ਜਲੰਧਰ (ਬਿਊਰੋ ਰਿਪੋਰਟ) – ਪਿਛਲੇ ਦਿਨ ਕੁਝ ਸਾਡੇ ਦੋਸਤ ਹਿਮਾਚਲ ਦਾ ਟੂਰ ਪਲੈਨ ਕਰਕੇ ਜਲੰਧਰ ਪਹੁੰਚੇ। ਉਹਨਾਂ ਨੇ ਹਿਮਾਚਲ ਵਿੱਚ ਬਿਤਾਏ ਸਮੇਂ ਦੌਰਾਨ ਲੋਕਾਂ ਦਾ ਵਿਹਾਰ ਸਾਂਝਾ ਕੀਤਾ। ਉਥੋਂ ਦੀ ਟਰਾਂਸਪੋਰਟ ਲਾਈਨ ਅਤੇ ਟਿਊਰਿਸਟ ਨਾਲ ਸੰਬੰਧਿਤ ਲੋਕਾਂ ਦੇ ਵਿਵਹਾਰ ਨੇ ਟਿਊਰਿਸਟ ਨੂੰ ਝੰਝੋੜ ਕੇ ਰੱਖ ਦਿੱਤਾ। ਹਿਮਾਚਲ ਇੱਕ ਬਹੁਤ ਹੀ ਖੂਬਸੂਰਤ ਸਟੇਟ ਹੈ। ਪੰਜਾਬ ਅਤੇ ਹੋਰ ਸਟੇਟਾਂ ਦੇ ਲੋਕ ਹਿਮਾਚਲ ਆਪਣੇ ਛੁੱਟੀਆਂ ਦੇ ਦਿਨ ਬਿਤਾਉਣ ਲਈ ਜਾਂਦੇ ਹਨ। ਪਰ ਬਹੁਤ ਸਾਰੇ ਲੋਕ ਹਿਮਾਚਲ ਦੀ ਇਸ ਸੋਹਣੀ ਸਟੇਟ ਵਿੱਚੋਂ ਨਿਰਾਸ਼ਾ ਲੈ ਕੇ ਹੀ ਪਰਤੇ ਅਤੇ ਦੂਜੀ ਵਾਰੀ ਉਹਨਾਂ ਨੇ ਇਹੀ ਟੂਰ ਜੰਮੂ ਅਤੇ ਕਸ਼ਮੀਰ ਨੂੰ ਸ਼ੁਰੂ ਕੀਤਾ। ਜੰਮੂ ਅਤੇ ਕਸ਼ਮੀਰ ਸਾਰੀ ਹਿੰਦੁਸਤਾਨ ਦੀ ਇੱਕ ਪਰੀ ਸਟੇਟ ਨਾਲ ਵੀ ਜਾਣਿਆ ਜਾਂਦਾ ਹੈ। ਜੰਮੂ ਕਸ਼ਮੀਰ ਸ੍ਰੀਨਗਰ ਦੀ ਸੁੰਦਰਤਾ ਤੇ ਲੋਕ ਕਾਇਲ ਹੋ ਜਾਂਦੇ ਹਨ।

ਪਿਛਲੇ ਦਿਨਾਂ ਤੋਂ ਜੰਮੂ ਅਤੇ ਕਸ਼ਮੀਰ ਵਿੱਚ ਕੁਝ ਗੜਬੜ ਵੀ ਚੱਲ ਰਹੀ ਹੈ ਪਰ ਫਿਰ ਵੀ ਉਥੋਂ ਦੇ ਲੋਕ ਟੂਰਿਸਟ ਨੂੰ ਪੂਰਾ ਪ੍ਰਮੋਟ ਕਰਦੇ ਹਨ। ਜੰਮੂ ਅਤੇ ਕਸ਼ਮੀਰ ਦੀ ਸਫਾਈ, ਫੁੱਲਬਾੜੀਆਂ ਅਤੇ ਝਰਨੇ ਦੇਖ ਕੇ ਟਿਊਰਿਸਟ ਲੋਕਾਂ ਨੇ ਪੂਰਾ ਆਨੰਦ ਮਾਣਿਆ। ਉਥੋਂ ਦੇ ਲੋਕ ਟਿਊਰਿਸਟ ਨੂੰ ਪੂਰਾ ਕੋਪਰੇਟ ਕਰਦੇ ਹਨ। ਉਥੋਂ ਦੇ ਲੋਕਾਂ ਨੇ ਸਾਡੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਕੀਤਾ ਜਿਵੇਂ ਅਸੀਂ ਉਹਨਾਂ ਦੇ ਫੈਮਲੀ ਮੈਂਬਰ ਵਾਂਗ ਹੋਈਏ। ਹਰ ਦੁਕਾਨਦਾਰ ਭਾਈਜਾਨ ਕਹਿ ਕੇ ਪੁਕਾਰਦਾ ਅਤੇ ਟੂਰਿਸਟ ਲੋਕਾਂ ਨੂੰ ਇਹ ਬਹੁਤ ਹੀ ਚੰਗਾ ਲੱਗਦਾ। ਜੰਮੂ ਅਤੇ ਕਸ਼ਮੀਰ ਦੇ ਲੋਕ ਮਹਿਮਾਨ ਨਿਵਾਜੀ ਵਿੱਚ ਕੋਈ ਵੀ ਕਸਰ ਬਾਕੀ ਨਾ ਛੱਡਦੇ। ਟੂਰਿਸਟ ਗਰੁੱਪ ਨੂੰ ਜਦੋਂ ਉਹਨਾਂ ਨੇ ਇੱਕ ਗਾਈਡ ਦਿੱਤਾ ਤਾਂ ਉਸ ਗਾਈਡ ਨੇ ਸਾਨੂੰ ਕਾਫੀ ਚੰਗੀਆਂ-ਚੰਗੀਆਂ ਜਗ੍ਹਾ ਦੀ ਜਾਣਕਾਰੀ ਦਿੱਤੀ। ਝਰਨੇ ਤੇ ਪਾਰਕਾਂ ਦਾ ਆਮ ਹੀ ਆਨੰਦ ਲਿਆ।

ਸਾਨੂੰ ਕੁਝ ਸਮਾਂ ਇੱਕ ਝੀਲ ਤੇ ਜਾਣ ਦਾ ਮੌਕਾ ਮਿਲਿਆ ਜਿੱਥੇ ਬੱਚਿਆਂ ਲਈ ਖੇਲਣ ਕੁੱਦਣ ਲਈ ਕਾਫੀ ਸੁੰਦਰਤਾ ਅਤੇ ਵੱਖ ਵੱਖ ਝੀਲ ਦੇ ਨਜ਼ਾਰੇ ਦੇਖਣ ਨੂੰ ਮਿਲੇ। ਬੱਚਿਆਂ ਨੇ ਝੀਲ ਵਿੱਚ ਕਿਸ਼ਤੀ ਦੇ ਵਿੱਚ ਕਾਫੀ ਆਨੰਦ ਮਾਣਿਆ। ਕੁਝ ਹੋਰ ਖਿਡੋਣਿਆ ਰਾਹੀਂ ਵੀ ਵਾਟਰ ਪਾਰਕ ਵਿੱਚ ਨਵੀਆਂ ਚੀਜ਼ਾਂ ਦੀ ਜਾਣਕਾਰੀ ਮਿਲੀ। ਬੱਚਿਆਂ ਨੇ ਉਸ ਵੇਲੇ ਬਹੁਤ ਆਨੰਦ ਮਾਣਿਆ ਜਦੋਂ ਉਹਨਾਂ ਨੂੰ ਘੋੜ ਸਵਾਰੀ ਕਰਨ ਦਾ ਮੌਕਾ ਮਿਲਿਆ। ਬੱਚਿਆਂ ਤੇ ਨੌਜਵਾਨਾਂ ਨੇ ਪਹਾੜਾਂ ਉੱਤੇ ਟਰੈਕਿੰਗ ਵੀ ਕੀਤੀ ਅਤੇ ਟੂਰਿਸਟ ਗਰੁੱਪ ਨੇ ਗਲਾਈਡਰ ਦਾ ਆਨੰਦ ਲੈਂਦਿਆਂ ਟੂਰਿਸਟ ਵਿਭਾਗ ਦਾ ਧੰਨਵਾਦ ਕੀਤਾ।

















































