ਕਾਂਗਰਸ ਭਵਨ ਵਿੱਚ ਚੰਨੀ ਅਤੇ ਬਾਜਵਾ ਨੇ ਲਾਈਆਂ ਰੌਣਕਾਂ

ਜਲੰਧਰ (ਸੁਲਿੰਦਰ ਕੰਢੀ) – ਅੱਜ ਕਾਂਗਰਸ ਭਵਨ ਵਿੱਚ ਜਦੋਂ ਸ੍ਰੀਮਤੀ ਸੁਰਿੰਦਰ ਕੌਰ ਜੀ ਦੇ ਨਾਮਜ਼ਦਗੀ ਪੇਪਰ ਦਾਖਲ ਕਰਨ ਲਈ ਸਾਰੇ ਵਰਕਰ ਇਕੱਠੇ ਹੋਏ ਸਨ ਅਤੇ ਸਭ ਤੋਂ ਪਹਿਲਾਂ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਨੇ ਲੋਕਾਂ ਦੇ ਢਿੱਡੀ ਪੀੜਾਂ ਪਾ ਦਿੱਤੀਆਂ ਜਦੋਂ ਉਹਨਾਂ ਨੇ ਆਪ ਪਾਰਟੀ ਦੇ ਉਮੀਦਵਾਰ ਨੂੰ ਹੋਮੋਪੈਥਿਕ ਦਵਾਈ ਨਾਲ ਸੰਬੋਧਨ ਕੀਤਾ। ਸੁਸ਼ੀਲ ਰਿੰਕੂ ਨੂੰ ਦਲ ਬਦਲੂ ਅਤੇ ਸ਼ੀਤਲ ਅਗੁਰਾਲ ਨੂੰ ਤੂਫਾਨੀ ਮੇਲ ਨਾਲ ਸੰਬੋਧਨ ਕੀਤਾ ਤਾਂ ਲੋਕਾਂ ਦੇ ਹੱਸ ਹੱਸਕੇ ਢਿੱਡ ਦੁੱਖਣ ਲੱਗੇ। ਪ੍ਰਤਾਪ ਬਾਜਵਾ ਜੀ ਨੇ ਕਾਂਗਰਸ ਦੇ ਉਮੀਦਵਾਰ ਨੂੰ ਬੀਕਾਸੂਲ ਦੇ ਕੈਪਸੂਲ ਨਾਲ ਸੰਬੋਧਨ ਕੀਤਾ ਅਤੇ ਲੋਕਾਂ ਨੂੰ ਇਹ ਪ੍ਰਸ਼ਨ ਕੀਤਾ ਕਿ ਤੁਸੀਂ ਕਿਹੜੀ ਚੀਜ਼ ਲੈਣਾ ਚਾਹੁੰਦੇ ਹੋ ਜਿਵੇਂ ਬੀਕਾਸੂਲ ਦਾ ਕੈਪਸੂਲ ਪੇਟ ਦੀ ਸਾਰੀ ਗੰਦਗੀ ਬਾਹਰ ਕੱਢ ਦਿੰਦਾ ਹੈ ਅਤੇ ਹੋਮੋਪੈਥਿਕ ਦੀ ਦਵਾਈ ਨਾ ਫਾਇਦਾ ਨਾ ਨੁਕਸਾਨ। ਸ਼ੀਤਲ ਅੰਗੁਰਾਲ ਹਵਾ ਦੀਆਂ ਹਵਾ ਵਿੱਚ ਹੀ ਗੱਲਾਂ ਕਰਦੇ ਹਨ। ਹੁਣ ਫੈਸਲਾ ਲੋਕਾਂ ਦੇ ਹੱਥ ਹੈ ਕਿ ਤੁਸੀਂ ਕਿਹੜੀ ਗੋਲੀ ਖਾਣਾ ਚਾਹੁੰਦੇ ਹੋ। ਜੇਕਰ ਅਰਾਮ ਦੀ ਜ਼ਿੰਦਗੀ ਜਿਉਣਾ ਚਾਹੁੰਦੇ ਹੋ ਤਾਂ ਫਿਰ ਪੇਟ ਦੀ ਗੰਦਗੀ ਬਾਹਰ ਕੱਢਣੀ ਚਾਹੀਦੀ ਹੈ। ਇਸ ਤਰ੍ਹਾਂ ਦੇ ਚੁਟਕਲਿਆਂ ਨਾਲ ਚਰਨਜੀਤ ਚੰਨੀ ਅਤੇ ਪ੍ਰਤਾਪ ਬਾਜਵੇ ਦੀਆਂ ਗੱਲਾਂ ਸੁਣ ਕੇ ਲੋਕਾਂ ਨੇ ਖੂਬ ਤਾੜੀਆਂ ਵਜਾਈਆਂ। ਪ੍ਰਤਾਪ ਬਾਜਵੇ ਨੇ ਲੋਕਾਂ ਨੂੰ ਪੂਰਨ ਭਰੋਸਾ ਦਵਾਇਆ ਕਿ ਸਾਡਾ ਉਮੀਦਵਾਰ ਜਿੱਤਣ ਤੇ ਬਸਤੀਆਂ, ਗਲੀਆਂ, ਮੁਹੱਲਿਆਂ ਦੀਆਂ ਮੁਸ਼ਕਲਾਂ ਨੂੰ ਦੂਰ ਕੀਤਾ ਜਾਵੇਗਾ। ਆਪ ਦੀ ਸਰਕਾਰ ਤੇ ਨਿਸ਼ਾਨਾ ਵਿਨਦਿਆ ਕਿਹਾ ਕਿ ਜੋ ਢਾਈ ਸਾਲਾਂ ਵਿੱਚ ਤੁਹਾਡਾ ਸੀਵਰੇਜ ਸਾਫ ਨਾ ਕਰਵਾ ਸਕਿਆ ਹੋਰ ਉਹ ਕੀ ਕਰੇਗਾ ਮੰਜਾ ਚਾਹੇ ਚੰਡੀਗੜ੍ਹ ਡਾਹਲੇ ਚਾਹੇ ਜਲੰਧਰ।

Leave a Comment

Your email address will not be published. Required fields are marked *

Scroll to Top