ਅੱਜ ਮਿਤੀ 26-06-2024 ਨੂੰ ਸ: ਭਗਵੰਤ ਸਿੰਘ ਮਾਨ, ਮਾਨਯੋਗ ਮੁੱਖ ਮੰਤਰੀ ਪੰਜਾਬ, ਸ਼੍ਰੀ ਗੌਰਵ ਯਾਦਵ ਆਈ.ਪੀ.ਐਸ, ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ, ਚੰਡੀਗੜ੍ਹ ਅਤੇ ਸ੍ਰੀ ਹਰਮਨਬੀਰ ਸਿੰਘ ਆਈ.ਪੀ.ਐਸ, ਮਾਨਯੋਗ ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਜਲੰਧਰ ਰੇਂਜ਼, ਜਲੰਧਰ ਜੀ ਵਲੋਂ ਪੰਜਾਬ ਰਾਜ ਵਿੱਚ ਨਸ਼ਿਆਂ ਨੂੰ ਖਤਮ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ “International Day Against Drug Abuse and Illicit Trafficking” ਮਨਾਇਆ ਗਿਆ ਹੈ। ਇਸ ਸਬੰਧ ਵਿੱਚ ਸ੍ਰੀ ਸੁਰੇਂਦਰ ਲਾਂਬਾ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਹੁਸ਼ਿਆਰਪੁਰ ਜੀ ਦੀ ਯੋਗ ਅਗਵਾਈ ਹੇਠ ਜਿਲ੍ਹਾ ਪੁਲਿਸ ਹੁਸ਼ਿਆਰਪੁਰ ਦੇ ਸਮੂਹ ਜੀ.ਓਜ਼ ਸਾਹਿਬਾਨਾਂ, ਮੁੱਖ ਅਫਸਰ ਥਾਣਾ, ਚੌਂਕੀ ਇੰਚਾਰਜਾਂ, ਸਾਂਝ ਕੇਂਦਰਾਂ ਵਿਖੇ ਤਾਇਨਾਤ ਕਰਮਚਾਰੀਆਂ ਵਲੋਂ ਜਿਲ੍ਹਾ ਹੁਸ਼ਿਆਰਪੁਰ ਦੀਆਂ ਵੱਖ-ਵੱਖ ਸਬ-ਡਵੀਜ਼ਨਾਂ ਵਿੱਚ ਥਾਣਾ ਪੱਥਰ ਤੇ 10 ਥਾਵਾਂ ਪਰ ਸੈਮੀਨਾਰ ਲਗਾ ਕੇ 800 ਦੇ ਕਰੀਬ ਵਿਅਕਤੀਆ ਨੂੰ ਨਸ਼ੇ ਦੇ ਮਾੜੇ ਪ੍ਰਭਾਵ ਤੋਂ ਬਚਣ ਲਈ ਜਾਗਰੂਕ ਕੀਤਾ ਗਿਆ ਅਤੇ ਨਸ਼ਾ ਕਰਨ ਦੇ ਆਦੀ 12 ਵਿਅਕਤੀਆਂ ਨੂੰ De-Addiction Center ਵਿਖੇ ਨਸ਼ਾ ਛਡਾਉਣ ਅਤੇ ਮੁੜ ਵਸੇਵੇ ਲਈ ਭੇਜਿਆ ਗਿਆ। ਇਸ ਦੇ ਨਾਲ ਹੀ ਐਨ.ਡੀ.ਪੀ.ਐਸ ਐਕਟ ਤਹਿਤ, ਜਿਲ੍ਹਾ ਹੁਸ਼ਿਆਰਪੁਰ ਦੇ ਵੱਖ-ਵੱਖ ਥਾਣਿਆਂ ਵਿੱਚ ਦਰਜ ਹੋਏ ਮੁਕੱਦਮਿਆਂ ਵਿੱਚ ਹੇਠ ਲਿਖੇ ਅਨੁਸਾਰ ਹੋਈ ਬ੍ਰਾਮਦਗੀ ਨੂੰ ਇਕੱਠਾ ਕਰਕੇ ਡੇਰਾ ਬੱਸੀ, ਥਾਣਾ ਡੇਰਾ ਬੱਸੀ, ਜਿਲ੍ਹਾ ਐਸ.ਏ.ਐਸ ਨਗਰ ਵਿਖੇ ਨਸ਼ਟ ਕੀਤਾ ਗਿਆ ਹੈ

















































