ਚੋਣ ਕਮਿਸ਼ਨ ਵੱਲੋਂ ਨਿਯੁਕਤ ਤਿੰਨ ਆਬਜ਼ਰਵਰ ਜਲੰਧਰ ਪੁੱਜੇ

ਜਲੰਧਰ, 21 ਜੂਨ: ਭਾਰਤ ਚੋਣ ਕਮਿਸ਼ਨ ਵੱਲੋਂ ਵਿਧਾਨ ਸਭਾ ਹਲਕਾ ਜਲੰਧਰ ਪੱਛਮੀ (ਅ.ਜ.) ਦੀ ਉਪ ਚੋਣ ਲਈ ਨਿਯੁਕਤ ਤਿੰਨ ਆਬਜ਼ਰਵਰ ਜਲੰਧਰ ਪਹੁੰਚ ਚੁੱਕੇ ਹਨ। 2008 ਬੈਚ ਦੇ ਆਈ.ਏ.ਐਸ. ਅਧਿਕਾਰੀ ਸ਼੍ਰੀ ਉਤਮ ਕੁਮਾਰ ਪਾਤਰਾ ਨੂੰ ਜਨਰਲ ਆਬਜ਼ਰਵਰ, 2009 ਬੈਚ ਦੇ ਆਈ.ਪੀ.ਐਸ. ਅਧਿਕਾਰੀ ਦਾਲੂਰਾਮ ਤੇਨੀਵਾਰ ਨੂੰ ਪੁਲਿਸ ਆਬਜ਼ਰਵਰ ਅਤੇ 2015 ਬੈਚ ਦੇ ਆਈ.ਆਰ.ਐਸ. ਅਧਿਕਾਰੀ ਸ਼੍ਰੀਮਤੀ ਮੀਨੂੰ ਸੁਸੇਨ ਅਬਰਾਹਮ ਨੂੰ ਖਰਚਾ ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ।
ਚੋਣਾਂ ਸਬੰਧੀ ਜੇਕਰ ਕਿਸੇ ਨੂੰ ਕੋਈ ਸ਼ਿਕਾਇਤ ਜਾਂ ਸਮੱਸਿਆ ਹੈ ਤਾਂ ਜਨਰਲ ਆਬਜ਼ਰਵਰ ਸ਼੍ਰੀ ਉਤਮ ਕੁਮਾਰ ਪਾਤਰਾ ਨਾਲ 86992-08204 ’ਤੇ, ਪੁਲਿਸ ਆਬਜ਼ਰਵਰ ਦਾਲੂਰਾਮ ਤੇਨੀਵਾਰ ਨਾਲ 86992-40504 ’ਤੇ ਅਤੇ ਖਰਚਾ ਆਬਜ਼ਰਵਰ ਸ਼੍ਰੀਮਤੀ ਮੀਨੂੰ ਸੁਸੇਨ ਅਬਰਾਹਮ ਨਾਲ 98721-79211 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

Leave a Comment

Your email address will not be published. Required fields are marked *

Scroll to Top