਹੀ ਟਰੇਨ ਦੇ ਹੇਠਾਂ ਆ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ ਹੈ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

Leave a Comment

Your email address will not be published. Required fields are marked *

Scroll to Top