ਹੋਸ਼ਿਆਰਪੁਰ – ਮਾਨਯੋਗ ਸ਼੍ਰੀ ਸੁਰੇਦਰ ਲਾਂਬਾ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ, ਸ਼੍ਰੀ ਸਰਬਜੀਤ ਸਿੰਘ ਬਾਹੀਆਂ ਪੁਲਿਸ ਕਪਤਾਨ (ਤਫਤੀਸ਼) ਹੁਸ਼ਿਆਰਪੁਰ, ਸ਼੍ਰੀ ਮੇਜਰ ਸਿੰਘ ਪੁਲਿਸ ਕਪਤਾਨ (ਪੀ.ਬੀ.ਆਈ) ਹੁਸ਼ਿਆਰਪੁਰ ਜੀ ਦੀਆਂ ਹਦਾਇਤਾਂ ਅਨੁਸਾਰ ਭੈੜੇ ਪੁਰਸ਼ਾਂ ਅਤੇ ਮਾੜੇ ਅਨਸਰਾਂ ਦੇ ਖਿਲਾਫ ਕੀਤੀ ਗਈ ਕਾਰਵਾਈ ਅਨੁਸਾਰ ਸ਼੍ਰੀ ਪਰਮਿੰਦਰ ਸਿੰਘ ਉਪ ਪੁਲਿਸ ਕਪਤਾਨ ਸਬ ਡਵੀਜਨ ਗੜ੍ਹਸ਼ੰਕਰ ਦੀ ਨਿਗਰਾਨੀ ਹੇਠ ਐੱਸ.ਆਈ ਬਲਜਿੰਦਰ ਸਿੰਘ ਮੁੱਖ ਅਫਸਰ ਥਾਣਾ ਮਾਹਿਲਪੁਰ ਅਤੇ ਏ.ਐੱਸ.ਆਈ ਗੁਰਨੇਕ ਸਿੰਘ ਵਧੀਕ ਮੁੱਖ ਅਫਸਰ ਥਾਣਾ ਮਾਹਿਲਪੁਰ ਨੇ ਮਿਤੀ 21.06.2024 ਨੂੰ ਮਨਪ੍ਰੀਤ ਸਿੰਘ ਪੁੱਤਰ ਲੇਟ ਰਛਪਾਲ ਸਿੰਘ ਵਾਸੀ ਪਿੰਡ ਗੋਦਪੁਰ ਥਾਣਾ ਮਾਹਿਲਪੁਰ ਜਿਲ੍ਹਾ ਹੁਸ਼ਿਆਰਪੁਰ ਦਾ ਬਿਆਨ ਕਲਮਬੰਦ ਕਰਕੇ ਨਾਮਲੂਮ ਵਿਅਕਤੀਆਂ ਦੇ ਖਿਲਾਫ ਮੁਕੱਦਮਾ ਨੰਬਰ 126 ਮਿਤੀ 21-6-2024 ਅ/ਧ 460 ਭ.ਦ ਥਾਣਾ ਮਾਹਿਲਪੁਰ ਜਿਲ੍ਹਾ ਹੁਸ਼ਿਆਰਪੁਰ ਦਰਜ ਰਜਿਸਟਰ ਕੀਤਾ ਗਿਆ ਸੀ ਕਿ ਮਿਤੀ 20/21-06-2024 ਦੀ ਦਰਮਿਆਨੀ ਰਾਤ ਨੂੰ ਨਾਮਲੂਮ ਵਿਅਕਤੀਆਂ ਨੇ ਉਸਦੇ ਘਰ ਵਿੱਚ ਦਾਖਲ ਹੋ ਕੇ ਫਰੋਲਾ ਫਰਾਲੀ ਕਰਕੇ ਚੋਰੀ ਕਰਨ ਬਾਅਦ ਉਸਦੇ ਪਿਤਾ ਰਛਪਾਲ ਸਿੰਘ ਨੂੰ ਮਾਰ ਕੇ ਚਲੇ ਗਏ ਸਨ। ਕਿਉਂਕਿ ਮਿਤੀ 20-06-2024 ਨੂੰ ਮਨਪ੍ਰੀਤ ਸਿੰਘ ਅਤੇ ਉਸਦੀ ਮਾਸੀ ਸੁਖਵਿੰਦਰ ਕੌਰ ਸਮੇਤ ਪਰਿਵਾਰ ਪੀਰ ਨਿਗਾਹੇ ਵਾਲੇ ਸਟੇਟ ਹਿਮਾਚਲ ਪ੍ਰਦੇਸ਼ ਮੱਥਾ ਟੇਕਣ ਗਏ ਸੀ ਤੇ ਉਸਦਾ ਪਿਤਾ ਰਛਪਾਲ ਸਿੰਘ ਘਰ ਵਿੱਚ ਇਕੱਲਾ ਹੀ ਸੀ। ਜੋ ਉਹਨਾਂ ਨੂੰ ਇਸ ਬਾਰੇ ਮਿਤੀ 21-06-2024 ਨੂੰ ਸਵੇਰੇ ਪਤਾ ਲੱਗਿਆ ਸੀ। ਜਿਸਤੇ ਮਿਤੀ 21-06-2024 ਨੂੰ ਇਸ ਸੰਬੰਧੀ ਸੂਚਨਾ ਮਿਲਣ ਤੇ ਸ਼੍ਰੀ ਮੇਜਰ ਸਿੰਘ ਪੁਲਿਸ ਕਪਤਾਨ (ਪੀ.ਬੀ.ਆਈ), ਸ਼੍ਰੀ ਸ਼ਿਵਦਰਸ਼ਨ ਸਿੰਘ ਉਪ ਪੁਲਿਸ ਕਪਤਾਨ (ਤਫਤੀਸ਼), INSP/CIA ਗੁਰਪ੍ਰੀਤ, ਐੱਸ.ਆਈ ਬਲਜਿੰਦਰ ਸਿੰਘ ਮੁੱਖ ਅਫਸਰ ਅਤੇ ਏ.ਐੱਸ.ਆਈ ਗੁਰਨੇਕ ਸਿੰਘ ਥਾਣਾ ਮਾਹਿਲਪੁਰ, ਫਿੰਗਰ ਪ੍ਰਿੰਟ ਮਾਹਿਰ,ਫੋਟੋਗ੍ਰਾਫਰ, ਸਕਾਡ, ਫੋਰੈਂਸਿਕ ਟੀਮ ਮੌਕਾ ਪਰ ਹਾਜਰ ਆਏ, ਜਿਸਤੇ ਸੀਨੀਅਰ ਅਫਸਰਾਂ ਦੇ ਹੁਕਮਾਂ ਨਾਲ ਉਕਤ ਮੁਕੱਦਮਾ ਵਿੱਚ ਹਰ ਪਹਿਲੂ ਨੂੰ ਡੂੰਘਾਈ ਨਾਲ ਦੇਖਿਆ ਗਿਆ ਤੇ ਇਸ ਚੋਰੀ ਦੀ ਵਾਰਦਾਤ ਨਾਲ ਹੋਏ ਕਤਲ ਨੂੰ ਸਲਝਾਉਣ ਦੀ ਹਰ ਪਰਜੋਰ ਕੋਸ਼ਿਸ਼ ਕੀਤੀ ਗਈ ਅਤੇ ਥਾਣਾ ਮਾਹਿਲਪੁਰ ਦੀ ਪੁਲਿਸ ਪਾਰਟੀ ਅਤੇ ਸੀ.ਆਈ.ਏ ਸਟਾਫ ਹੁਸ਼ਿ: ਦੀ ਟੀਮ ਨੇ ਵੱਖ-2 ਸੀ.ਸੀ.ਟੀ.ਵੀ ਕੈਮਰੇ ਚੈੱਕ ਕਰਨੇ ਸ਼ੁਰੂ ਕੀਤੀ ਤੇ ਦੋਸ਼ੀਆਂ ਦੀ ਭਾਲ ਆਰੰਭ ਕੀਤੀ। ਜੋ ਦੌਰਾਨੇ ਤਫਤੀਸ਼ ਮਿਤੀ 26-06-2024 ਨੂੰ ਮੁਦੱਈ ਮੁਕੱਦਮਾ ਮਨਪ੍ਰੀਤ ਸਿੰਘ ਉਕਤ ਅਤੇ ਜਸਪ੍ਰੀਤ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਗੋਦਪੁਰ ਥਾਣਾ ਮਾਹਿਲਪੁਰ ਜਿਲ੍ਹਾ ਹੁਸ਼ਿਆਰਪੁਰ ਨੇ ਆਪਣੇ-2 ਬਿਆਨ ਐੱਸ.ਆਈ ਬਲਜਿੰਦਰ ਸਿੰਘ ਮੁੱਖ ਅਫਸਰ ਥਾਣਾ ਮਾਹਿਲਪੁਰ ਪਾਸ ਕਲਮਬੰਦ ਕਰਵਾਏ ਕਿ ਉਹਨਾਂ ਨੂੰ ਪੂਰਾ ਯਕੀਨ ਹੈ ਕਿ ਇਸ ਵਾਰਦਾਤ ਨੂੰ ਕਮਲਜੀਤ ਉਰਫ ਕਮਲ ਉਰਫ ਕੰਬੂ ਪੁਤਰ ਸਰਵਣ ਰਾਮ ਵਾਸੀ ਬੈਂਸਾ ਥਾਣਾ ਸਦਰ ਬੰਗਾ ਜਿਲਾ ਸ.ਭ.ਸ ਨਗਰ ਨੇ ਅੰਜਾਮ ਦਿੱਤਾ ਹੈ। ਜੋ ਕਮਲਜੀਤ ਉਰਫ ਕਮਲ ਉਰਫ ਕੰਬੂ ਉਕਤ ਮਰਨ ਵਾਲੇ ਵਿਅਕਤੀ ਰਛਪਾਲ ਸਿੰਘ ਦਾ ਸਕਾ ਭਾਣਜਾ ਹੈ ਅਤੇ ਉਹ ਮਿਤੀ 20/21-06-2024 ਦੀ ਰਾਤ ਨੂੰ ਮਨਪ੍ਰੀਤ ਸਿੰਘ ਹੋਰਾਂ ਨਾਲ ਪੀਰ ਨਿਗਾਹੇ ਵਾਲੇ ਸਟੇਟ ਹਿਮਾਚਲ ਪ੍ਰਦੇਸ਼ ਨਾਲ ਨਹੀ ਗਿਆ ਸੀ। ਜਿਸਤੇ ਉਕਤ ਮੁਕੱਦਮਾ ਵਿੱਚ ਕਮਲਜੀਤ ਉਰਫ ਕਮਲ ਉਰਫ ਕੰਬੂ ਉਕਤ ਨੂੰ ਦੋਸ਼ੀ ਨਾਮਜਦ ਕਰਕੇ ਮਿਤੀ 26-06-2024 ਨੂੰ ਹੀ ਪਿੰਡ ਖੜੌਦੀ ਸਾਈਡ ਤੋ ਮੁਕੱਦਮਾਂ ਉਕਤ ਵਿੱਚ ਹਸਬ ਜਾਬਤਾ ਗ੍ਰਿਫਤਾਰ ਕਰਕੇ ਉਸ ਪਾਸੋ ਮੋਟਰ ਸਾਈਕਲ ਨੰਬਰੀ PB-07-CD-8229 ਮਾਰਕਾ ਸਪਲੈਡਰ ਰੰਗ ਕਾਲਾ ਦੀ ਬ੍ਰਾਮਦਗੀ ਕੀਤੀ ਗਈ, ਜੋ ਦੋਸ਼ੀ ਕਮਲਜੀਤ ਉਰਫ ਕਮਲ ਉਰਫ ਕੰਬੁ ਉਕਤ ਮਿਤੀ 20/21-06-2024 ਦੀ ਦਰਮਿਆਨੀ ਰਾਤ ਨੂੰ ਵਾਰਦਾਤ ਨੂੰ ਅੰਜਾਮ ਦੇਣ ਲਈ ਉਕਤ ਨੰਬਰੀ ਮੋਟਰਸਾਇਕਲ ਤੇ ਸਵਾਰ ਹੋ ਕੇ ਆਪਣੇ ਪਿੰਡ ਬੈਸਾਂ ਤੋ ਨਾਨਕੇ ਪਿੰਡ ਗੋਦਪੁਰ ਆਇਆ ਸੀ। ਮਿਤੀ 27-06-2024 ਨੂੰ ਦੋਸ਼ੀ ਕਮਲਜੀਤ ਉਰਫ ਕਮਲ ਉਰਫ ਕੰਬੂ ਉਕਤ ਦੇ ਕੀਤੇ ਹੋਏ ਫਰਦ ਇੰਕਸਾਫ ਮੁਤਾਬਿਕ ਉਸਦੇ ਆਪਣੇ ਪਿੰਡ ਬੈਸਾਂ ਨਹਿਰ ਦੇ ਲਹਿੰਦੇ ਪਾਸੇ ਤੋਂ ਇੱਕ ਕਾਲੇ ਰੰਗ ਦੀ ਛੋਟੀ ਕਿੱਟ ਜਿਸ ਵਿੱਚੋ ਟੋਟਲ ਪੈਸੇ 7,90,000/- ਭਾਰਤੀ ਕਰੰਸੀ ਨੋਟ (500/500 ਦੇ ਕੁੱਲ 1580 ਨੋਟ) ਅਤੇ ਇੱਕ ਫੋਟੋ ਸਟੇਟ ਅਧਾਰ ਕਾਰਡ ਨੰਬਰ 4726-9891-8125 ਜੋਕਿ ਸੁਖਵਿੰਦਰ ਕੌਰ ਪਤਨੀ ਬਾਲ ਕ੍ਰਿਸ਼ਨ ਵਾਸੀ ਗੋਦਪੁਰ ਜਿਲ੍ਹਾ ਹੁਸ਼ਿਆਰਪੁਰ (ਪੰਜਾਬ) ਦੇ ਨਾਮ ਪਰ ਜਾਰੀਸ਼ੁਦਾ ਦੀ ਬ੍ਰਾਮਦਗੀ ਕੀਤੀ ਹੈ। ਜੋ ਦੋਸ਼ੀ ਕਮਲਜੀਤ ਉਰਫ ਕਮਲ ਉਰਫ ਕੰਬੁ ਉਕਤ ਕਾਲੇ ਰੰਗ ਦੀ ਛੋਟੀ ਕਿੱਟ ਹੀ ਆਪਣੇ ਨਾਨਕੇ ਘਰੋ ਤੋ ਚੋਰੀ ਕਰਕੇ ਲੈ ਕੇ ਗਿਆ ਸੀ ਤੇ ਉਸਨੇ ਇਕੱਲੇ ਨੇ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਤੇ ਚੋਰੀ ਕਰਦੇ ਸਮੇ ਉਸਦੇ ਮਾਮੇ ਰਛਪਾਲ ਸਿੰਘ ਉਕਤ ਨੇ ਉਸਨੂੰ ਪਹਿਚਾਣ ਲਿਆ ਸੀ। ਜਿਸ ਕਰਕੇ ਦੋਸ਼ੀ ਕਮਲਜੀਤ ਉਰਫ ਕਮਲ ਉਰਫ ਕੰਬੂ ਉਕਤ ਨੇ ਆਪਣੇ ਮਾਮੇ ਰਛਪਾਲ ਸਿੰਘ ਉਕਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਜੋ ਦੋਸ਼ੀ ਕਮਲਜੀਤ ਉਰਫ ਕਮਲ ਉਰਫ ਕੰਬੂ ਉਕਤ ਪਾਸੋ ਅਗਲੇਰੀ ਪੁੱਛਗਿੱਛ ਕੀਤੀ ਜਾ ਰਹੀ ਹੈ।

















































