ਜਲੰਧਰ- ਸੀਆਰਪੀਐਫ ਦਾ ਜਵਾਨ ਸ਼ਹੀਦ ਹਰਦੀਪ ਸਿੰਘ ਨੇ ਪ੍ਰਾਇਮਰੀ ਸਕੂਲ ਦੀ ਪੜਾਈ ਆਪਣੇ ਪਿੰਡ ਛੋਰੀਆ ਬਾਗੜ ਜਿਲੵਾ ਗੁਰਦਾਸਪੁਰ ਡਾਕਖਾਨਾ ਕੋਟਲੀ ਸੈਣੀਆਂ ਵਿੱਚ ਹੀ ਕੀਤੀ। ਹਰਦੀਪ ਸਿੰਘ ਸ਼ੁਰੂ ਤੋਂ ਹੀ ਚੁਸਤ ਅਤੇ ਫੁਰਤੀਲੇ ਜਵਾਨ ਸੀ। ਗਾਉਣ, ਵਜਾਉਣ ਅਤੇ ਸਕੂਲਾਂ ਦੇ ਮੁਕਾਬਲਿਆਂ ਵਿੱਚ ਹਿੱਸਾ ਲੈਣਾ ਹਰਦੀਪ ਸਿੰਘ ਦੇ ਸੌਕ ਸੀ। ਹਰਦੀਪ ਸਿੰਘ ਹਮੇਸ਼ਾ ਫੋਰਸ ਵਿੱਚ ਭਰਤੀ ਹੋਣ ਸੰਬੰਧੀ ਚਰਚਾ ਕਰਦਾ ਸੀ। ਆਪਣੀ ਪੜਾਈ ਪੂਰੀ ਕਰਨ ਤੋਂ ਬਾਅਦ ਹਰਦੀਪ ਸਿੰਘ 1999 ਵਿੱਚ ਭਰਤੀ ਹੋ ਗਿਆ। ਭਰਤੀ ਹੋਣ ਤੋਂ ਬਾਅਦ ਟਰੇਨਿੰਗ ਕਰਨ ਦੀ ਮੌਕਾ ਵੀ ਗਰੁੱਪ ਸੈਟਰ ਜਲੰਧਰ ਵਿੱਚ ਮਿਲ ਗਿਆ। ਹਰਦੀਪ ਸਿੰਘ ਦੌੜਨ, ਕੁੱਦਣ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਰਹਿੰਦਾ ਸੀ। ਟਰੇਨਿੰਗ ਪੂਰੀ ਹੋਣ ਤੇ ਘਰ ਵਾਲੇ ਹਰਦੀਪ ਸਿੰਘ ਨਾਲ ਵਿਆਹ ਦੀ ਚਰਚਾ ਕਰਦੇ। ਪਰ ਹਰਦੀਪ ਸਿੰਘ ਟਾਲ ਮਟੋਲ ਕਰ ਦਿੰਦਾ। ਦੂਸਰੀ ਛੁੱਟੀ ਆਉਣ ਤੇ ਇਸ ਦਾ ਵਿਆਹ ਗੁਰਮੀਤ ਕੋਰ ਨਾਲ ਤੈਅ ਕਰ ਦਿੱਤਾ। ਹਰਦੀਪ ਸਿੰਘ ਨੇ 2001 ਵਿੱਚ ਆਪਣਾ ਵਿਆਹ ਧੂਮ ਧੜਾਕੇ ਨਾਲ ਕਰ ਦਿੱਤਾ। ਹਰਦੀਪ ਸਿੰਘ ਦੇ ਘਰਦਿਆਂ ਅਤੇ ਰਿਸ਼ਤੇਦਾਰਾਂ ਨੇ ਵਿਆਹ ਵਿੱਚ ਪੂਰਾ ਆਨੰਦ ਮਾਣਿਆ। ਹਰਦੀਪ ਸਿੰਘ ਆਪਣੀ ਛੁੱਟੀ ਕੱਟ ਕੇ ਵਾਪਸ ਆਪਣੀ ਯੂਨਿਟ ਵਿੱਚ ਚਲਾ ਗਿਆ। ਗੁਰਮੀਤ ਕੋਰ ਘਰ ਦੇ ਰੁਟੀਨ ਵਿੱਚੋਂ ਉਸ ਨੂੰ ਚਿੱਠੀ ਪੱਤਰ ਅਤੇ ਫੋਨਾਂ ਰਾਹੀਂ ਗੱਲਬਾਤ ਕਰਦੀ ਸੀ। ਵਿਆਹ ਤੋਂ ਬਾਅਦ ਜਲਦੀ ਹੀ ਘਰ ਵਿੱਚ ਛੋਟੇ ਛੋਟੇ ਕਲੇਸ਼ ਹੋਣੇ ਸ਼ੁਰੂ ਗਏ। ਪਰ ਹਰਦੀਪ ਸਿੰਘ ਘਰ ਆਉਂਦਾ ਤੇ ਆਪਣੀ ਛੁੱਟੀ ਕੱਟ ਕੇ ਚਲਾ ਜਾਂਦਾ। ਹਰਦੀਪ ਸਿੰਘ ਦਾ ਇਕ ਭਰਾ ਜੋ ਕਿ ਬੀਐਸਐਫ ਵਿੱਚ ਨੌਕਰੀ ਕਰਦਾ ਸੀ।ਉਸਦਾ ਹਮੇਸ਼ਾ ਹੀ ਹਰਦੀਪ ਸਿੰਘ ਨਾਲ ਘਰੇਲੂ ਝਗੜਿਆਂ ਕਰਕੇ ਕਲੇਸ਼ ਰਹਿੰਦਾ ਸੀ ਪਰ ਹਰਦੀਪ ਸਿੰਘ ਹਮੇਸ਼ਾ ਕਲੇਸ਼ ਤੋਂ ਬਚਾਓ ਕਰ ਲੈਂਦਾ ਸੀ। ਪਰ ਇਹਨਾਂ ਦਾ ਭਰਾ ਤੇ ਪਰਿਵਾਰ ਵੀ ਚਾਹੁੰਦਾ ਸੀ ਕਿ ਕਲੇਸ਼ ਨਾ ਹੋਵੇ। ਪਰ ਔਰਤਾਂ ਦੇ ਛੋਟੇ ਛੋਟੇ ਝਗੜਿਆਂ ਕਰਕੇ ਕਲੇਸ ਆਪਣਾ ਰੰਗ ਫੜਦਾ ਗਿਆ। ਹਰਦੀਪ ਸਿੰਘ ਦੇ ਛੋਟੇ ਛੋਟੇ ਤਿੰਨ ਬੱਚੇ ਵੀ ਸਨ, ਜਿਹਨਾਂ ਵਿੱਚੋਂ ਇੱਕ ਬੇਟੀ ਤੇ ਦੋ ਬੇਟੇ ਸਨ। ਬੱਚੇ ਵੀ ਪਰਿਵਾਰ ਵਿੱਚ ਮਿਲ ਜੁਲ ਕੇ ਰਹਿੰਦੇ ਸੀ। ਇੱਕ ਦਿਨ ਅਚਾਨਕ ਦਰਾਣੀ ਜੇਠਾਣੀ ਦਾ ਝਗੜਾ ਹੋ ਗਿਆ। ਦਰਾਣੀ ਜੇਠਾਣੀ ਦਾ ਝਗੜਾ ਬੰਦਿਆਂ ਦੀ ਲੜਾਈ ਦਾ ਕਾਰਨ ਬਣ ਗਿਆ। ਹਰਦੀਪ ਸਿੰਘ ਦੇ ਭਰਾ ਨੇ ਕੁਝ ਆਪਣੇ ਨਾਲ ਦੇ 7-8 ਬੰਦੇ ਸੱਦ ਲਏ ਅਤੇ ਆਪਣੇ ਭਰਾ ਦਾ ਕਤਲ ਕਰ ਦਿੱਤਾ। ਘਰ ਵਿੱਚ ਚੀਕ ਚਿਹਾੜਾ ਮਚ ਗਿਆ। ਗੁਰਮੀਤ ਕੌਰ ਆਪਣੇ ਪਿੰਡ ਦੇ ਭਾਈਚਾਰੇ ਨੂੰ ਨਾਲ ਲੈ ਕੇ ਹਸਪਤਾਲ ਚਲੀ ਗਈ। ਹਸਪਤਾਲ ਪਹੁੰਚਣ ਤੇ ਹਰਦੀਪ ਸਿੰਘ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਗੁਰਮੀਤ ਕੌਰ ਨੇ ਗਰੁੱਪ ਸੈਂਟਰ ਜਲੰਧਰ ਨੂੰ ਜਾਣਕਾਰੀ ਦਿੱਤੀ ਤੇ ਸੀਨੀਅਰ ਅਫ਼ਸਰ ਪਹੁੰਚਣ ਤੇ ਕਾਗਜੀ ਕਾਰਵਾਈ ਕੀਤੀ ਗਈ। ਸੀਨੀਅਰ ਅਫਸਰਾਂ ਨੇ ਭਰੋਸਾ ਦਿੱਤਾ ਕਿ ਤੁਹਾਡੀ ਹਰ ਤਰਾਂ ਦੀ ਸਹਾਇਤਾ ਕੀਤੀ ਜਾਵੇਗੀ। ਹਰਦੀਪ ਸਿੰਘ ਦੇ ਕਤਲ ਤੋਂ ਬਾਅਦ ਉਹਨਾਂ ਦੀ ਧਰਮ ਪਤਨੀ ਬੀਬੀ ਗੁਰਮੀਤ ਕੌਰ ਬਹੁਤ ਹੀ ਘਬਰਾ ਗਏ ਸਨ। ਉਨ੍ਹਾਂ ਐਸੋਸੀਏਸ਼ਨ ਦੇ ਅਹੁਦੇਦਾਰਾਂ ਨਾਲ ਗੱਲ ਕੀਤੀ ਕਿ ਕਤਲ ਤੋਂ ਬਾਅਦ ਇਥੇ ਡਰ ਲੱਗਦਾ ਹੈ। ਫਿਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਭਰੋਸਾ ਦਿੱਤਾ ਕਿ ਤੁਸੀਂ ਆਪਣੇ ਬੱਚਿਆਂ ਸਮੇਤ ਗਰੁੱਪ ਸੈਟਰ ਜਲੰਧਰ ਵਿੱਚ ਰਹਿ ਸਕਦੇ ਹੋ। ਗੁਰਮੀਤ ਕੌਰ ਨੇ ਇੱਕ ਅਰਜੀ ਪੱਤਰ ਰਾਹੀਂ ਮੌਕੇ ਦੇ ਡੀਆਈਜੀ ਹਰਜਿੰਦਰ ਸਿੰਘ ਨਾਲ ਗੱਲ ਕੀਤੀ। ਡੀਆਈਜੀ ਹਰਜਿੰਦਰ ਸਿੰਘ ਨੇ ਗੁਰਮੀਤ ਕੌਰ ਨੂੰ ਪੂਰਨ ਭਰੋਸਾ ਦਿੱਤਾ ਕਿ ਤੁਸੀਂ ਗਰੁੱਪ ਸੈਂਟਰ ਜਲੰਧਰ ਵਿੱਚ ਰਹਿ ਕੇ ਆਪਣੇ ਬੱਚਿਆਂ ਦੀ ਪੜਾਈ ਕਰਵਾ ਸਕਦੇ ਹੋ। ਗੁਰਮੀਤ ਕੋਰ ਨੇ ਡੀਆਈਜੀ ਸਰ ਅਤੇ ਐਸੋਸੀਏਸ਼ਨ ਦੇ ਪ੍ਰਧਾਨ ਸੁਲਿੰਦਰ ਸਿੰਘ ਕੰਡੀ ਦਾ ਧੰਨਵਾਦ ਕੀਤਾ। ਹੁਣ ਗੁਰਮੀਤ ਕੌਰ ਆਪਣੇ ਬੱਚਿਆਂ ਨਾਲ ਗਰੁੱਪ ਸੈਂਟਰ ਜਲੰਧਰ ਰਹਿ ਰਹੀ ਹੈ। ਪਿਛਲੇ ਦਿਨੀ ਐਸੋਸੀਏਸ਼ਨ ਨੇ ਪੰਜਾਬ ਕੇਸਰੀ ਦੇ ਸਹਿਯੋਗ ਨਾਲ ਇਹਨਾਂ ਨੂੰ ਚੈੱਕ ਭੇਟ ਕਰਕੇ ਇਹਨਾਂ ਦੀ ਸਹਾਇਤਾ ਵੀ ਕੀਤੀ ਇਸ ਤਰਾਂ ਦੇ 20-25 ਪਰਿਵਾਰ ਹੋਰ ਵੀ ਗਰੁੱਪ ਸੈਂਟਰ ਵਿੱਚ ਰਹਿ ਰਹੇ ਹਨ।

















































