ਜਲੰਧਰ (ਬਿਊਰੋ ਰਿਪੋਰਟ) – ਬੀਤੇ ਕੱਲ੍ਹ ਸਾਮ 8 ਤੋਂ 9 ਵਜੇ ਦੇ ਕਰੀਬ ਇੱਕ ਸ਼ੱਕੀ ਨੌਜਵਾਨ ਸਕੂਟਰ ਤੇ ਕਬੀਰ ਐਵੇਨਿਊ ਵਿੱਚ ਰੇਕੀ ਕਰਦਾ ਸ਼ੱਕੀ ਤੌਰ ਤੇ ਦੇਖਿਆ ਗਿਆ, ਜੋ ਕਿ ਕਬੀਰ ਐਵੇਨਿਊ ਦੀ ਮਾਰਕੀਟ ਵਿੱਚ ਅਤੇ ਘਰਾਂ ਦੇ ਬਾਹਰ ਖੜੀਆਂ ਗੱਡੀਆਂ ਦੇ ਆਲੇ ਦੁਆਲੇ ਘੁੰਮਦਾ ਦੇਖਿਆ ਗਿਆ। ਨਾਲ ਹੀ ਕੁਝ ਨੇੜੇ ਤੇੜੇ ਦੇ ਘਰਾਂ ਤੇ ਵੀ ਨਿਗਾਹ ਰੱਖ ਰਿਹਾ ਸੀ। ਅਚਾਨਕ ਕਬੀਰ ਐਵੇਨਿਊ ਦੇ ਇੱਕ ਵਿਅਕਤੀ ਨੇ ਉਸਨੂੰ ਦੇਖਿਆ ਅਤੇ ਪੁਛਿਆ ਕਿ ਤੂੰ ਇੱਥੇ ਕੀ ਕਰ ਰਿਹਾ ਹੈ। ਪੁੱਛਣ ਤੇ ਜਵਾਬ ਦਿੱਤਾ ਕਿ ਮੈਂ ਸੈਰ ਕਰ ਰਿਹਾ ਹਾਂ। ਵੱਡੀ ਗੱਲ ਇਹ ਹੈ ਕਿ ਨਾ ਤਾਂ ਉਸ ਆਦਮੀ ਦਾ ਇਧਰ ਕੋਈ ਘਰ ਹੈ ਅਤੇ ਨਾ ਹੀ ਕੋਈ ਰਿਸ਼ਤੇਦਾਰੀ ਹੈ। ਕਬੀਰ ਐਵੇਨਿਊ ਦੇ ਵਿਅਕਤੀ ਨੇ ਇਸ ਵਾਸੀ ਨੂੰ ਪਹਿਚਾਣ ਲਿਆ ਹੈ। ਜਦੋਂ ਉਸ ਨੂੰ ਕੁਝ ਗੱਲਾਂ ਪੁੱਛੀਆਂ ਤਾਂ ਉਸਨੂੰ ਜਵਾਬ ਨਾ ਆਉਣ ਤੇ ਆਪਣਾ ਸਕੂਟਰ ਚੱਕ ਕੇ ਉਥੋਂ ਭੱਜ ਗਿਆ। ਇਹ ਜਾਣਕਾਰੀ ਕਬੀਰ ਐਵੇਨਿਊ ਦੇ ਵਿਅਕਤੀ ਨੇ ਕਬੀਰ ਐਵੇਨਿਊ ਦੇ ਪ੍ਰਧਾਨ ਸੁਲਿੰਦਰ ਸਿੰਘ ਕੰਢੀ ਨੂੰ ਦਿੱਤੀ। ਪ੍ਰਧਾਨ ਸੁਲਿੰਦਰ ਸਿੰਘ ਕੰਢੀ ਨੇ ਕੁਝ ਗੱਲਾਂ ਦੀ ਜਾਂਚ ਪੜਤਾਲ ਕਰਕੇ ਇਹ ਸੂਚਨਾ ਪੁਲਿਸ ਅਤੇ ਪੀਸੀਆਰ ਨੂੰ ਦਿੱਤੀ ਹੈ। ਪੁਲਿਸ ਅਤੇ ਪੀਸੀਆਰ ਨੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਕਬੀਰ ਐਵੇਨਿਊ ਦੇ ਪ੍ਰਧਾਨ ਸੁਲਿੰਦਰ ਸਿੰਘ ਕੰਢੀ ਵੱਲੋਂ ਸਾਰੇ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਪਣੇ-ਆਪਣੇ ਘਰਾਂ ਅਤੇ ਗੱਡੀਆਂ ਦੀ ਨਿਗਰਾਨੀ ਰੱਖਣ ਅਤੇ ਜੇਕਰ ਕਿਸੀ ਨੂੰ ਵੀ ਇਸ ਤਰ੍ਹਾਂ ਦਾ ਕੋਈ ਸ਼ੱਕੀ ਆਦਮੀ ਨਜ਼ਰ ਆਵੇ ਤਾਂ ਸਾਨੂੰ ਅਤੇ ਪੁਲਿਸ ਨੂੰ ਜਰੂਰ ਸੂਚਿਤ ਕਰੋ।

















































