ਬਾਹਰੀ ਜਿੱਤੇ ਲੋਕ ਸਭਾ ਮੈਂਬਰਾਂ ਨੇ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਵਿੱਚ 100ਕਰੋੜ ਦਾ ਡਾਕਾ

ਜਲੰਧਰ – ਸ੍ਰੀ ਅਨੰਦਪੁਰ ਲੋਕ ਸਭਾ ਵਿੱਚ ਚਾਰ ਜ਼ਿਲ੍ਹੇ ਪੈਂਦੇ ਹਨ 1. ਗੜਸ਼ੰਕਰ, ਹੁਸ਼ਿਆਰਪੁਰ ਜ਼ਿਲ੍ਹੇ ਦਾ ਹਿੱਸਾ ਹੈ, 2. ਜਿਲਾ ਸ਼ਹੀਦ ਭਗਤ ਸਿੰਘ ਨਗਰ, 3. ਜਿਲਾ ਰੂਪਨਗਰ ਅਤੇ 4. ਜਿਲਾ ਮੋਹਾਲੀ। ਇਹਨਾਂ ਚਾਰਾਂ ਜਿਲਿਆਂ ਵਿੱਚ ਇੱਕ ਵੀ ਮੈਡੀਕਲ ਕਾਲਜ ਨਹੀਂ, ਇਹਨਾਂ ਚਾਰਾਂ ਜਿਲ੍ਹਿਆਂ ਵਿੱਚ ਇੱਕ ਵੀ ਕੇਂਦਰ ਸਰਕਾਰ ਦਾ ਪ੍ਰੋਜੈਕਟ ਨਹੀਂ, ਇਹਨਾਂ ਚਾਰਾਂ ਜਿਲਿਆਂ ਵਿੱਚ ਇੱਕ ਵੀ ਕੰਢੀ ਤੇ ਢਾਹੇ ਦੇ ਖੇਤਰ ਨੂੰ ਸਿੰਜਣ ਵਾਲੀਆਂ ਨਹਿਰਾਂ ਜਾਂ ਨਹਿਰਾਂ ਦੇ ਸੂਏ ਕੱਸੀਆਂ ਨਹੀਂ, ਇਹਨਾਂ ਚਾਰਾਂ ਜਿਲਿਆਂ ਵਿੱਚ ਦਲਿਤ ਗੁਰੂ ਮਹਾਂਪੁਰਸ਼ਾਂ ਦੇ ਨਾਮ ਤੇ ਸਥਾਨਾਂ ਤੇ ਇੱਕ ਵੀ ਸਰਕਾਰੀ ਤੌਰ ਤੇ ਬਣਾਈ ਗਈ ਯਾਦਗਾਰ ਨਹੀਂ। ਇੱਥੋਂ ਤੱਕ ਕਿ ਦਸ਼ਮੇਸ਼ ਪਿਤਾ ਦੇ ਘਰ ਸ਼੍ਰੀ ਅਨੰਦਪੁਰ ਸਾਹਿਬ ਨੂੰ ਜਾਂਦੀ ਸੜਕ ਬੰਗਾ ਗੜਸ਼ੰਕਰ ਝੱਜ ਚੌਂਕ ਅਨੰਦਪੁਰ ਸਾਹਿਬ ਅਤੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਘਰ ਸ਼੍ਰੀ ਖੁਰਾਲਗੜ੍ਹ ਸਾਹਿਬ ਨੂੰ ਜਾਂਦੀ ਸੜਕ ਬੰਗਾ ਗੜਸ਼ੰਕਰ ਖੁਰਾਲਗੜ ਸਾਹਿਬ ਨਾ ਚੌੜੀ ਹੈ ਨਾ ਚਾਰ ਮਾਰਗੀ। ਇੱਥੋਂ ਤੱਕ ਕਿ ਬੇਗਮਪੁਰਾ ਮਿਨਾਰ ਵੀ ਪਿਛਲੇ 10 ਸਾਲਾਂ ਤੋਂ ਪੂਰਾ ਨਹੀਂ ਹੋਇਆ। ਇਸ ਦਾ ਕਾਰਨ ਹੈ 100ਕਰੋੜ ਦਾ ਡਾਕਾ। ਆਓ ਸਮਝੀਏ 100 ਕਰੋੜ ਦਾ ਡਾਕਾ ਕੀ ਹੈ?

2009 ਵਿੱਚ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹੋਂਦ ਵਿੱਚ ਆਈ, ਉਸ ਸਮੇਂ ਕਾਂਗਰਸ ਵੱਲੋਂ ਲੁਧਿਆਣਾ ਤੋਂ ਆਏ ਬਾਹਰੀ ਉਮੀਦਵਾਰ ਸ਼੍ਰੀ ਰਵਨੀਤ ਬਿੱਟੂ ਜੀ ਸੰਸਦ ਮੈਂਬਰ ਚੁਣੇ ਗਏ। ਪੰਜ ਸਾਲਾਂ ਵਿੱਚ ਲੋਕ ਸਭਾ ਦੇ ਵਿਕਾਸ ਲਈ ਆਇਆ 25ਕਰੋੜ ਦਾ ਸਲਾਨਾ ਫੰਡ ਲੁਧਿਆਣੇ ਸ਼ਹਿਰ ਤੇ ਖਰਚਿਆ ਗਿਆ ਅਤੇ ਲੋਕ ਸਭਾ ਸ਼੍ਰੀ ਅਨੰਦਪੁਰ ਸਾਹਿਬ ਵਿਕਾਸ ਤੋਂ ਵਾਂਝੀ ਰਹਿ ਗਈ।

2014 ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗਠਬੰਧਨ ਨੇ ਪਟਿਆਲੇ ਤੋਂ ਲਿਆਂਦੇ ਸ਼੍ਰੀ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਜਿਤਾਇਆ। ਪੰਜਾਂ ਸਾਲਾਂ ਦੇ 25ਕਰੋੜ ਦਾ ਵਿਕਾਸ ਫੰਡ ਪਟਿਆਲੇ ਦੇ ਸਨੌਰ ਤੇ ਘਨੌਰ ਖਰਚਿਆ ਗਿਆ। ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਦਾ ਖੇਤਰ ਵਿਕਾਸ ਤੋਂ ਵਾਂਝਾ ਰਹਿ ਗਿਆ।

2019 ਵਿੱਚ ਕਾਂਗਰਸ ਦੇ ਲੁਧਿਆਣੇ ਤੋਂ ਆਏ ਮਨੀਸ਼ ਤਿਵਾੜੀ ਜੀ ਜਿੱਤੇ। 25ਕਰੋੜ ਦਾ ਵਿਕਾਸ ਫੰਡ ਲੁਧਿਆਣਾ ਤੇ ਚੰਡੀਗੜ੍ਹ ਵਰਗੇ ਸ਼ਹਿਰਾਂ ਚ ਖਰਚਿਆ ਗਿਆ। ਇਕ ਵਾਰ ਫਿਰ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਫਿਰ ਵਿਕਾਸ ਤੋਂ ਵਾਂਝੀ ਰਹਿ ਗਈ।

