ਜਲੰਧਰ (ਬਿਊਰੋ ਰਿਪੋਰਟ) :- ਜਿਸ ਦਿਨ ਤੋਂ ਗਰੁੱਪ ਸੈਂਟਰ ਦੇ ਡੀਆਈਜੀ ਰਕੇਸ਼ ਰਾਓ ਨੇ ਜਲੰਧਰ ਗਰੁੱਪ ਸੈਂਟਰ ਦਾ ਚਾਰਜ ਲਿਆ ਹੈ, ਉਸ ਦਿਨ ਤੋਂ ਜਲੰਧਰ ਗਰੁੱਪ ਸੈਂਟਰ ਵਿੱਚ ਸ਼ਹੀਦ ਪਰਿਵਾਰਾਂ ਅਤੇ ਐਕਸਮਸ ਦੇ ਮਸਲੇ ਹੱਲ ਹੋ ਰਹੇ ਹਨ। ਉਹਨਾਂ ਦੇ ਆਉਣ ਨਾਲ ਸਭ ਤੋਂ ਪਹਿਲਾਂ ਸਾਧਾਰਨ ਮੌਤ ਨਾਲ ਮਰੇ ਜਵਾਨਾਂ ਦੇ ਪਰਿਵਾਰਾਂ ਨੂੰ 11 ਹਜਾਰ ਦੇ ਚੈੱਕ ਭੇਟ ਕੀਤੇ ਗਏ ਅਤੇ ਲੀਕਰ ਦਾ ਕੰਮ ਵੀ ਡੀ ਆਈ ਜੀ ਸਰ ਦੇ ਆਉਣ ਤੇ ਸ਼ੁਰੂ ਹੋਇਆ। ਐਸੋਸੀਏਸ਼ਨ ਦੇ ਉਪਰਾਲੇ ਅਤੇ ਡੀਆਈਜੀ ਦੇ ਸਹਿਯੋਗ ਨਾਲ ਜੀਐਸਟੀ ਮਾਫ ਹੋਈ। ਉਹਨਾਂ ਦੇ ਆਉਣ ਨਾਲ ਸ਼ਹੀਦ ਪਰਿਵਾਰਾਂ ਦੇ ਸੀ ਜੀ ਐਚ ਐਸ ਦੇ ਕਾਰਡ ਦੀ ਫੀਸ ਵੀ ਮਾਫ ਹੋਈ। ਵਿਧਵਾਵਾਂ ਦੀਆਂ ਬੇਟੀਆਂ ਦੇ ਵਿਆਹ ਤੇ ਸ਼ਗਨ ਰਾਸ਼ੀ ਇਕ ਲੱਖ ਤੋਂ ਡੇਢ ਲੱਖ ਕਰ ਦਿੱਤੀ ਗਈ। ਇਹ ਸੁਵਿਧਾ ਵੀ ਡੀਆਈਜੀ ਸਰ ਦੇ ਆਉਣ ਤੇ ਦਿੱਲੀ ਹੈਡ ਆਫਿਸ ਵੱਲੋਂ ਕਰਵਾਈ ਗਈ।

ਗਰੁੱਪ ਸੈਂਟਰ ਦੇ ਅੰਦਰ ਰਹਿ ਰਹੀਆਂ ਵਿਧਵਾਵਾਂ ਦੇ ਕੰਮ ਪਹਿਲ ਦੇ ਆਧਾਰ ਤੇ ਕਰਨਾ ਡੀਆਈਜੀ ਸਰ ਦਾ ਪਹਿਲਾ ਉਦੇਸ਼ ਹੈ।ਡੀਆਈਜੀ ਰਕੇਸ਼ ਰਾਓ ਜੀ ਦਾ ਗਰੁੱਪ ਸੈਂਟਰ ਜਲੰਧਰ ਵਿੱਚ ਆਉਣ ਨਾਲ ਐਕਸਮੈਨਸ ਅਤੇ ਸ਼ਹੀਦ ਪਰਿਵਾਰਾਂ ਦੇ ਕੰਮ ਨੂੰ ਬਹੁਤ ਹੀ ਧਿਆਨ ਨਾਲ ਕੀਤਾ ਜਾਂਦਾ ਹੈ। ਇਸ ਗਰੁੱਪ ਸੈਂਟਰ ਵਿੱਚ ਜਿੰਨੇ ਵੀ ਡੀਆਈਜੀ ਆਏ ਉਹਨਾਂ ਸਾਰਿਆਂ ਨੇ ਸ਼ਹੀਦ ਪਰਿਵਾਰਾਂ ਅਤੇ ਐਕਸਮੈਨਸ ਨੂੰ ਪਹਿਲ ਦੇ ਆਧਾਰ ਤੇ ਕੰਮ ਕੀਤੇ ਹਨ। ਗਰੁੱਪ ਸੈਂਟਰ ਜਲੰਧਰ ਨੂੰ ਅਵਾਰਡ ਵੀ ਦਿੱਤਾ ਗਿਆ ਹੈ ਕਿ ਇਸ ਗਰੁੱਪ ਸੈਂਟਰ ਦੇ ਐਕਸਮੈਨ ਅਤੇ ਸ਼ਹੀਦ ਪਰਿਵਾਰਾਂ ਲਈ ਸਭ ਤੋਂ ਵੱਧ ਕੰਮ ਕੀਤੇ ਗਏ ਹਨ। ਇਹਨਾਂ ਕੰਮਾਂ ਦੇ ਨਾਲ ਨਾਲ ਸੋਸ਼ਲ ਕੰਮ ਵੀ ਕੀਤੇ ਜਾਂਦੇ ਹਨ ਜਿਵੇਂ ਕਿ ਜਲੰਧਰ ਦੇ ਚੰਗੇ ਹਸਪਤਾਲਾਂ ਵਿੱਚੋਂ ਡਾਕਟਰ ਸ਼ਹੀਦ ਪਰਿਵਾਰਾਂ ਅਤੇ ਐਕਸਮੈਨਸ ਨੂੰ ਆਪਣੀ ਸਿਹਤ ਸਬੰਧੀ ਵੀ ਸੁਝਾਅ ਦੇ ਕੇ ਜਾਂਦੇ ਹਨ ਤਾਂ ਜੋ ਉਹ ਆਪਣੇ ਸਰੀਰ ਦਾ ਧਿਆਨ ਰੱਖ ਸਕਣ।

13 ਜੂਨ ਨੂੰ ਡੀਆਈਜੀ ਸਰ ਤੇ ਹੁਕਮਾਂ ਅਨੁਸਾਰ ਚੰਡੀਗੜ੍ਹ ਦੇ ਮਸ਼ਹੂਰ ਡਾਕਟਰ ਸੁਭਾਸ਼ ਗੋਇਲ ਜੀ ਨੇ ਐਕਸਮੈਨਸ ਅਤੇ ਸ਼ਹੀਦ ਪਰਿਵਾਰਾਂ ਦੇ ਸਰੀਰ ਦੀ ਜਾਂਚ ਕੀਤੀ। ਡਾਕਟਰ ਸੁਭਾਸ਼ ਗੋਇਲ ਨੇ ਡੀਆਈਜੀ ਜਲੰਧਰ ਦਾ ਧੰਨਵਾਦ ਵੀ ਕੀਤਾ। ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਸੁਲਿੰਦਰ ਸਿੰਘ ਕੰਡੀ ਅਤੇ ਹੋਰ ਅਹੁਦੇਦਾਰਾਂ ਨੇ ਬੇਨਤੀ ਕਰਕੇ ਡਾ. ਸੁਭਾਸ਼ ਗੋਇਲ ਨੂੰ ਇਸ ਗਰੁੱਪ ਸੈਂਟਰ ਵਿੱਚ ਲਿਆਉਂਦਾ। ਡਾਕਟਰ ਗੋਇਲ ਨੇ 12 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਗਰੁੱਪ ਸੈਂਟਰ ਦੇ ਮਰੀਜ਼ਾਂ ਨੂੰ ਚੈੱਕਅਪ ਕੀਤਾ। ਐਸੋਸੀਏਸ਼ਨ ਦੀ ਟੀਮ ਨੇ ਇਹ ਉਪਰਾਲਾ ਕਰਕੇ ਇੱਕ ਬਹੁਤ ਹੀ ਨੇਕ ਕੰਮ ਦੀ ਸ਼ੁਰੂਆਤ ਕੀਤੀ। ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਸੁਲਿੰਦਰ ਸਿੰਘ ਕੰਡੀ ਨੇ ਡੀਆਈਜੀ ਰਕੇਸ਼ ਰਾਓ ਜੀ ਦਾ ਧੰਨਵਾਦ ਕੀਤਾ ਜਿਨਾਂ ਦੇ ਹੁਕਮਾਂ ਨਾਲ ਇਹ ਸਾਰਾ ਕੰਮ ਹੋ ਸਕਿਆ।

















































