ਜਲੰਧਰ (ਸੁਲਿੰਦਰ ਕੰਢੀ) – ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਸ਼੍ਰੀਮਤੀ ਸੁਰਿੰਦਰ ਕੌਰ ਪਿਛਲੇ ਕਈ ਸਾਲਾਂ ਤੋਂ ਸਮਾਜ ਦੀ ਸੇਵਾ ਕਰਦੇ ਆ ਰਹੇ ਹਨ। ਇਹਨਾਂ ਨੇ ਚਾਰ ਵਾਰ ਐਮ ਸੀ ਦੀਆਂ ਚੋਣਾਂ ਵੀ ਜਿੱਤ ਚੁੱਕੇ ਹਨ। ਸੁਰਿੰਦਰ ਕੌਰ ਬਹੁਤ ਹੀ ਨਿੱਘੇ ਅਤੇ ਸ਼ਾਂਤ ਸੁਭਾਅ ਦੇ ਮਹਿਲਾਂ ਹਨ। ਇਹੋ ਜਿਹੇ ਸਮਾਜ ਦੀ ਸੇਵਾ ਕਰ ਰਹੇ ਸੁਰਿੰਦਰ ਕੌਰ ਵਰਗੇ ਵਿਧਾਇਕ ਦੀ ਲੋਕਾਂ ਵਿੱਚ ਲੋੜ ਹੈ। ਪਿਛੇ ਰਹਿ ਚੁੱਕੇ ਵਿਧਾਇਕ ਸੀਤਲ ਅੰਗੁਰਾਲ ਅਤੇ ਸ਼ੁਸ਼ੀਲ ਰਿੰਕੂ ਬਾਰੇ ਲੋਕ ਚੰਗੀ ਤਰ੍ਹਾਂ ਜਾਣੂ ਹੋ ਚੁੱਕੇ ਹਨ। ਆਪ ਦੀ ਸਰਕਾਰ ਦਾ ਪਹਿਲਾ ਹੀ ਦਿਵਾਲੀਆ ਨਿਕਲ ਚੁੱਕਾ ਹੈ। ਬਹੁਤ ਸਾਰੇ ਮਹਿਕਮਿਆ ਨੂੰ ਸਰਕਾਰ ਕੋਲੋਂ ਤਨਖਾਹ ਵੀ ਨਹੀਂ ਦਿੱਤੀ ਜਾ ਰਹੀ। ਢਾਈ ਸਾਲਾਂ ਵਿੱਚ ਸਰਕਾਰ ਨੇ ਪੰਜਾਬ ਸਟੇਟ ਲਈ ਕੀ ਕੀਤਾ ਇਹ ਅਸੀ ਸਾਰੇ ਲੋਕ ਜਾਣਦੇ ਹਾਂ। ਅੰਮਿ੍ਤਪਾਲ ਨੂੰ ਦੁਬਾਰਾ ਐਨ ਐਸ ਏ ਲਗਾਉਣਾ ਪੰਜਾਬ ਦੀ ਜਵਾਨੀ ਰੁੱਲਣ ਦੇ ਸੰਕੇਤ ਮਿਲ ਰਹੇ ਹਨ। ਅੰਮਿ੍ਤਪਾਲ ਨੇ ਅਨੇਕਾਂ ਲੋਕਾਂ ਦਾ ਨਸ਼ਾ ਛੁਡਾਇਆ ਸੀ।
ਆਪ ਸਰਕਾਰ ਦੀਆਂ ਪੋਲਸੀਆਂ ਇਹ ਸੰਕੇਤ ਦੇ ਰਹੀਆਂ ਹਨ ਕਿ ਆਉਣ ਵਾਲੀ ਸਰਕਾਰ ਕਾਂਗਰਸ ਦੀ ਹੋ ਸਕਦੀ ਹੈ। ਸ਼੍ਰੀਮਤੀ ਸੁਰਿੰਦਰ ਕੌਰ ਵਰਗੀਆਂ ਮਹਿਲਾਵਾਂ ਨੂੰ ਕਾਂਗਰਸ ਪਾਰਟੀ ਨੂੰ ਮੈਦਾਨ ਵਿੱਚ ਉਤਾਰਨ ਦੀ ਪ੍ਰਤੀਕਿਰਿਆ ਨੂੰ ਹੋਰ ਤੇਜ਼ ਕਰਨਾ ਚਾਹੀਦਾ ਹੈ ਤਾਂ ਜੋ ਸਮਾਜ ਦੇ ਅਧੂਰੇ ਕੰਮ ਬਹੁਤ ਜਲਦ ਪੂਰੇ ਹੋ ਸਕਣ। ਸ਼੍ਰੀਮਤੀ ਸੁਰਿੰਦਰ ਕੌਰ ਜਦੋਂ ਐਮਸੀ ਦੇ ਪਹਿਲੇ ਚੋਣ ਜਿੱਤੇ ਸੀ ਤਾਂ ਉਸ ਸਮੇਂ ਸਵੇਰੇ 7-7:30 ਵਜੇ ਸਫਾਈ ਕਰਮਚਾਰੀਆਂ ਦੇ ਨਾਲ ਗਲੀ ਗਲੀ ਖੁਦ ਸੇਵਾ ਕਰਾਉਂਦੇ ਸੀ ਅਤੇ ਬਾਅਦ ਵਿੱਚ ਕਾਰਪੋਰੇਸ਼ਨ ਦਫਤਰ ਜਾ ਕੇ ਰੁਕੇ ਹੋਏ ਕੰਮਾਂ ਨੂੰ ਪਹਿਲ ਦੇ ਅਧਾਰ ਤੇ ਕਰਦੇ ਸਨ। ਸ਼ਹਿਰੀ ਕਾਂਗਰਸ ਪ੍ਰਧਾਨ ਸ੍ਰੀ ਰਜਿੰਦਰ ਬੇਰੀ ਨੇ ਜਿਸ ਤਰ੍ਹਾਂ ਆਪਣੀ ਡਿਊਟੀ ਲੋਕ ਸਭਾ ਹਲਕਾ ਚੋਣਾਂ ਦੇ ਸਮੇਂ ਨਿਭਾਈ ਹੈ ਜੇਕਰ ਹਰ ਸ਼ਹਿਰ ਦਾ ਪ੍ਰਧਾਨ ਇਸੇ ਤਰ੍ਹਾਂ ਦ੍ਰਿੜਤਾ ਨਾਲ ਕੰਮ ਕਰੇ ਤਾਂ ਆਉਣ ਵਾਲੀਆਂ ਚੋਣਾਂ ਵਿੱਚ ਕਾਂਗਰਸ ਨੂੰ 27 ਵਾਲਾ ਇਲੈਕਸ਼ਨ ਜਿਤਣਾ ਸੌਖਾ ਹੋ ਜਾਵੇਗਾ। ਹੁਣ ਸ਼ਹਿਰ ਵਾਸੀਆਂ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਜਿੰਨੇ ਵੀ ਉਮੀਦਵਾਰ ਜਲੰਧਰ ਜਿਮਨੀ ਚੋਣਾਂ ਵਿੱਚ ਖੜੇ ਹਨ ਸ਼ਹਿਰ ਵਾਸੀਆਂ ਦਾ ਫਰਜ ਬਣਦਾ ਹੈ ਕਿ ਇਹਨਾਂ ਸਾਰਿਆਂ ਦਾ ਪਿਛੋਕੜ ਨੂੰ ਦੇਖ ਕੇ ਉਹ ਉਮੀਦਵਾਰ ਨੂੰ ਸੇਵਾ ਵਿੱਚ ਉਤਾਰੋ, ਜੋ ਲੋਕਾਂ ਦੇ ਕੰਮ ਆ ਸਕੇ।

















