ਅੱਜ 2024 ਦੀਆਂ ਚੋਣਾਂ ਵਿੱਚ ਕਾਂਗਰਸ ਨੇ ਸੰਗਰੂਰ ਤੋਂ ਲਿਆਕੇ ਸ੍ਰੀ ਵਿਜੇਇੰਦਰ ਸਿੰਗਲਾ ਉਮੀਦਵਾਰ ਦਿੱਤਾ। ਆਮ ਆਦਮੀ ਪਾਰਟੀ ਨੇ ਮੱਧਪ੍ਰਦੇਸ਼ ਤੋਂ ਲਿਆਕੇ ਸ਼੍ਰੀ ਮਾਲਵਿੰਦਰ ਸਿੰਘ ਕੰਗ ਨੂੰ ਉਮੀਦਵਾਰ ਦਿੱਤਾ। ਸ਼੍ਰੋਮਣੀ ਅਕਾਲੀ ਦਲ ਨੇ ਪਟਿਆਲੇ ਦੇ ਸਨੌਰ ਘਨੌਰ ਤੋਂ ਲਿਆਕੇ ਫਿਰ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਦਿੱਤਾ। ਅਗਲੇ ਪੰਜਾਂ ਸਾਲਾਂ ਵਿੱਚ ਫਿਰ 25ਕਰੋੜ ਦਾ ਵਿਕਾਸ ਫੰਡ ਖਤਰੇ ਵਿੱਚ ਹੈ ਅਤੇ ਲੋਕ ਸਭਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਬਾਹਰ ਖਰਚਿਆ ਜਾ ਸਕਦਾ ਹੈ।
ਇਹ ਪਿਛਲੇ 20 ਸਾਲਾਂ ਵਿੱਚ  100ਕਰੋੜ ਦਾ ਡਾਕਾ ਲੋਕ ਸਭਾ ਅਨੰਦਪੁਰ ਸਾਹਿਬ ਦੇ ਡਿਵੈਲਪਮੈਂਟ ਤੇ ਪਿਆ। ਕਿਉਂਕਿ ਪਿਛਲੇ 20 ਸਾਲਾਂ ਵਿੱਚ ਲੋਕ ਸਭਾ ਸ਼੍ਰੀ ਅਨੰਦਪੁਰ ਸਾਹਿਬ ਨੂੰ ਮਿਲੇ ਉਮੀਦਵਾਰ ਬਾਹਰੀ ਸਨ, ਇਹਨਾਂ ਬਾਹਰੀ ਆਏ ਉਮੀਦਵਾਰਾਂ ਨੇ ਲੋਕ ਸਭਾ ਦੇ ਵਿਕਾਸ ਲਈ ਕੋਈ ਵੀ ਪ੍ਰੋਜੈਕਟ ਕੇਂਦਰ ਤੋਂ ਨਹੀਂ ਲਿਆਂਦਾ। ਇੱਥੋਂ ਤੱਕ ਕਿ ਮੋਹਾਲੀ ਦਾ ਏਅਰਪੋਰਟ ਵੀ ਵੱਡੀਆਂ ਇੰਟਰਨੈਸ਼ਨਲ ਉਡਾਣਾ ਤੋਂ ਵਾਂਝਾ ਹੈ ਅਤੇ ਪੰਜਾਬੀ ਦਿੱਲੀ ਦੇ ਇੰਦਰਾ ਗਾਂਧੀ ਏਅਰਪੋਰਟ ਦੇ ਟਰਮੀਨਲ 3 ਤੱਕ ਪੁੱਜਣ ਲਈ ਪੰਜਾਬ ਦਾ ਕੀਮਤੀ ਧਨ ਟੋਲ ਟੈਕਸਾਂ, ਪਾਰਕਿੰਗ ਟੈਕਸਾਂ, ਢਾਬਿਆਂ ਤੇ ਖਰਚੇ, ਗੱਡੀਆਂ  ਦੇ ਕਿਰਾਏ ਅਤੇ ਡੀਜਲਾਂ ਪੈਟਰੋਲ ਤੇ ਅਜਾਈ ਵਿਅਰਥ ਜਾ ਰਿਹਾ ਹੈ।
ਅਜਿਹੇ ਹਾਲਾਤ ਵਿੱਚ ਸਾਡੀ ਜਿੰਮੇਵਾਰੀ ਬਣ ਜਾਂਦੀ ਹੈ ਕਿ ਕਿ 2024 ਵਿੱਚ ਆਪਾਂ ਆਪਣੇ ਹਲਕੇ ਦੇ ਖੜੇ ਉਮੀਦਵਾਰ ਗੁਰਸਿੱਖ, ਦਲਿਤ, ਗਰੀਬ ਸਿੱਖਨ ਸ. ਜਸਵੀਰ ਸਿੰਘ ਗੜੀ ਦੇ ਚੋਣ ਨਿਸ਼ਾਨ ਹਾਥੀ ਨੂੰ ਵੋਟ ਪਾਈਏ ਜਿਨਾਂ ਦੀ ਪਾਰਟੀ  ਨੂੰ ਪਿਛਲੀਆਂ ਚੋਣਾਂ ਵਿੱਚ 1ਲੱਖ46ਹਜ਼ਾਰ ਦੀ ਵੋਟ ਪ੍ਰਾਪਤ ਕੀਤੀ ਸੀ। ਜੇਕਰ ਅਸੀਂ ਬਾਹਰੀ ਆਏ ਉਮੀਦਵਾਰਾਂ ਨੂੰ ਹਰਾ ਕੇ ਆਪਣੇ ਇਲਾਕੇ ਦਾ ਉਮੀਦਵਾਰ ਜਿਤਾ ਲੈਂਦੇ ਹਾਂ ਤਾਂ ਜਰੂਰ ਆਉਣ ਵਾਲੇ ਸਮੇਂ ਵਿੱਚ ਜਦੋਂ ਕਿ ਨਵੇਂ ਤੌਰ ਦੇ ਉੱਤੇ ਲੋਕ ਸਭਾ ਖੇਤਰਾਂ ਦੀ ਵੰਡ ਹੋਣੀ ਹੈ ਡੀਲਿਮਟੇਸ਼ਨ ਦੇ ਮਾਧਿਅਮ ਤੋਂ, ਹਰ ਪਾਰਟੀ ਦੇ ਸਥਾਨਕ ਉਮੀਦਵਾਰਾਂ ਨੂੰ ਮੌਕਾ ਮਿਲ ਸਕਦਾ। ਜੇਕਰ ਅਸੀਂ ਇਹ ਮੌਕਾ ਗਵਾ ਲਿਆ ਤਾਂ ਸਥਾਨਕ ਆਉਣ ਵਾਲੇ ਚੋਣਾਂ ਵਿੱਚ ਸਥਾਨਕ ਉਮੀਦਵਾਰਾਂ ਦਾ ਭਵਿੱਖ ਖਤਰੇ ਵਿੱਚ ਹੀ ਰਹੇਗਾ। ਸਾਰੀਆਂ ਪਾਰਟੀਆਂ ਦੇ ਸਾਰੇ ਲੀਡਰ ਆਪਣੇ ਰਾਜਨੀਤਿਕ ਭਵਿੱਖ ਨੂੰ ਬਚਾਉਣ ਲਈ ਇਸ ਵਾਰ ਸਰਦਾਰ ਜਸਵੀਰ ਸਿੰਘ ਗੜੀ ਨੂੰ ਵੋਟ ਪਾਉਣ ਦੀ ਅਪੀਲ ਕਰਨ ਅਤੇ ਆਪਣੇ ਹਲਕੇ ਦੀ ਉਮੀਦਵਾਰ ਨੂੰ ਜਿਤਾਉਣ ਲਈ ਚੋਣ ਮੁਹਿੰਮ ਕਰਨ।
ਵਲੋਂ – ਦਸ਼ਮੇਸ਼ ਪਿਤਾ ਪੰਥਕ ਸੋਸਾਇਟੀ, ਸ਼੍ਰੀ ਆਨੰਦਪੁਰ ਸਾਹਿਬ।

Leave a Comment

Your email address will not be published. Required fields are marked *

Scroll to Top