ਜਲੰਧਰ ਦੀ ਸਿਆਸਤ ਚ ਵੱਡਾ ਧਮਾਕਾ, ਸਵੇਰੇ ਬੀਬੀ ਸੁਰਜੀਤ ਕੌਰ ਆਪ ਚ ਰਾਤੀ ਸ਼੍ਰੋਮਣੀ ਅਕਾਲੀ ਦਲ ਚ ਵਾਪਸੀ

ਜਲੰਧਰ (ਅਜੇ ਕੁਮਾਰ)- ਅੱਜ ਜਲੰਧਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਬੀਬੀ ਜਗੀਰ ਕੌਰ ਅਤੇ ਗੁਰੂ ਪ੍ਰਤਾਪ ਸਿੰਘ ਵਡਾਲਾ ਵੱਲੋਂ ਪ੍ਰੈਸ ਕਾਨਫਰਸ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਵੱਲੋਂ ਸਵੇਰੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਈ ਬੀਬੀ ਸੁਰਜੀਤ ਕੌਰ ਨੂੰ ਦੁਬਾਰਾ ਅਕਾਲੀ ਦਲ ਦੇ ਵਿੱਚ ਵਾਪਸੀ ਕਰਾਈ

ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਬੁਖਲਾਈ ਹੋਈ ਹੈ ਜਿਸ ਕਾਰਨ ਉਹਨਾਂ ਨੇ ਇਹ ਸਾਰਾ ਕੁਝ ਕੀਤਾ ਉਹਨਾਂ ਨੇ ਕਿਹਾ ਕਿ ਸੀਐਮ ਭਗਵੰਤ ਸਿੰਘ ਮਾਨ ਕੀ ਗੱਲ ਨੂੰ ਆਪਣੀ ਹਾਰ ਦਿਖਾਈ ਦੇ ਰਹੀ ਹੈ ਜਿਸ ਕਾਰਨ ਉਹਨਾਂ ਨੇ ਇਹ ਸਭ ਕੁਝ ਕਰਾਇਆ ਉਥੇ ਹੀ ਗੁਰ ਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੁਝ ਵਰਕਰਾਂ ਵੱਲੋਂ ਸੀਐਮ ਭਗਵੰਤ ਸਿੰਘ ਮਾਨ ਹੋਰਾਂ ਨੂੰ ਖੁਸ਼ ਕਰਨ ਦੇ ਚੱਕਰ ਦੇ ਵਿੱਚ ਇਹ ਸਭ ਕੁਝ ਕੀਤਾ ਗਿਆ

ਹਾਲਾਂਕਿ ਪਰਿਵਾਰ ਨੂੰ ਇਸ ਬਾਰੇ ਕੁਝ ਵੀ ਨਹੀਂ ਪਤਾ ਸੀ ਕਿ ਉਹਨਾਂ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਕਰਾਉਣ ਦੇ ਲਈ ਲੈ ਕੇ ਜਾਇਆ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਜਦੋਂ ਸੀਐਮ ਭਗਵੰਤ ਸਿੰਘ ਮਾਨ ਹੋਰਾਂ ਨੇ ਉਹਨਾਂ ਦੇ ਗਲੇ ਦੇ ਵਿੱਚ ਆਮ ਆਦਮੀ ਪਾਰਟੀ ਦਾ ਸਰੋਪਾ ਪਾਇਆ ਤਾਂ ਆਉਣਾ ਨੂੰ ਇੰਜ ਲੱਗਿਆ ਕਿ ਉਹਨਾਂ ਦੇ ਨਾਲ ਕੁਝ ਹੋ ਗਿਆ ਅਤੇ ਜਦੋਂ ਉਹ ਉਸ ਜਗ੍ਹਾ ਤੋਂ ਆਪਣੇ ਘਰ ਵੱਲ ਆਏ ਤਾਂ ਉਹਨਾਂ ਦੇ ਮਨ ਨੂੰ ਕਾਫੀ ਵੱਡੀ ਠੇਸ ਪਹੁੰਚੀ

ਉਹਨਾਂ ਨੇ ਕਿਹਾ ਕਿ ਮੇਰੇ ਤੋਂ ਪ੍ਰੈੱਸ ਕਾਨਫਰੰਸ ਵੀ ਡਰਾ ਧਮਕਾ ਕੇ ਕੀਤੀ ਕਰਵਾਈ ਗਈ। ਬੀਬੀ ਸੁਰਜੀਤ ਕੌਰ ਦੇ ਬੇਟੇ ਨੇ ਕਿਹਾ ਕਿ ਮੈਨੂੰ ਕੁਝ ਵੀ ਨਹੀਂ ਦੱਸਿਆ ਗਿਆ ਕਿ ਉਸ ਜਗ੍ਹਾ ਦੇ ਉੱਤੇ ਸੀਐਮ ਭਗਵੰਤ ਸਿੰਘ ਮਾਨ ਹੋਰੀ ਉਹਨਾਂ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਕਰਾਉਣਗੇ ਉਹਨਾਂ ਨੇ ਕਿਹਾ ਸਾਨੂੰ ਤਾਂ ਸਾਡੇ ਘਰੋਂ ਇਸ ਕਰ ਕਹਿ ਕੇ ਲੈ ਕੇ ਗਏ ਸੀਗੇ ਕਿ ਉਹਨਾਂ ਨੂੰ ਸੀਐਮ ਭਗਵੰਤ ਸਿੰਘ ਮਾਨ ਦੇ ਨਾਲ ਮੀਟਿੰਗ ਕਰਾਉਣ ਦੇ ਲਈ ਲੈ ਕੇ ਜਾ ਰਹੇ ਹਾਂ ਤਾਂ ਕਿ ਹਲਕੇ ਦੀ ਵਿਕਾਸ ਦੀਆਂ ਗੱਲਾਂ ਹੋ ਸਕਣ

Leave a Comment

Your email address will not be published. Required fields are marked *

Scroll to Top