ਭੂਤ ਪ੍ਰੇਤ ਕੱਢਣ ਦੇ ਨਾਂ ਤੇ, ਡੇਰੇ ਦੇ ਬਾਬੇ ਨੇ ਬੱਚੇ ਨੂੰ ਬੇਰਹਿਮੀ ਨਾਲ ਕੁੱਟਿਆ

ਕਪੂਰਥਲਾ:- ਜੱਗੂ ਸ਼ਾਹ ਡੇਰਾ ਦੇ ਰਹਿਣ ਵਾਲੇ ਬੱਚੇ ਨੂੰ ਡੇਰੇ ਦੇ ਬਾਬੇ ਨੇ ਬੁਰੀ ਤਰ੍ਹਾਂ ਜ਼ਖ਼ਮੀ ਹਾਲਤ ਵਿੱਚ ਕਰ ਦਿੱਤਾ। ਬੱਚੇ ਦੇ ਪਿਤਾ ਦਲੀਪ ਕੁਮਾਰ ਨੇ ਦੱਸਿਆ ਹੈ ਕਿ ਉਸਦਾ ਪੁੱਤਰ ਰੱਜਤ ਕੁਮਾਰ ਵਾਸੀ ਜੱਗੂ ਸ਼ਾਹ ਡੇਰਾ,ਜੋ ਕਿ ਦਿਮਾਗੀ ਤੌਰ ਤੇ ਪ੍ਰੇਸ਼ਾਨ ਹੈ।ਉਸਦੀ ਮਾਤਾ ਤਲਵੰਡੀ ਮਹਿਮਾ ਵਿੱਚ ਲੈ ਗਈ ਸੀ।ਉਥੋਂ ਦੇ ਬਾਬੇ ਨੇ ਕਿਹਾ ਹੈ ਕਿ ਇਸਦੇ ਅੰਦਰ ਭੂਤਾਂ ਦਾ ਵਾਸ ਹੈ। ਉਸਨੇ ਡੰਡਾਂ ਲੈ ਕੇ ਉਸਦੀ ਬੇਰਹਿਮੀ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਉਸਨੂੰ ਕੁੱਟ-ਕੁੱਟ ਕੇ ਬੇਹੋਸ਼ ਕਰ ਦਿੱਤਾ। ਉਸਦੀ ਮਾਤਾ ਨੇ ਕਪੂਰਥਲਾ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਡਾ: ਸੰਦੀਪ ਸਿੰਘ ਥਿੰਦ ਵਲੋਂ ਉਸਦਾ ਇਲਾਜ ਜਾਰੀ ਹੈ ਐਮ. ਐਲ .ਆਰ . ਕੱਟਕੇ ਥਾਣੇ ਵਿਚ ਭੇਜ ਦਿੱਤੀ ਗਈ ਹੈ

Leave a Comment

Your email address will not be published. Required fields are marked *

Scroll to Top