ਤਲਵਾੜਾ (ਸੋਨੂੰ ਥਾਪਰ) – ਅੱਜ ਸ਼੍ਰੀ ਗੁਰੂ ਰਵਿਦਾਸ ਧਾਰਮਿਕ ਸਭਾ ਸੈਕਟਰ ਤਿੰਨ ਤਲਵਾੜਾ ਵੱਲੋਂ ਸੰਗਤ ਦੇ ਸਹਿਯੋਗ ਨਾਲ ਸ੍ਰੀ ਗੁਰੂ ਰਵਿਦਾਸ ਮੰਦਰ ਦੇ ਸਾਹਮਣੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ । ਇਸ ਮੌਕੇ ਤੇ ਗੁਰੂ ਘਰ ਦੇ ਮੁੱਖ ਸੇਵਾਦਾਰ ਸ੍ਰੀ ਕਮਲ ਕਿਸ਼ੋਰ ਸੰਧੂ ਨੇ ਦੱਸਿਆ ਕਿ ਇਹ ਛਬੀਲ ਕੌਮ ਦੇ ਅਮਰ ਸ਼ਹੀਦ ਸੰਤ ਰਾਮਾਨੰਦ ਜੀ ਦੀ ਯਾਦ, ਸਤਿਗੁਰੂ ਕਬੀਰ ਮਹਾਰਾਜ ਜੀ ਅਤੇ ਗੁਰੂ ਹਰਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕੀਤੀ ਗਈ ਹੈ। ਉਹਨਾਂ ਨੇ ਦੱਸਿਆ ਕਿ ਜਿੱਥੇ ਸਾਰਾ ਦਿਨ ਠੰਡੇ ਮਿੱਠੇ ਜਲ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਉਸਦੇ ਨਾਲ ਸਵਾਦਿਸ਼ਟ ਜਲ ਜੀਰਾ ਅਤੇ ਦੇਗ ਸੇਵਾ ਵੀ ਕੀਤੀ ਗਈ। ਸੰਗਤਾਂ ਅਤੇ ਗੁਰੂ ਘਰ ਦੇ ਸੇਵਾਦਾਰਾਂ ਵੱਲੋਂ ਭਰਪੂਰ ਸਹਿਯੋਗ ਕੀਤਾ ਗਿਆ। ਉਹਨਾਂ ਅੱਗੇ ਦੱਸਿਆ ਕਿ ਬੀਬੀ ਦਵਿੰਦਰ ਕੌਰ ਜੀ ਦੇ ਉਪਰਾਲੇ ਸਦਕਾ ਅੱਜ ਸੁਖਮਨੀ ਸੇਵਾ ਸੋਸਾਇਟੀ ਵੱਲੋਂ ਲੜੀਵਾਰ ਰੱਖੇ ਜਾ ਰਹੇ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਾਏ ਗਏ ਅਤੇ ਹਾਜ਼ਰ ਹੋਈਆਂ ਸੰਗਤਾਂ ਨੂੰ ਚਾਹ ਪਕੌੜਿਆਂ ਦੇ ਲੰਗਰ ਛਕਾਏ ਗਏ। ਇਸ ਮੌਕੇ ਤੇ ਪ੍ਰਧਾਨ ਸ਼੍ਰੀ ਕਮਲ ਕਿਸ਼ੋਰ ਤੋਂ ਇਲਾਵਾ ਰਾਜਿੰਦਰ ਸਿੰਘ, ਮਾਸਟਰ ਦਵਿੰਦਰ ਸਿੰਘ, ਸੁਰੇਸ਼ ਕੁਮਾਰ, ਮਾਸਟਰ ਸਰਵਣ ਕੁਮਾਰ, ਨਰਿੰਦਰ ਸਿੰਘ ਭੂਰਾ, ਨਾਜਰ ਸਿੰਘ, ਭਾਈ ਜਸਵਿੰਦਰ ਸਿੰਘ, ਲੈਕਚਰਰ ਰਾਹੁਲ, ਰਾਜ ਮਲ ਭਾਟੀਆ, ਚਮਨ ਸਿੰਘ ਆਦਮਪੁਰ ਮੋਟੀਆਂ, ਜਸਪਾਲ ਸਿੰਘ, ਸੁਰਿੰਦਰ ਸਿੰਘ, ਰਵੀ ਕੁਮਾਰ, ਮਨਵੀਰ ਭਡਿਆਰ, ਵਰੁਣਦੀਪ, ਮੋਨੂ, ਬਾਜ ਬ੍ਰਦਰਸ, ਰਾਮ ਸਿੰਘ, ਵਿਜੇਪਾਲ ਸਿੰਘ, ਸੁਰਿੰਦਰ ਸਿੰਘ ਛਾਬੜਾ, ਸਰਬਜੀਤ ਸਿੰਘ, ਸੁਰਿੰਦਰ ਸਿੰਘ ਉਰਫ ਨਿੱਕਾ ਹਰਸ਼ਦੀਪ ਸਿੰਘ, ਬਿਕਰਮ ਅਜੀਤ ਸਿੰਘ, ਪ੍ਰਿੰਸ, ਬੇਬੀ ਅਸਵੀ, ਬਾਣੀ, ਰਿਆਂਸ਼ ਹਾਜ਼ਰ ਸਨ।

















































