ਹੁਸ਼ਿਆਰਪੁਰ- ਜਿਲਾ ਹੁਸ਼ਿਆਰਪੁਰ ਨੇੜੇ ਮੁਕੇਰੀਆਂ (ਭੰਗਾਲਾ) ਪਿੰਡ ਠਾਕੁਰਦੁਆਰੇ ਦਾ ਸੀਆਰਪੀਐਫ ਦਾ ਜਵਾਨ ਮਨੋਜ ਕੁਮਾਰ, ਜੋ ਪਿਛਲੇ ਦਿਨੀ ਦੀਮਾਪੁਰ, ਨਾਗਾਲੈਂਡ 173 ਬਟਾਲੀਅਨ ਵਿੱਚ ਡਿਊਟੀ ਕਰਦਾ ਸੀ। ਅਚਾਨਕ ਉਹਨਾਂ ਦੀ ਸਿਹਤ ਖਰਾਬ ਹੋਣ ਕਰਕੇ ਦਿਲ ਦਾ ਦੌਰਾ ਪੈ ਗਿਆ ਅਤੇ ਉਹਨਾਂ ਦੀ ਮੌਤ ਹੋ ਗਈ। ਮਨੋਜ ਕੁਮਾਰ ਨੂੰ ਤੁਰੰਤ ਨੇੜਲੇ ਹਸਪਤਾਲ ਵਿੱਚ ਇਲਾਜ ਲਈ ਲਿਜਾਇਆ ਗਿਆ। ਪਰ ਹਸਪਤਾਲ ਪਹੁੰਚਣ ਤੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਮਨੋਜ ਕੁਮਾਰ ਬਹੁਤ ਹੀ ਹੋਣਹਾਰ ਦੇਸ਼ ਦਾ ਜਵਾਨ ਸੀ। ਇਹੋ ਜਿਹੇ ਜਵਾਨਾਂ ਦੇ ਜਾਣ ਨਾਲ ਸੀਆਰਪੀਐਫ ਦੇ ਪਰਿਵਾਰ ਨੂੰ ਕਾਫੀ ਘਾਟਾ ਮਹਿਸੂਸ ਹੁੰਦਾ ਹੈ। ਮਨੋਜ ਕੁਮਾਰ ਦੇ ਉੱਚ ਅਧਿਕਾਰੀਆਂ ਨੇ ਡੂੰਘਾ ਦੁੱਖ ਜਾਹਿਰ ਕੀਤਾ ਅਤੇ ਉਹਨਾਂ ਨੂੰ ਸ਼ਰਧਾਂਜਲੀ ਵੀ ਦਿੱਤੀ। ਸੀਆਰਪੀਐਫ ਦੇ ਡੀਆਈਜੀ ਸ਼੍ਰੀ ਰਕੇਸ਼ ਰਾਓ ਜੀ ਨੇ ਵੀ ਇਸ ਜਵਾਨ ਦੀ ਮੌਤ ਤੇ ਦੁੱਖ ਪ੍ਰਗਟਾਵਾ ਕੀਤਾ ਹੈ। ਸੀਆਰਪੀਐਫ ਐਕਸਮੈਨ ਵੈਲਫੇਅਰ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਸੁਲਿੰਦਰ ਸਿੰਘ ਕੰਢੀ ਨੇ ਵੀ ਦੁੱਖ ਜਾਹਿਰ ਕੀਤਾ ਕਿ ਸਾਡੇ ਸੀਆਰਪੀਐਫ ਦੇ ਹੋਣਹਾਰ ਜਵਾਨ ਮਨੋਜ ਕੁਮਾਰ ਜੀ ਜੋ ਸਾਨੂੰ ਸਿਦਵੀ ਵਿਛੋੜਾ ਦੇ ਗਏ। ਅਸੀਂ ਉਹਨਾਂ ਦੀ ਇਸ ਘਾਟ ਨੂੰ ਕਦੀ ਵੀ ਪੂਰਾ ਨਹੀਂ ਕਰ ਸਕਦੇ। ਪਰ ਸੀਆਰਪੀਐਫ ਐਕਸਮੈਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਵੱਚਨਬੰਦ ਹੈ ਕਿ ਇਸ ਪਰਿਵਾਰ ਨਾਲ ਹਮੇਸ਼ਾ ਖੜੀ ਰਹੇਗੀ। ਸ਼ਹੀਦ ਮਨੋਜ ਕੁਮਾਰ ਆਪਣੇ ਪਿੱਛੇ ਪਤਨੀ ਅਤੇ ਦੋ ਬੱਚੇ ਛੱਡ ਗਿਆ ਹੈ ਜੋ ਕਿ ਬਹੁਤ ਹੀ ਦੁੱਖ ਦੀ ਘੜੀ ਵਿੱਚੋਂ ਲੰਘ PM ip up ppਰਹੇ ਹਨ। ਇਸ ਮੌਕੇ ਤੇ ਤਹਿਸੀਲਦਾਰ ਅਤੇ ਇਲਾਕੇ ਦੀ ਵਿਧਾਇਕ ਇੰਦੂ ਬਾਲਾ ਵੀ ਮੌਕੇ ਤੇ ਪਹੁੰਚੇ ਤੇ ਜਵਾਨ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।


















































